GTA News Media

Top Info Bar
22.1°C Toronto Loading date...
Canada

US ਬਾਰਡਰ ਨਜ਼ਦੀਕ 6 ਇਮੀਗ੍ਰੈਂਟਸ ਦੀਆਂ ਲਾਸ਼ਾਂ ਦਰਿਆ ਚੋਂ ਬਰਾਮਦ

US ਬਾਰਡਰ ਨਜ਼ਦੀਕ 6 ਇਮੀਗ੍ਰੈਂਟਸ ਦੀਆਂ ਲਾਸ਼ਾਂ ਦਰਿਆ ਚੋਂ ਬਰਾਮਦ
Share this post via:

US ਬਾਰਡਰ ਨਜ਼ਦੀਕ ਸੇਂਟ ਲਾਰੈਂਸ ਦਰਿਆ ਵਿਚੋਂ ਭਾਰਤੀ ਅਤੇ ਰੋਮਾਨੀਅਨ ਮੂਲ ਦੇ ਛੇ ਇਮੀਗ੍ਰੈਂਟਸ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਅਤੇ ਇਸੇ ਦਰਮਿਆਨ ਇਕ ਬੱਚੇ ਦੇ ਲਾਪਤਾ ਹੋਣ ਦੀ ਖਬਰ ਹੈ।ਇਹ ਲਾਸ਼ਾਂ ਕਿਊਬੈਕ ਵਿੱਚ ਸਥਿਤ ਅਕਵੇਸਾਸਨੇ ਦੇ ਹਿੱਸੇ ਵਿੱਚ ਦਰਿਆ ‘ਚੋਂ ਮਿਲੀਆਂ ਹਨ ਅਤੇ ਮਰਨ ਵਾਲਿਆਂ ਵਿੱਚ ਇਕ ਤਿੰਨ ਸਾਲ ਤੋਂ ਘੱਟ ਉਮਰ ਦਾ ਬੱਚਾ ਵੀ ਸ਼ਾਮਿਲ ਹੈ।

ਇਹ 6 ਲਾਸ਼ਾਂ , ਇੱਕ 30 ਸਾਲਾ ਵਿਅਕਤੀ ਦੀ ਭਾਲ ਦੌਰਾਨ ਲੱਭੀਆਂ ਗਈਆਂ, ਜਿਸ ਨੂੰ ਵੀਰਵਾਰ ਨੂੰ ਲਾਪਤਾ ਦੱਸਿਆ ਗਿਆ ਸੀ।ਪੁਲਿਸ ਦਾ ਮੰਨਣਾ ਹੈ ਕਿ ਇਹ ਪਰਿਵਾਰ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਦੌਰਾਨ ਇਨ੍ਹਾਂ ਦੀ ਮੌਤ ਹੋ ਗਈ।ਪੁਲਿਸ ਮੁਤਾਬਿਕ ਮ੍ਰਿਤਕਾਂ ਵਿੱਚ ਪੰਜ ਬਾਲਗ ਅਤੇ ਇੱਕ ਬੱਚਾ ਸ਼ਾਮਲ ਹੈ ਜੋ ਇੱਕ ਕੈਨੇਡੀਅਨ ਨਾਗਰਿਕ ਸਨ। ਖੋਜਕਰਤਾਵਾਂ ਨੂੰ ਬੱਚੇ ਦਾ ਕੈਨੇਡੀਅਨ ਪਾਸਪੋਰਟ ਮਿਲਿਆ।