GTA News Media

Top Info Bar
22.1°C Toronto Loading date...
Canada

RCMP ਨੇ ਕਿਊਬੈਕ ਵਿਚ ਕਥਿਤ ਤੌਰ ‘ਤੇ ਮੌਜੂਦ ‘ਚੀਨੀ ਪੁਲਿਸ ਸਟੇਸ਼ਨਾਂ’ ਦੀ ਕੀਤੀ ਪਛਾਣ

RCMP ਨੇ ਕਿਊਬੈਕ ਵਿਚ ਕਥਿਤ ਤੌਰ ‘ਤੇ ਮੌਜੂਦ ‘ਚੀਨੀ ਪੁਲਿਸ ਸਟੇਸ਼ਨਾਂ’ ਦੀ ਕੀਤੀ ਪਛਾਣ
Share this post via:

ਕਿਊਬੈਕ ਵਿਚ ਕਥਿਤ ਤੌਰ ‘ਤੇ ਚੀਨ ਸਰਕਾਰ ਦੀ ਤਰਫ਼ੋਂ ਕੰਮ ਕਰਦੇ ਦੋ ਗੁਪਤ ਪੁਲਿਸ ਸਟੇਸ਼ਨਾਂ ਦੀ RCMP ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੰਭਾਵੀ ਤੌਰ ‘ਤੇ ਇੱਕ ਸਟੇਸ਼ਨ ਮੌਂਟਰੀਅਲ ਵਿਚ ਹੈ ਅਤੇ ਦੂਸਰਾ ਮੌਂਟਰੀਅਲ ਦੇ ਦੱਖਣ ਵਿਚ ਪੈਂਦੇ ਬਰੌਸਾਰਡ ਵਿਚ ਸਥਿਤ ਹੈ। ਇਹ ਜਾਣਕਾਰੀ ਸਭ ਤੋਂ ਪਹਿਲਾਂ Journal de Montréal ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ, ਬਾਅਦ ਵਿਚ ਸੀਬੀਸੀ ਨੇ ਇਸਦੀ ਪੁਸ਼ਟੀ ਕੀਤੀ ਹੈ।

RCMP ਦੇ ਬੁਲਾਰੇ ਸਾਰਜੈਂਟ ਚਾਰਲਜ਼ ਪੋਆਏਰੀਏ ਨੇ ਕਿਹਾ ਕਿ ਜਾਂਚਕਰਤਾ ਵਿਦੇਸ਼ੀ ਸਰਕਾਰ ਦੁਆਰਾ ਸਮਰਥਤ ਇਹਨਾਂ ਅਪਰਾਧਿਕ ਗਤੀਵਿਧੀਆਂ, ਜੋ ਕੈਨੇਡਾ ਵਿੱਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਵੀ ਖ਼ਤਰਾ ਬਣ ਸਕਦੀਆਂ ਹਨ, ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਨੱਥ ਪਾਉਣ ਲਈ ਕਦਮ ਚੁੱਕ ਰਹੇ ਹਨ। RCMP ਮੰਨਦੀ ਹੈ ਕਿ ਚੀਨੀ ਮੂਲ ਦੇ ਕੈਨੇਡੀਅਨਜ਼ ਇਹਨਾਂ ਸੈਂਟਰਾਂ ਦੁਆਰਾ ਕੀਤੀਆਂ ਗਤੀਵਿਧੀਆਂ ਦੇ ਸ਼ਿਕਾਰ ਹਨ। ਓਨਟੇਰਿਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਇਸੇ ਤਰ੍ਹਾਂ ਦੇ ਪੁਲਿਸ ਸਟੇਸ਼ਨਾਂ ਦਾ ਪਤਾ ਲਗਾਇਆ ਗਿਆ ਹੈ। RCMP ਨੇ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਵੀ ਵਿਅਕਤੀਗਤ ਜਾਂ ਔਨਲਈਨ ਮਾਧਿਅਮ ਰਾਹੀਂ ਕਿਸੇ ਕਿਸਮ ਦੀ ਧਮਕੀ ਦਿੱਤੀ ਗਈ ਹੈ ਤਾਂ ਉਹ ਉਹਨਾਂ ਨਾਲ 514-939-8301 ‘ਤੇ ਸੰਪਰਕ ਕਰ ਸਕਦਾ ਹੈ।