GTA News Media

Top Info Bar
22.1°C Toronto Loading date...
Canada

News headlines

News headlines
Share this post via:

(ਸਤਪਾਲ ਸਿੰਘ ਜੌਹਲ)- ਐਤਵਾਰ, 4 ਫਰਵਰੀ 2024 `ਚ ਸਵਾਗਤ।

*ਬਰੈਂਪਟਨ ਸਿਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸ਼ਹਿਰ ਵਿੱਚ 250 ਵੱਖ-ਵੱਖ ਸੱਭਿਆਚਾਰਕ ਪਿਛੋਕੜ, ਅਤੇ 171 ਭਾਸ਼ਾਵਾਂ ਬੋਲਣ ਵਾਲੇ ਲੋਕ ਵਸਦੇ ਹਨ।

*ਬਰੈਂਪਟਨ ਵਿੱਚ ਸਿਟੀ ਦੀ ਨੌਕਰੀ ਕਰਨ ਵਾਸਤੇ ਇਸ ਵੈੱਬਸਾਈਟ ਤੋਂ ਜਾਣਕਾਰੀ ਮਿਲ਼ ਸਕਦੀ ਹੈ: https://www.brampton.ca/EN/residents/Recreation/Pages/Rec-Jobs.aspx

*ਅਧਾਰ ਕਾਰਡ ਭਾਰਤ ਵਿੱਚ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ, ਆਨਲਾਈਨ ਨਹੀਂ। ਅਪਲਾਈ ਕਰਨ ਤੋਂ ਪਹਿਲਾਂ ਸਾਲ ਵਿੱਚ ਓਥੇ 182 ਦਿਨ ਰਹਿਣਾ ਜਰੂਰੀ ਹੈ।

*ਬਰੈਂਪਟਨ ਦੇ ਵਾਰਡ 9 ਤੇ 10 ਵਿੱਚ ਸਥਿਤ ਸਾਰੇ, 4 ਸੈਕੰਡਰੀ ਸਕੂਲਾਂ ਦੇ ਵਾਸ਼ਰੂਮਾਂ ਵਿੱਚ ਵੇਪ (ਸਿਗਰਟਾਂ) ਦੇ ਅਲਰਟ ਵਾਸਤੇ ਸੈਂਸਰ ਲਗਾਏ ਜਾ ਚੁੱਕੇ ਹਨ। ਸਾਵਧਾਨੀ ਬਰਕਰਾਰ ਹੈ।

*ਸਥਾਨਕ 3 ਮਿਡਲ ਸਕੂਲਾਂ (ਮਾਊਂਟ ਰਾਅਲ, ਸਨੀਵਿਊ ਤੇ ਲਾਹੀਡ) ਦੇ ਵਾਸ਼ਰੂਮਾਂ ਵਿੱਚ ਵੀ ਵੇਪ-ਸੈਂਸਰ ਲਗਾਉਣ ਦਾ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ।

*ਟੋਰਾਂਟੋ ਇਲਾਕੇ ਵਿੱਚ ਹਰੇਕ ਮਹੀਨੇ ਤਕਰੀਬਨ ਭਾਰਤੀ ਮੂਲ ਦੇ 5000 ਲੋਕ OCI ਪ੍ਰਾਪਤ ਕਰ ਰਹੇ ਹਨ।
*ਅਪਲਾਈ ਕਰਨ ਤੋਂ ਬਾਅਦ OCI ਮਿਲਣ ਨੂੰ 3 ਕੁ ਮਹੀਨਿਆਂ ਦਾ ਸਮਾਂ ਲੱਗਦਾ ਹੈ।

*ਕੈਨੇਡਾ ਵਾਸੀ 72 ਤੋਂ 76 ਸਾਲ ਦੇ ਬਜ਼ੁਰਗਾਂ ਨੂੰ ਦੰਦਾਂ ਦੀ ਦੇਖਭਾਲ਼ ਦੇ ਖਰਚੇ ਕਵਰ ਕਰਨ ਲਈ ਸਰਵਿਸ ਕੈਨੇਡਾ ਵਲੋਂ ਇਨੀਂ ਦਿਨੀਂ ਚਿੱਠੀਆਂ ਭੇਜੀਆਂ ਜਾ ਰਹੀਆਂ ਹਨ। 70 ਤੋਂ 71 ਸਾਲਾਂ ਦੀ ਉਮਰ ਦੇ ਬਜ਼ੁਰਗਾਂ ਨੂੰ ਇਹ ਚਿੱਠੀਆਂ ਮਾਰਚ ਮਹੀਨੇ ਵਿੱਚ ਮਿਲਣੀਆਂ ਹਨ।

*ਬਰੈਂਪਟਨ, ਟੋਰਾਂਟੋ, ਮਿਸੀਸਾਗਾ, ਕੈਲੇਡਨ ਤੇ ਲਾਗਲੇ ਸ਼ਹਿਰਾਂ ਵਿੱਚ ਅਗਲੇ 3 ਦਿਨ ਧੁੱਪ ਲੱਗਣ ਤੇ ਠੰਡ ਜਾਰੀ ਰਹਿਣ ਦਾ ਅਨੁਮਾਨ ਹੈ।

*ਸਕਾਰਬਰੋ ਤੇ ਰੈਕਸਡੇਲ ਵਿੱਚ ਬੀਤੀ ਰਾਤ ਚਾਰ ਗੱਡੀਆਂ ਦੀ ਟੱਕਰ ਮਗਰੋਂ ਚਾਰ ਵਿਅਕਤੀ ਜਖਮੀ ਹੋਏ ਹਨ।

*ਬਰੈਂਪਟਨ ਮਿਸੀਸਾਗਾ ਤੇ ਕੈਲੇਡਨ ਵਿਖੇ ਸੈਕੰਡਰੀ ਸਕੂਲਾਂ ਵਿੱਚ ਖਰਾਬੀਆਂ ਕਰਨ ਦੇ ਦੋਸ਼ਾਂ ਕਾਰਨ ਬੀਤੇ ਸਾਲ ਸਤੰਬਰ ਤੋਂ ਦਸੰਬਰ ਤੱਕ (ਚਾਰ ਮਹੀਨਿਆਂ ਦੌਰਾਨ) 622 ਵਿਦਿਆਰਥੀ ਸਸਪੈਂਡ ਕੀਤੇ ਗਏ ਸਨ। ਪ੍ਰਾਇਮਰੀ ਸਕੂਲਾਂ ਵਿੱਚ 249 ਬੱਚੇ ਸਸਪੈਂਡ ਕੀਤੇ ਗਏ ਸਨ।