GTA News Media

Top Info Bar
22.1°C Toronto Loading date...
Entertainment

ਐਸ਼ਵਰਿਆ ਰਾਏ ਬੱਚਨ ਪਨਾਮਾ ਪੇਪਰਜ਼ ਲੀਕ ਮਾਮਲੇ ਦੇ ਸੰਬੰਧ ‘ਚ ਈਡੀ ਦਫਤਰ ਪਹੁੰਚੀ

ਐਸ਼ਵਰਿਆ ਰਾਏ ਬੱਚਨ ਪਨਾਮਾ ਪੇਪਰਜ਼ ਲੀਕ ਮਾਮਲੇ ਦੇ ਸੰਬੰਧ ‘ਚ ਈਡੀ ਦਫਤਰ ਪਹੁੰਚੀ
Share this post via:

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਪਨਾਮਾ ਪੇਪਰਜ਼ ਲੀਕ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਗਿਆ ਹੈ। ਉਸ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਹੀ ਐਸ਼ਵਰਿਆ ਈਡੀ ਦੇ ਦਿੱਲੀ ਦਫ਼ਤਰ ਵਿੱਚ ਪੁੱਛਗਿੱਛ ‘ਚ ਸ਼ਾਮਲ ਹੋਣ ਪਹੁੰਚੀ। ਈਡੀ ਨੇ ਇਸ ਮਾਮਲੇ ਵਿੱਚ ਅਭਿਸ਼ੇਕ ਬੱਚਨ ਨੂੰ ਵੀ ਸੰਮਨ ਜਾਰੀ ਕੀਤਾ ਸੀ।

ਐਸ਼ਵਰਿਆ ਨੂੰ ਪਹਿਲਾਂ ਵੀ ਦੋ ਵਾਰ ਬੁਲਾਇਆ ਗਿਆ ਸੀ ਪਰ ਦੋਵੇਂ ਹੀ ਵਾਰ ਉਸ ਨੇ ਨੋਟਿਸ ਟਾਲਣ ਦੀ ਬੇਨਤੀ ਕੀਤੀ ਸੀ। ਇਹ ਬੇਨਤੀ ਪਨਾਮਾ ਪੇਪਰਜ਼ ਲੀਕ ਦੀ ਜਾਂਚ ਕਰ ਰਹੀ ਟੀਮ ਅੱਗੇ ਕੀਤੀ ਗਈ ਸੀ।

ਈਡੀ ਨੇ ਐਸ਼ਵਰਿਆ ਰਾਏ ਬੱਚਨ ਨੂੰ ਫੇਮਾ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਸੀ। ਇਹ ਸੰਮਨ 9 ਨਵੰਬਰ ਨੂੰ ‘ਪ੍ਰਤੀਕਸ਼ਾ’ ਯਾਨੀ ਬੱਚਨ ਪਰਿਵਾਰ ਦੇ ਘਰ ਵਿੱਚ ਭੇਜਿਆ ਗਿਆ ਸੀ,ਤੇ ਇਸ ਦਾ ਜਵਾਬ 15 ਦਿਨਾਂ ਵਿੱਚ ਮੰਗਿਆ ਗਿਆ ਹੈ। ਐਸ਼ਵਰਿਆ ਰਾਏ ਬੱਚਨ ਨੇ ਈਡੀ ਨੂੰ ਈਮੇਲ ਰਾਹੀਂ ਜਵਾਬ ਦਿੱਤਾ। ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਵਿੱਚ ਈਡੀ, ਇਨਕਮ ਟੈਕਸ ਤੇ ਹੋਰ ਏਜੰਸੀਆਂ ਵੀ ਸ਼ਾਮਲ ਹਨ।

ਜਾਣੋ ਪਨਾਮਾ ਪੇਪਰ ਲੀਕ ਬਾਰੇ

ਪਨਾਮਾ ਪੇਪਰਜ਼ ਲੀਕ ਮਾਮਲੇ ਵਿੱਚ ਕੰਪਨੀ (ਮੋਸੈਕ ਫੋਂਸੇਕਾ) ਦੇ ਕਾਨੂੰਨੀ ਦਸਤਾਵੇਜ਼ ਲੀਕ ਹੋ ਗਏ ਸਨ ਅਤੇ ਇਹ ਡੇਟਾ ਜਰਮਨ ਅਖਬਾਰ Suddeutsche Zeitung (SZ) ਦੁਆਰਾ 3 ਅਪ੍ਰੈਲ 2016 ਨੂੰ ਪਨਾਮਾ ਪੇਪਰਜ਼ ਨਾਮ ਹੇਠ ਜਾਰੀ ਕਰ ਦਿੱਤਾ ਗਿਆ ਸੀ। ਇਸ ਵਿੱਚ ਭਾਰਤ ਸਮੇਤ 200 ਦੇਸ਼ਾਂ ਦੇ ਰਾਜਨੇਤਾਵਾਂ, ਕਾਰੋਬਾਰੀਆਂ, ਮਸ਼ਹੂਰ ਹਸਤੀਆਂ ਦੇ ਨਾਂ ਸ਼ਾਮਲ ਸਨ, ਜਿਨ੍ਹਾਂ ਉੱਤੇ ਮਨੀ ਲਾਂਡਰਿੰਗ ਦੇ ਦੋਸ਼ ਸਨ। ਇਸ ਵਿੱਚ 1977 ਤੋਂ 2015 ਦੇ ਅੰਤ ਤੱਕ ਦੀ ਪੂਰੀ ਜਾਣਕਾਰੀ ਦਿੱਤੀ ਗਈ ਸੀ।ਲਿਸਟ ਵਿੱਚ 300 ਭਾਰਤੀਆਂ ਦੇ ਨਾਂ ਸ਼ਾਮਲ ਸਨ। ਇਸ ਵਿੱਚ ਐਸ਼ਵਰਿਆ ਤੋਂ ਬਿਨਾ ਅਮਿਤਾਭ ਬੱਚਨ, ਅਜੇ ਦੇਵਗਨ ਦਾ ਨਾਂ ਵੀ ਸ਼ਾਮਲ ਸੀ।

ਦੇਸ਼ ਦੇ ਸਾਬਕਾ ਸਾਲਿਸਟਰ ਜਨਰਲ ਤੇ ਸੁਪਰੀਮ ਕੋਰਟ ਦੇ ਵਕੀਲ ਹਰੀਸ਼ ਸਾਲਵੇ, ਭਗੌੜੇ ਕਾਰੋਬਾਰੀ ਵਿਜੇ ਮਾਲਿਆ, ਮੋਸਟ ਵਾਂਟੇਡ ਅਪਰਾਧੀ ਇਕਬਾਲ ਮਿਰਚੀ ਦੇ ਨਾਂ ਵੀ ਇਸ ਵਿੱਚ ਸ਼ਾਮਲ ਸਨ। ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚ ਗਿਆ।ਫਿਰ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਮਲਟੀ ਏਜੰਸੀ ਗਰੁੱਪ ਦਾ ਗਠਨ ਕੀਤਾ ਸੀ। ਇਨ੍ਹਾਂ ਵਿੱਚ ਸੀ. ਬੀ. ਡੀ. ਟੀ., ਆਰ. ਬੀ. ਆਈ., ਈਡੀ ਤੇ ਐੱਫ. ਆਈ. ਯੂ. ਨੂੰ ਸ਼ਾਮਲ ਕੀਤਾ ਗਿਆ ਸੀ।ਮੈਗ ਸਾਰੇ ਨਾਵਾਂ ਦੀ ਜਾਂਚ ਕਰਕੇ ਰਿਪੋਰਟ ਕਾਲੇ ਧੰਨ ਦੀ ਜਾਂਚ ਲਈ ਬਣਾਈ ਗਈ