GTA News Media

Top Info Bar
22.1°C Toronto Loading date...
Canada

ਕੈਨੇਡਾ ਨੂੰ SAFE Program ਵਿੱਚ ਦਾਖਲਾ, ਫੌਜ ਅਤੇ ਡਿਫੈਂਸ ਉਦਯੋਗ ਲਈ ਵੱਡਾ ਮੌਕਾ |

ਕੈਨੇਡਾ ਨੂੰ SAFE Program ਵਿੱਚ ਦਾਖਲਾ, ਫੌਜ ਅਤੇ ਡਿਫੈਂਸ ਉਦਯੋਗ ਲਈ ਵੱਡਾ ਮੌਕਾ |
Share this post via:

ਕੈਨੇਡਾ SAFE Program ਵਿੱਚ ਸ਼ਾਮਲ |

ਕੈਨੇਡਾ ਹੁਣ ਯੂਰਪ ਦੇ SAFE Program ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਗੈਰ-ਯੂਰਪੀ ਦੇਸ਼ ਬਣ ਗਿਆ ਹੈ। ਇਹ ਸਮਝੌਤਾ Munich Security Conference ਦੌਰਾਨ ਤੈਅ ਹੋਇਆ ਅਤੇ ਇਸਨੂੰ ਕੈਨੇਡਾ ਦੀ ਰੱਖਿਆ ਨੀਤੀ ਲਈ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

SAFE-Program ਕੀ ਹੈ?

SAFE Program (Security Action for Europe) ਯੂਰਪੀ ਯੂਨੀਅਨ ਦਾ ਲਗਭਗ €150 ਬਿਲੀਅਨ ਦਾ ਡਿਫੈਂਸ ਫੰਡ ਹੈ, ਜਿਸਦਾ ਮਕਸਦ ਦੇਸ਼ਾਂ ਨੂੰ ਮਿਲ ਕੇ ਹਥਿਆਰ, ਮਿਸਾਈਲ, ਸਾਇਬਰ ਸੁਰੱਖਿਆ ਅਤੇ ਹੋਰ ਸੈਨਿਕ ਸਾਜ਼ੋ-ਸਾਮਾਨ ਖਰੀਦਣ ਵਿੱਚ ਮਦਦ ਦੇਣਾ ਹੈ। ਇਹ ਯੋਜਨਾ ਯੂਕਰੇਨ ਯੁੱਧ ਤੋਂ ਬਾਅਦ ਯੂਰਪ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਗਈ ਸੀ।

ਕੈਨੇਡਾ ਲਈ ਫਾਇਦੇ

ਕੈਨੇਡਾ ਦੇ ਰੱਖਿਆ ਮੰਤਰੀ David McGuinty ਮੁਤਾਬਕ ਇਸ ਨਾਲ ਦੇਸ਼ ਦੀ ਫੌਜ ਨੂੰ ਨਵੀਂ ਤਕਨਾਲੋਜੀ ਅਤੇ ਹਥਿਆਰ ਘੱਟ ਖਰਚ ‘ਤੇ ਮਿਲ ਸਕਣਗੇ। SAFE Program ਰਾਹੀਂ ਸਬਮਰੀਨ, ਆਰਕਟਿਕ ਸਾਜ਼ੋ-ਸਾਮਾਨ ਅਤੇ ਅਧੁਨਿਕ ਜਹਾਜ਼ ਵਰਗੀਆਂ ਖਰੀਦਾਂ ਆਸਾਨ ਹੋਣਗੀਆਂ।

ਇਸ ਤੋਂ ਇਲਾਵਾ ਕੈਨੇਡੀਅਨ ਡਿਫੈਂਸ ਕੰਪਨੀਆਂ ਨੂੰ ਯੂਰਪੀ ਕਾਂਟ੍ਰੈਕਟਾਂ ‘ਤੇ ਬੋਲੀ ਲਗਾਉਣ ਦਾ ਮੌਕਾ ਮਿਲੇਗਾ, ਜਿਸ ਨਾਲ ਨਵੀਆਂ ਨੌਕਰੀਆਂ ਅਤੇ ਨਿਰਯਾਤ ਵਧਣ ਦੀ ਉਮੀਦ ਹੈ। ਮਾਹਿਰਾਂ ਅਨੁਸਾਰ SAFE-Program ਨਾਲ ਅਰਥਵਿਵਸਥਾ ਨੂੰ ਵੀ ਵੱਡਾ ਲਾਭ ਹੋ ਸਕਦਾ ਹੈ।

ਖਰਚ ਅਤੇ ਅਹਿਮੀਅਤ

ਕੈਨੇਡਾ ਨੇ ਇਸ ਯੋਜਨਾ ਵਿੱਚ ਸ਼ਾਮਲ ਹੋਣ ਲਈ ਲਗਭਗ €10 ਮਿਲੀਅਨ ਫੀਸ ਦਿੱਤੀ ਹੈ, ਪਰ ਅਧਿਕਾਰੀਆਂ ਕਹਿੰਦੇ ਹਨ ਕਿ ਇਸ ਨਾਲ ਮਿਲਣ ਵਾਲੇ ਕਾਂਟ੍ਰੈਕਟ ਅਤੇ ਸੈਨਿਕ ਮੌਕੇ ਇਸ ਤੋਂ ਕਈ ਗੁਣਾ ਵੱਡੇ ਹੋਣਗੇ।

ਮਾਹਿਰਾਂ ਦੇ ਅਨੁਸਾਰ SAFE Program ਵਿੱਚ ਦਾਖਲਾ ਕੈਨੇਡਾ ਦੀ ਰੱਖਿਆ ਅਤੇ ਉਦਯੋਗਿਕ ਸਹਿਯੋਗ ਨੀਤੀ ਲਈ ਗੇਮਚੇਂਜਰ ਸਾਬਤ ਹੋ ਸਕਦਾ ਹੈ।