GTA News Media

Top Info Bar
22.1°C Toronto Loading date...
Canada

Zellers ਦੇ ਸਟੋਰ ਮੁੜ ਖੁੱਲਣ ਤੋਂ ਖੁਸ਼ ਹਨ ਕਈ ਲੋਕ

Zellers ਦੇ ਸਟੋਰ ਮੁੜ ਖੁੱਲਣ ਤੋਂ ਖੁਸ਼ ਹਨ ਕਈ ਲੋਕ
Share this post via:

ਜ਼ੈਲਰਜ਼ ਬ੍ਰੈਂਡ ਦੀ ਮਾਲਕ ਹਡਸਨ ਬੇਅ ਕੰਪਨੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਕੁੱਝ ਮੌਜੂਦਾ HBC ਸਟੋਰਜ਼ ਨਾਲ ਇਸ ਡਿਪਾਰਟਮੈਂਟ ਸਟੋਰ ਨੂੰ ਮੁੜ ਖੋਲ੍ਹਣ ਜਾ ਰਹੀ ਹੈ। ਇਸ ਦੇ ਨਾਲ ਹੀ ਅਗਲੇ ਸਾਲ ਇਸ ਨੂੰ ਆਨਲਾਈਨ ਵੀ ਸ਼ੁਰੂ ਕੀਤਾ ਜਾਵੇਗਾ। ਇਸ ਐਲਾਨ ਤ਼ੋਂ ਬਾਅਦ ਜ਼ੈਲਰਜ਼ ਦੇ ਪੁਰਾਣੇ ਕਸਟਮਰਜ਼ ਖੁਸ਼ ਨਜਰ ਆ ਰਹੇ ਹਨ। ਕਈ ਕੈਨੇਡੀਅਨਜ਼ ਨੇ ਦੱਸਿਆ ਕਿ ਜੈਲਰਜ਼ ਨਾਲ ਉਨ੍ਹਾਂ ਦੀਆਂ ਕਿੰਨੀਆਂ ਚੰਗੀਆਂ ਯਾਦਾ ਜੁੜੀਆਂ ਹੋਈਆਂ ਹਨ। ਕਈਆਂ ਨੂੰ ਜ਼ੈਲਰਜ਼ ਦਾ ਸ਼ਾਪਿੰਗ ਸਬੰਧੀ ਤਜਰਬਾ ਯਾਦਗਾਰੀ ਲੱਗਦਾ ਹੈ ਤੇ ਕਈਆਂ ਨੂੰ ਸਟੋਰ ਦੇ ਅੰਦਰ ਮੌਜੂਦ ਰੈਸਟੋਰੈਂਟ ਵਿੱਚ ਖਾਣਾ ਖਾਣਾ ਬਹੁਤ ਪਸੰਦ ਸੀ।
2013 ਵਿੱਚ ਕੈਨੇਡਾ ਭਰ ਵਿੱਚ ਜ਼ੈਲਰਜ਼ ਦੇ ਬਹੁਤੇ ਸਟੋਰ ਬੰਦ ਕਰ ਦਿੱਤੇ ਗਏ ਤੇ ਸਿਰਫ ਕੁੱਝ ਲੋਕੇਸ਼ਨਾਂ ਨੂੰ ਹੀ 2020 ਤੱਕ ਖੁੱਲ੍ਹਾ ਰੱਖਿਆ ਗਿਆ। ਇਸ ਡਿਪਾਰਟਮੈਂਟ ਸਟੋਰ ਵਿੱਚ ਕਈ ਕੈਨੇਡੀਅਨ ਡਿਜ਼ਾਈਨਰ ਕੱਪੜੇ ਵੀ ਸਨ ਜਿਵੇਂ ਕਿ ਐਲਫਰੈਡ ਸੰਗ ਆਦਿ।