GTA News Media

Top Info Bar
22.1°C Toronto Loading date...
Canada Featured

News Headlines

News Headlines
Share this post via:

(ਸਤਪਾਲ ਸਿੰਘ ਜੌਹਲ) – ਅੱਜ ਹੈ 2023 ਦੇ 34ਵਾਂ ਦਿਨ। ਠੰਡ ਤੋਂ ਬਚ ਕੇ: ਬਰੈਂਪਟਨ ਇਲਾਕੇ `ਚ ਅੱਜ ਧੁੱਪ ਲੱਗਣ ਪਰ ਤਾਪਮਾਨ -30 ਤੱਕ ਸਰਦ ਮਹਿਸੂਸ ਹੋਣ ਦੀ ਸੰਭਾਵਨਾ।

– ਚੋਰੀ ਤੋਂ ਬਚ ਕੇ: ਓਟਾਵਾ (ਕੈਨੇਡਾ) ਵਿਖੇ ਇਕ ਪੁਲਿਸ ਅਫਸਰ ਬੀਬੀ ਨੇ ਸਟੋਰ `ਚ ਚੋਰੀ ਕਰਨ ਦੇ ਦੋਸ਼ ਮੰਨੇ। ਇਸੇ ਦੌਰਾਨ ਜਲੰਧਰ `ਚ ਇਕ ਸਕੂਲ ਦੀ ਪ੍ਰਿੰਸੀਪਲ ਬੀਬੀ ਨੂੰ ਸਟੋਰ `ਚ ਚੋਰੀ ਕਰਦਿਆਂ ਕਾਬੂ ਕੀਤੇ ਜਾਣ ਦੀ ਖਬਰ ਹੈ।

– ਟੈਕਸ ਵਧਿਆ: ਪੀਲ ਦਾ ਨਵਾਂ ਬੱਜਟ ਬੀਤੇ ਕੱਲ੍ਹ ਪਾਸ ਕਰ ਦਿੱਤਾ ਗਿਆ ਹੈ ਜਿਸ ਨਾਲ਼ ਬਰੈਂਪਟਨ, ਮਿਸੀਸਾਗਾ ਤੇ ਕੈਲੇਡਨ ਵਿਖੇ ਗਰਾਂ ਅਤੇ ਕਾਰੋਬਾਰਾਂ ਦੇ ਟੈਕਸ ਵਿੱਚ ਅਤੇ ਪਾਣੀ ਦੇ ਬਿੱਲ ਵਿੱਚ ਵਾਧੇ ਨੂੰ ਵੀ ਹਰੀ ਝੰਡੀ ਮਿਲ਼ ਗਈ ਹੈ।

– ਨਵੇਂ ਟੈਕਸ ਦੀ ਤਿਆਰੀ!: ਬਰੈਂਪਟਨ, ਮਿਸੀਸਾਗਾ ਤੇ ਕੈਲੇਡਨ ਵਿੱਚ ਕੂੜਾ ਚੁੱਕਣ ਦੀ ਸਰਵਿਸ ਉਪਰ ਫੀਸ ਲਗਾਏ ਜਾਣ ਜਾਂ ਟੈਕਸ ਹੋਰ ਵਧਾਏ ਜਾਣ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ। ੲਸ ਬਾਰੇ ਨਵੀਂ ਯੋਜਨਾ ਇਸੇ ਸਾਲ ਸਤੰਬਰ ਤੱਕ ਪੀਲ ਰਿਜਨਲ ਕੌਂਸਲ `ਚ ਕੀਤੀ ਜਾਵੇਗੀ ਪੇਸ਼।

– ਬਰੈਂਪਟਨ ਸਿਟੀ ਦੀਆਂ ਦਰਜਣ ਤੋਂ ਵੱਧ ਕਮੇਟੀਆਂ ਵਿੱਚ ਅਗਲੇ ਚਾਰ ਸਾਲ ਨੁਮਾਇੰਦਗੀ ਕਰਨ ਦੇ ਚਾਹਵਾਨ ਇਸ ਵੈਬਸਾਈਟ ਰਾਹੀਂ ਜਾਣਕਾਰੀ ਲੈ ਕੇ 28 ਫਰਵਰੀ ਤੱਕ ਕਰ ਸਕਦੇ ਹਨ ਅਪਲਾਈ -: https://www.brampton.ca/EN/City-Hall/Council-Committees/Pages/Citizen-Appointments.aspx