ਮਾਰਕ ਕਾਰਨੀ ਦੀ ਬਹੁਮਤ ਸਰਕਾਰ ਦਾ ਫੈਸਲਾ ਕਰ ਸਕਦੀ ਹੈ ਕਿਊਬੈਕ ਦੀ Terrebonne ਸੀਟ |
Terrebonne byelection ਨਾਲ ਕਾਰਨੀ ਸਰਕਾਰ ਦਾ ਭਵਿੱਖ |
ਓਟਾਵਾ: ਕੈਨੇਡਾ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਲਈ ਬਹੁਮਤ ਹਾਸਲ ਕਰਨ ਦੀ ਲੜਾਈ ਹੁਣ ਕਿਊਬੈਕ ਦੀ Terrebonne byelection ‘ਤੇ ਆ ਟਿਕੀ ਹੈ। ਪਿਛਲੇ ਫੈਡਰਲ ਚੋਣਾਂ ਵਿੱਚ ਇਹ ਸੀਟ ਸਿਰਫ਼ ਇਕ ਵੋਟ ਦੇ ਫਰਕ ਨਾਲ ਲਿਬਰਲ ਪਾਰਟੀ ਨੇ ਜਿੱਤੀ ਸੀ, ਪਰ ਸੁਪਰੀਮ ਕੋਰਟ ਵੱਲੋਂ ਨਤੀਜਾ ਰੱਦ ਹੋਣ ਕਾਰਨ ਹੁਣ ਮੁੜ ਚੋਣ ਹੋਵੇਗੀ।
ਜੇ ਲਿਬਰਲ ਤਿੰਨਾਂ ਖਾਲੀ ਸੀਟਾਂ — ਦੋ ਟੋਰਾਂਟੋ ਅਤੇ ਇਕ Terrebonne — ਜਿੱਤ ਲੈਂਦੇ ਹਨ ਤਾਂ ਉਹਨਾਂ ਕੋਲ ਹਾਊਸ ਆਫ ਕਾਮਨਜ਼ ਵਿੱਚ 172 ਸੀਟਾਂ ਹੋ ਜਾਣਗੀਆਂ ਜੋ ਬਹੁਮਤ ਲਈ ਲਾਜ਼ਮੀ ਗਿਣਤੀ ਹੈ।
ਇਹ ਸੀਟ ਪਹਿਲਾਂ ਬਲਾਕ ਕਿਊਬੇਕਵਾ ਦੇ ਕਬਜ਼ੇ ਵਿੱਚ ਰਹੀ ਹੈ ਅਤੇ ਮਾਹਿਰਾਂ ਅਨੁਸਾਰ ਇਹ ਲਿਬਰਲ ਲਈ ਆਸਾਨ ਨਹੀਂ ਹੋਵੇਗੀ। ਚੋਣ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਮੁਕਾਬਲਾ ਬਹੁਤ ਕਰੀਬੀ ਰਹੇਗਾ ਅਤੇ ਨਤੀਜਾ ਪੂਰੀ ਫੈਡਰਲ ਰਾਜਨੀਤੀ ਦੀ ਦਿਸ਼ਾ ਤੈਅ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਕਾਰਨੀ ਪਹਿਲਾਂ ਹੀ ਇਲਾਕੇ ਦਾ ਦੌਰਾ ਕਰਕੇ ਪ੍ਰਚਾਰ ਸ਼ੁਰੂ ਕਰ ਚੁੱਕੇ ਹਨ ਅਤੇ ਲਿਬਰਲ ਉਮੀਦਵਾਰ ਤਤਿਆਨਾ ਆਗੁਸਟੇ ਨੂੰ ਦੁਬਾਰਾ ਮੈਦਾਨ ਵਿੱਚ ਉਤਾਰਿਆ ਗਿਆ ਹੈ।
Terrebonne ਸੀਟ ਲਈ ਵੋਟਿੰਗ ਸਭ ਤੋਂ ਜਲਦੀ ਅਪ੍ਰੈਲ ਦੀ ਸ਼ੁਰੂਆਤ ਵਿੱਚ ਹੋ ਸਕਦੀ ਹੈ ਅਤੇ ਇਸਦਾ ਨਤੀਜਾ ਇਹ ਤੈਅ ਕਰੇਗਾ ਕਿ ਕਾਰਨੀ ਸਰਕਾਰ ਅਲਪਮਤ ਰਹੇਗੀ ਜਾਂ ਪੂਰਾ ਬਹੁਮਤ ਬਣੇਗਾ।