GTA News Media

Top Info Bar
22.1°C Toronto Loading date...
Canada

ਓਂਟਾਰਿਓ ਮੇਅਰਾਂ ਨੂੰ ਝਟਕਾ, Ford ਸਰਕਾਰ ਨੇ Police Budget ‘ਤੇ ਰੋਕ ਸਪਸ਼ਟ ਕੀਤੀ |

ਓਂਟਾਰਿਓ ਮੇਅਰਾਂ ਨੂੰ ਝਟਕਾ, Ford ਸਰਕਾਰ ਨੇ Police Budget ‘ਤੇ ਰੋਕ ਸਪਸ਼ਟ ਕੀਤੀ |
Share this post via:

Ontario ‘ਚ Police Budget ‘ਤੇ ਮੇਅਰਾਂ ਦੇ ਹੱਕ ਸੀਮਿਤ |

ਓਂਟਾਰਿਓ ਸਰਕਾਰ ਨੇ ਸੂਬੇ ਦੇ ਮੇਅਰਾਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਨਵੇਂ ਅਧਿਕਾਰ ਵਰਤ ਕੇ Police Budget ਵਿੱਚ ਕਟੌਤੀ ਨਹੀਂ ਕਰ ਸਕਦੇ। ਸਰਕਾਰ ਵੱਲੋਂ ਦਿੱਤੇ “Strong Mayor Powers” ਦੇ ਬਾਵਜੂਦ ਇਹ ਖੇਤਰ ਇਸ ਤੋਂ ਬਾਹਰ ਰਹੇਗਾ।

ਸੋਲਿਸੀਟਰ ਜਨਰਲ Michael Kerzner ਅਤੇ ਮਿਊਨਿਸਿਪਲ ਮਾਮਲਿਆਂ ਦੇ ਮੰਤਰੀ Rob Flack ਨੇ ਮੇਅਰਾਂ ਅਤੇ ਪੁਲਿਸ ਬੋਰਡਾਂ ਨੂੰ ਭੇਜੇ ਪੱਤਰ ਵਿੱਚ ਦੱਸਿਆ ਕਿ ਮੇਅਰ ਪੁਲਿਸ ਖਰਚਿਆਂ ਨੂੰ ਸੀਮਿਤ ਕਰਨ ਜਾਂ ਵੱਖ-ਵੱਖ ਖਰਚ ਆਈਟਮਾਂ ਨੂੰ ਵੈਟੋ ਨਹੀਂ ਕਰ ਸਕਦੇ।

ਇਸ ਦੌਰਾਨ ਸੂਬੇ ਭਰ ਵਿੱਚ ਪੁਲਿਸ ਖਰਚੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਕਈ ਸ਼ਹਿਰਾਂ ਦੇ ਬਜਟ ਦਾ 30 ਤੋਂ 40 ਫੀਸਦੀ ਹਿੱਸਾ Police Budget ‘ਤੇ ਲੱਗਦਾ ਹੈ। ਕੁਝ ਮੇਅਰਾਂ ਨੇ ਇਸਨੂੰ ਲੋਕਲ ਸਰਕਾਰ ਵਿੱਚ ਦਖਲਅੰਦਾਜ਼ੀ ਕਰਾਰ ਦਿੱਤਾ।

ਟੋਰਾਂਟੋ ਦੀ ਮੇਅਰ Olivia Chow ਨੇ ਕਿਹਾ ਕਿ ਵਧਿਆ ਪੁਲਿਸ ਬਜਟ ਤਨਖ਼ਾਹ ਸਮਝੌਤਿਆਂ ਕਾਰਨ ਲਾਜ਼ਮੀ ਸੀ, ਜਦਕਿ ਸਾਰਨੀਆ ਦੇ ਮੇਅਰ ਮਾਈਕ ਬ੍ਰੈਡਲੀ ਨੇ ਕਿਹਾ ਕਿ ਸ਼ਹਿਰਾਂ ਨੂੰ ਖਰਚ ਕਾਬੂ ਕਰਨ ਦਾ ਹੱਕ ਹੋਣਾ ਚਾਹੀਦਾ ਹੈ।

ਪ੍ਰੀਮੀਅਰ Doug Ford ਦੀ ਸਰਕਾਰ ਨੇ 2022 ਵਿੱਚ ਕਈ ਸ਼ਹਿਰਾਂ ਨੂੰ ਵੱਡੇ ਅਧਿਕਾਰ ਦਿੱਤੇ ਸਨ, ਪਰ ਹੁਣ ਸਪਸ਼ਟ ਕਰ ਦਿੱਤਾ ਕਿ ਇਹ ਅਧਿਕਾਰ Police Budget ‘ਤੇ ਲਾਗੂ ਨਹੀਂ ਹੁੰਦੇ।

ਮਾਹਿਰਾਂ ਦਾ ਮੰਨਣਾ ਹੈ ਕਿ ਵਧਦੇ ਸੁਰੱਖਿਆ ਖਰਚੇ ਅਤੇ ਸੀਮਿਤ ਅਧਿਕਾਰਾਂ ਕਾਰਨ ਭਵਿੱਖ ਵਿੱਚ ਸੂਬੇ ਅਤੇ ਸ਼ਹਿਰਾਂ ਵਿਚਕਾਰ ਇਸ ਮਾਮਲੇ ‘ਤੇ ਤਣਾਅ ਵਧ ਸਕਦਾ ਹੈ।