GTA News Media

Top Info Bar
22.1°C Toronto Loading date...
Canada Featured

Nova Scotia: 2022 ਦੌਰਾਨ ਰਿਕਾਰਡ ਗਿਣਤੀ ‘ਚ ਇਮੀਗ੍ਰੈਂਟਸ ਹੋਏ PR

Nova Scotia: 2022 ਦੌਰਾਨ ਰਿਕਾਰਡ ਗਿਣਤੀ ‘ਚ ਇਮੀਗ੍ਰੈਂਟਸ ਹੋਏ PR
Share this post via:

ਨੋਵਾ ਸਕੋਸ਼ੀਆ ਵਿਚ ਹੁੰਦੀ ਇਮੀਗ੍ਰੇਸ਼ਨ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਲੇਬਰ ਅਤੇ ਇਮੀਗ੍ਰੇਸ਼ਨ ਮਿਨਿਸਟਰ, ਜਿਲ ਬੈਲਸਰ ਨੇ ਕਿਹਾ ਕਿ ਸਾਲ 2022 ਵਿਚ ਰਿਕਾਰਡ 12,650 ਲੋਕ ਨੋਵਾ ਸਕੋਸ਼ੀਆ ਵਿਚ PR ਹੋਏ ਹਨ, ਜੋਕਿ 2021 ਦੀ ਤੁਲਨਾ ਵਿਚ 38 ਫ਼ੀਸਦੀ ਵਾਧਾ ਹੈ। ਤੇਜ਼ੀ ਨਾਲ ਹੋ ਰਹੇ ਵਿਕਾਸ ਦੇ ਬਾਵਜੂਦ, ਸੂਬੇ ਵਿਚ ਹਾਊਸਿੰਗ ਦੀ ਘਾਟ ਹੈ ਅਤੇ ਹੈਲਥ ਕੇਅਰ ਸਿਸਟਮ ਨੂੰ ਵੀ ਚੁਣੌਤੀਆਂ ਹਨ, ਪਰ ਹੁਨਰਮੰਦ ਕਾਮਿਆਂ ਦੀ ਭਰਤੀ ਅਤੇ ਵਿਦੇਸ਼ਾਂ ਤੋਂ ਹੈਲਥ ਪੇਸ਼ੇਵਰਾਂ ਨੂੰ ਬੁਲਾਉਣ ਨਾਲ ਇਹਨਾਂ ਚੁਣੌਤੀਆਂ ਨਾਲ ਨਜਿੱਠਣ ਵਿਚ ਮਦਦ ਮਿਲੇਗੀ।

NDP ਲੀਡਰ ਕਲੌਡੀਆ ਚੈਂਡਰ ਨੇ ਇਮੀਗ੍ਰੇਸ਼ਨ ਅੰਕੜਿਆਂ ਨੂੰਸ਼ਾਨਦਾਰ ਆਖਿਆ, ਪਰ ਕਿਹਾ ਕਿ ਉਹ ਇਸ ਗੱਲ ਲਈ ਚਿੰਤਤ ਹਨ ਕਿ ਨਵੇਂ ਨੋਵਾ ਸਕੋਸ਼ੀਆ ਵਾਸੀਆਂ ਨੂੰ ਸੰਘਰਸ਼ ਕਰਨ ਲਈ ਛੱਡਿਆ ਜਾ ਰਿਹਾ ਹੈ। ਸੂਬੇ ਨੂੰ ਇੱਕ ਯੋਜਨਾ ਪ੍ਰਦਾਨ ਕਰਨ ਦੀ ਲੋੜ ਹੈ ਕਿ ਪਰਵਾਸੀ ਨੋਵਾ ਸਕੋਸ਼ੀਆ ਵਿੱਚ ਆਉਣ ‘ਤੇ ਪ੍ਰਾਇਮਰੀ ਹੈਲਥ ਕੇਅਰ, ਸਕੂਲੀ ਸਿੱਖਿਆ, ਸਰਕਾਰੀ ਸਹਾਇਤਾ ਅਤੇ ਰਿਹਾਇਸ਼ ਤੱਕ ਕਿਵੇਂ ਪਹੁੰਚ ਕਰਨਗੇ। ਲਿਬਰਲ ਲੀਡਰ ਜ਼ੈਕ ਚਰਚਿਲ ਵੀ ਸਰਕਾਰ ਨੂੰ ਸੂਬੇ ਦੀ ਆਬਾਦੀ ਦੇ ਵਾਧੇ ਦਾ ਪ੍ਰਬੰਧ ਕਰਨ ਲਈ ਇੱਕ ਯੋਜਨਾ ਤਿਆਰ ਕਰਨ ਦੀ ਅਪੀਲ ਕਰ ਰਹੇ ਹਨ।

ਲੇਬਰ ਅਤੇ ਇਮੀਗ੍ਰੇਸ਼ਨ ਮਿਨਿਸਟਰ ਜਿਲ ਬੈਲਸਰ ਨੇ ਇਹ ਪੁੱਛੇ ਜਾਣ ‘ਤੇ ਕਿ ਨਵੇਂ ਆਏ ਲੋਕ ਉਸ ਸੂਬੇ ਵਿੱਚ ਹੈਲਥ ਕੇਅਰ ਅਤੇ ਹਾਊਸਿੰਗ ਤੱਕ ਕਿਵੇਂ ਪਹੁੰਚ ਸਕਣਗੇ ਜਿੱਥੇ ਡਾਕਟਰਾਂ ਦੀ ਘਾਟ ਹੈ ਅਤੇ ਰਿਹਾਇਸ਼ੀ ਸੰਕਟ ਹੈ, ਕਿਹਾ ਕਿ ਇਹੀ ਲੋਕ ਹੱਲ ਦਾ ਹਿੱਸਾ ਹੋਣਗੇ। ਬੈਲਸਰ ਨੇ ਕਿਹਾ, ਅਸੀਂ ਲੋੜੀਂਦੇ ਹੁਨਰ ਦੀ ਭਾਲ ਕਰ ਰਹੇ ਹਾਂ, ਇਹਨਾਂ ਵਿਚੋਂ ਕੁਝ ਵਿਅਕਤੀ ਹੈਲਥ ਕੇਅਰ ਵਰਕਰ ਬਣਨਗੇ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਹੈ। ਉਹ ਹਸਪਤਾਲਾਂ ਵਿਚ ਕੰਮ ਕਰਨਗੇ। ਨਾਲ ਹੀ ਉਹਨਾਂ ਕਿਹਾ ਕਿ ਹੁਨਰਮੰਦ ਟ੍ਰੇਡਮੈਨ ਵੀ ਹਾਊਸਿੰਗ ਨਿਰਮਾਣ ਲਈ ਲੋੜੀਂਦੇ ਕਾਮਿਆਂ ਵਿਚ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਸੂਬੇ ਦਾ 2060 ਤੱਕ 2 ਮਿਲੀਅਨ ਦੀ ਆਬਾਦੀ ਤੱਕ ਪਹੁੰਚਣ ਦਾ ਟੀਚਾ ਹੈ, ਜਿਸਨੂੰ ਉਹ ਪੂਰਾ ਕਰਨ ਦਾ ਇਰਾਦਾ ਰੱਖਦਾ ਹੈ।

ਦ ਕੈਨੇਡੀਅਨ ਪ੍ਰੈੱਸ