GTA News Media

Top Info Bar
22.1°C Toronto Loading date...
Canada

News headlines

News headlines
Share this post via:

*(ਸਤਪਾਲ ਸਿੰਘ ਜੌਹਲ) -ਅੱਜ 2024 ਦਾ 55ਵਾਂ ਦਿਨ, ਸਨਿਚਰਵਾਰ, 24 ਫਰਵਰੀ ਹੈ।

*ਬਰੈਂਪਟਨ ਦੇ ਵਾਰਡ 9 ਤੇ 10 ਦੇ ਸੈਕੰਡਰੀ ਸਕੂਲਾਂ ਦੇ ਵਾਸ਼ਰੂਮਾਂ ਵਿੱਚ ਵੇਪ-ਸੈਂਸਰ ਤਕਨੀਕ ਦੀ ਕਾਮਯਾਬੀ ਤੋਂ ਬਾਅਦ ਇਹ ਸੈਂਸਰ ਹੁਣ ਸ਼ਹਿਰ ਦੇ ਹੋਰ ਸਕੂਲਾਂ ਵਿੱਚ ਲਗਾਏ ਜਾ ਰਹੇ ਹਨ।

*ਸਕੂਲਾਂ ਦੇ ਪ੍ਰਿੰਸੀਪਲ, ਟੀਚਰਾਂ ਦਾ ਮੰਨਣਾ ਹੈ ਕਿ ਸੈਂਸਰ ਲੱਗਣ ਮਗਰੋਂ ਵਾਸ਼ਰੂਮਾਂ ਦਾ ਨੁਕਸਾਨ ਤੇ ਬੁਲਿੰਗ ਤੱਕ ਦੇ ਮਾਮਲੇ ਬਹੁਤ ਘੱਟ ਹੋਏ ਹਨ।

*ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਬਰੈਂਪਟਨ ਵਾਰਡ 9 ਤੇ 10 ਦੇ ਮਿਡਲ ਸਕੂਲ ਸਨੀਵਿਊ, ਲਾਹੀਡ ਤੇ ਮਾਊਂਟ ਰਾਇਲ ਦੇ ਵਾਸ਼ਰੂਮਾਂ ਵਿੱਚ ਵੀ ਸੈਂਸਰ ਲਗਾਏ ਜਾਣ ਦੀ ਸਿਫਾਰਸ਼ ਕੀਤੀ ਹੈ।

*ਸੈਂਸਰ ਤਕਨੀਕ ਨਾਲ਼ ਵਾਸ਼ਰੂਮ ਵਿੱਚ ਮਾਮਲਾ-ਗੜਬੜ ਵਰਤਾਰੇ ਬਾਰੇ ਸਕੂਲ ਦੇ ਸਟਾਫ ਨੂੰ ਇਕਦਮ ਅਲਰਟ ਮਿਲ਼ ਜਾਂਦਾ ਹੈ।

*ਬਰੈਂਪਟਨ `ਚ ਵਾਰਡ 9 ਤੇ 10 ਦੇ ਵਾਸੀ ਸਰਕਾਰੀ ਸਕੂਲਾਂ ਨਾਲ਼ ਸਬੰਧਿਤ ਸਮੱਸਿਆ ਬਾਰੇ ਆਪਣੇ ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ ਨਾਲ਼ ਈ-ਮੇਲ (satpaul.singh.johal@peelsb.com) ਰਾਹੀਂ ਸੰਪਰਕ ਕਰ ਸਕਦੇ ਹਨ।

*ਬਰੈਂਪਟਨ ਮਿਸੀਸਾਗਾ ਤੇ ਕੈਲੇਡਨ ਵਿਖੇ ਸਕੂਲਾਂ ਵਿੱਚ (12ਵੀਂ ਸਮੇਤ ਹਰੇਕ ਕਲਾਸ ਵਿੱਚ) ਪੜ੍ਹਨ (ਸਿੱਖਣ) ਜਾਣ ਲਈ ਬੱਚਿਆਂ ਕੋਲ਼ ਸੈੱਲਫੋਨ, ਕੈਸ਼ ਡਾਲਰ/ਡੈਬਿਟ/ਕਰੈਡਿਟ ਕਾਰਡ ਹੋਣ ਦੀ ਜਰੂਰਤ ਨਹੀਂ ਹੈ।

*ਬੱਚਿਆਂ ਨੂੰ ਲੰਚ/ਕੌਫੀ ਵਗੈਰਾ ਵਾਸਤੇ ਡਾਲਰ ਦੇ ਕੇ ਸਕੂਲ ਭੇਜਣ ਦੀ ਬਜਾਏ ਘਰੋਂ ਲੰਚ ਦੇਣ ਦੇ ਅਨੁਸ਼ਾਸਨ ਨਾਲ਼ ਭਟਕਣ ਦੇ ਰਸਤੇ ਤੋਂ ਬਚਾਓ ਰਹਿਣ ਦੀ ਸੰਭਾਵਨਾ ਹੈ।

*ਘਰ ਵਿੱਚ (ਬੈੱਡਰੂਮ ਸਮੇਤ) ਸੈੱਲਫੋਨ, ਇੰਟਰਨੈਟ, ਕੰਪਿਊਟਰ ਵਰਤੋਂ ਉਪਰ (ਹੋਮ ਵਰਕ ਸਮੇਂ) ਬੱਚਿਆਂ ਨੂੰ ਭਟਕਣ ਤੋਂ ਬਚਾ ਕੇ ਰੱਖਣ ਲਈ ਮਾਪਿਆਂ ਦੀ ਮੁਸਤੈਦ ਨਜ਼ਰਸਾਨੀ ਬੇਹੱਦ ਮਦਦਗਾਰ ਰਹਿੰਦੀ ਹੈ।

*ਕੈਨੇਡਾ ਦੇ ਵੰਡਰਲੈਂਡ (ਵਾਅਨ) ਵਿੱਚ ਨੌਕਰੀ ਕਰਨ ਲਈ ਇਸ ਵੈਬਸਾਈਟ ਤੋਂ ਜਾਣਕਾਰੀ ਮਿਲ਼ ਸਕਦੀ ਹੈ: https://jobs.cedarfair.com/

*ਯੂਕਰੇਨ-ਰੂਸ ਜੰਗ ਦੀ ਵਰ੍ਹੇਗੰਢ ਮੌਕੇ ਅੱਜ ਕੈਨੇਡਾ, ਇਟਲੀ ਤੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਯੂਕਰੇਨ ਦੀ ਰਾਜਧਾਨੀ ਕੀਵ ਪੁੱਜੇ ਹਨ।

*ਬਰੈਂਪਟਨ ਮਿਸੀਸਾਗਾ, ਕੈਲੇਡਨ ਵਿੱਚ ਅੱਜ ਧੁੱਪ ਲੱਗਣ, ਪਰ ਠੰਡ ਰਹਿਣ ਦੀ ਸੰਭਾਵਨਾ।