GTA News Media

Top Info Bar
22.1°C Toronto Loading date...
Canada

Stoney Creek: ਵਾਹਨ ਦੇ ਪਲਟਣ ਕਾਰਨ ਇੱਕ ਵਿਅਕਤੀ ਦੀ ਮੌਤ, 1 ਜ਼ਖਮੀ

Stoney Creek: ਵਾਹਨ ਦੇ ਪਲਟਣ ਕਾਰਨ ਇੱਕ ਵਿਅਕਤੀ ਦੀ ਮੌਤ, 1 ਜ਼ਖਮੀ
Share this post via:

ਸਟੋਨੀ ਕ੍ਰੀਕ ‘ਚ ਰਾਤ ਵਾਹਨ ਦੇ ਪਲਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੂਜਾ ਹਸਪਤਾਲ ਵਿੱਚ ਹੈ। ਇਹ ਹਾਦਸਾ ਐਤਵਾਰ ਰਾਤ ਫਰੂਟਲੈਂਡ ਰੋਡ ‘ਤੇ ਕਵੀਨ ਐਲਿਜ਼ਾਬੈਥ ਵੇਅ ‘ਤੇ 9:30 ਵਜੇ ਦੇ ਕਰੀਬ ਵਾਪਰਿਆ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਨੇ ਕਿਹਾ ਕਿ ਇੱਕ ਡਰਾਈਵਰ ਤੇਜ਼ ਰਫ਼ਤਾਰ ਨਾਲ ਵਾਹਨ ਚਲਾ ਰਿਹਾ ਸੀ,ਇਸ ਦੌਰਾਨ ਉਹ ਆਪਣੇ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਪਲਟ ਗਿਆ। ਪੁਲਿਸ ਨੇ ਕਿਹਾ ਕਿ ਦੋਵੇਂ ਵਾਹਨ ਸਵਾਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ।

“ਇੱਕ ਵਿਅਕਤੀ ਨੂੰ ਘਟਨਾ ਸਥਾਨ ‘ਤੇ ਮ੍ਰਿਤਕ ਘੋਸ਼ਿਤ ਕੀਤਾ ਗਿਆ ਅਤੇ ਦੂਜੇ ਨੂੰ ਹਸਪਤਾਲ ਲਿਜਾਇਆ ਗਿਆ ,” ਪੁਲਿਸ ਨੇ ਕਿਹਾ। ਬਰਲਿੰਗਟਨ OPP ਇਸ ਸਮੇਂ ਜਾਂਚ ਕਰ ਰਹੀ ਹੈ। ਟੱਕਰ ਦੀ ਜਾਣਕਾਰੀ ਜਾਂ ਡੈਸ਼ ਕੈਮ ਫੁਟੇਜ ਵਾਲੇ ਕਿਸੇ ਵੀ ਵਿਅਕਤੀ ਨੂੰ OPP ਨਾਲ 905-681-2511  ਜਾਂ 1-800-222-8477 (TIPS) ‘ਤੇ ਅਗਿਆਤ ਤੌਰ ‘ਤੇ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ ਲਈ ਕਿਹਾ ਹੈ।