GTA News Media

Top Info Bar
22.1°C Toronto Loading date...
Entertainment

ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿੱਧੂ ਮੂਸੇ ਵਾਲੇ ਨੇ ਕਰਨ ਔਜਲਾ ਤੇ ਬੱਬੂ ਮਾਨ ਤੇ ਕੀਤੀ ਬਿਆਨਬਾਜ਼ੀ

ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿੱਧੂ ਮੂਸੇ ਵਾਲੇ ਨੇ ਕਰਨ ਔਜਲਾ ਤੇ ਬੱਬੂ ਮਾਨ ਤੇ ਕੀਤੀ ਬਿਆਨਬਾਜ਼ੀ
Share this post via:

ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬੀ ਗਾਇਕ ਤੇ ਅਦਾਕਾਰ ਸਿੱਧੂ ਮੂਸੇ ਵਾਲਾ ਤੇ ਗਾਇਕ ਕਰਨ ਔਜਲਾ ਵਿੱਚ ਕਾਫ਼ੀ ਵਾਰ ਕੰਟਰੋਵਰਸੀ ਵੇਖਣ ਨੂੰ ਮਿਲੀ ਹੈ।ਦੱਸ ਦਈਏ ਕਿ ਕਰਨ ਔਜਲਾ ਤੇ ਸਿੱਧੂ ਮੂਸੇ ਵਾਲਾ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਕਲਾਕਾਰ ਹਨ,ਪਰ ਫਿਰ ਵੀ ਅਸੀਂ ਉਨ੍ਹਾਂ ਨੂੰ ਕਦੇ ਵੀ ਇੱਕ-ਦੂਜੇ ਨਾਲ ਸਟੇਜ ਸ਼ੇਅਰ ਕਰਦੇ ਨਹੀਂ ਦੇਖਿਆ। ਸਿੱਧੂ ਮੂਸੇ ਵਾਲਾ ਦੀ ਕੰਟਰੋਵਰਸੀ ਪੰਜਾਬੀ ਗਾਇਕ ਬੱਬੂ ਮਾਨ ਨਾਲ ਵੀ ਬਹੁਤ ਚਰਚਾ ਵਿੱਚ ਰਹਿੰਦੀ ਹੈ ਤੇ ਅਕਸਰ ਇਨ੍ਹਾਂ ਦੋਹਾਂ ਕਲਾਕਾਰਾਂ ਨੂੰ ਆਪਣੇ ਗੀਤਾਂ ਜਾਂ ਲਾਈਵ ਸ਼ੋਅ ਵਿੱਚ ਇੱਕ-ਦੂਜੇ ਨੂੰ ਅਸਿੱਧੇ ਤੌਰ ਤੇ ਜਵਾਬ ਦਿੰਦੇ ਦੇਖਿਆ ਜਾਂ ਸੁਣਿਆ ਗਿਆ ਹੈ।ਇੱਥੋ ਤੱਕ ਕਿ ਉਨ੍ਹਾਂ ਦੇ ਫੈਨਜ਼ ਵੀ ਸੋਸ਼ਲ ਮੀਡੀਆ ਤੇ ਆਪਸ ਵਿੱਚ ਉਲਝਦੇ ਰਹਿੰਦੇ ਹਨ।

ਹਾਲ ਹੀ ਵਿੱਚ ਸਿੱਧੂ ਮੂਸੇ ਵਾਲਾ ਨੇ ਇੱਕ ਇੰਟਰਵਿਊ ਵਿੱਚ ਕਰਨ ਔਜਲਾ ਤੇ ਬੱਬੂ ਮਾਨ ਨਾਲ ਆਪਣੇ ਮੁਕਾਬਲੇਬਾਜ਼ੀ ਤੇ ਖੁੱਲ੍ਹ ਕੇ ਬਿਆਨਬਾਜ਼ੀ ਕੀਤੀ। ਇਹ ਪੁੱਛੇ ਜਾਣ ਤੇ ਕਿ ਕੀ ਮੁਕਾਬਲੇਬਾਜ਼ੀ ਵਿੱਚ ਕੋਈ ਸੱਚਾਈ ਹੈ ਜਾਂ ਉਹ ਸਿਰਫ਼ ਫੈਨ ਹਨ ਜਾਂ ਅਫਵਾਹਾਂ? ਸਿੱਧੂ ਮੂਸੇ ਵਾਲਾ ਨੇ ਜਵਾਬ ‘ਚ ਕਿਹਾ, ”ਅਜਿਹਾ ਨਹੀਂ ਹੈ ਕਿ ਇਹ ਸਾਰਾ ਕੁੱਝ ਝੂਠ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਕੁਝ ਹਕੀਕਤ ਜ਼ਰੂਰ ਹੈ, ਪਰ ਕਈ ਗੱਲਾਂ ਮਨਘੜਤ ਵੀ ਹਨ। ਸਿੱਧੂ ਨੇ ਕਿਹਾ ਕਿ ਬੇਸ਼ੱਕ ਮੇਰੇ ਕਈ ਲੋਕਾਂ ਨਾਲ ਵਿਚਾਰਧਾਰਕ ਮਤਭੇਦ ਹੋ ਸਕਦੇ ਹਨ ਪਰ ਉਹ ਸਮਾਜਿਕ ਤੌਰ ਤੇ ਉਨ੍ਹਾਂ ਬਾਰੇ ‘ਮਾੜਾ ਬੋਲਣ’ ਤੋਂ ਹਮੇਸ਼ਾ ਮੈ ਗੁਰੇਜ਼ ਕਰਦਾ ਹੈ।”

ਸਿੱਧੂ ਨੇ ਅੱਗੇ ਕਿਹਾ ਕਿ ਉਹ ਆਪਣੇ ਇੰਟਰਵਿਊਜ਼ ਵਿੱਚ ਇਨ੍ਹਾਂ ਅਦਾਕਾਰਾਂ ਜਾ ਗਾਇਕਾਂ ਬਾਰੇ ਗੱਲ ਕਰਨ ਤੇ ਉਨ੍ਹਾਂ ਬਾਰੇ ਮਾੜਾ ਬੋਲਣ ਤੋਂ ਹਮੇਸ਼ਾ ਝਿਜਕਦਾ ਹਾ।ਉਨ੍ਹਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਕਰਨ ਔਜਲਾ ਕਦੇ ਉਨ੍ਹਾਂ ਦਾ ਦੋਸਤ ਸੀ ਤਾਂ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ, ”ਦੋਵੇਂ ਬਿਲਕੁਲ ਦੋਸਤ ਨਹੀਂ ਸਨ ਪਰ ਇੱਕ-ਦੂਜੇ ਨੂੰ ਨਿੱਜੀ ਤੌਰ ਤੇ ਜਾਣਦੇ ਜ਼ਰੂਰ ਸੀ।”

ਦੱਸ ਦਈਏ ਕਿ ਗਾਇਕ ਸਿੱਧੂ ਮੂਸੇ ਵਾਲਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਕੁਝ ਦਿਨ ਪਹਿਲਾਂ ਹੀ ਰਸਮੀ ਤੌਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਸਿੱਧੂ ਮੂਸੇ ਵਾਲਾ ਨੇ ਕਾਂਗਰਸ ਦਾ ਪੱਲਾ ਫੜਿਆ ਸੀ।