GTA News Media

Top Info Bar
22.1°C Toronto Loading date...
Entertainment

ਕਿ ਹੈ ਜਾਣੋ ਅਸਲ ਸੱਚ ਕਰਨ ਔਜਲਾ ਵਲੋਂ ਸਿੱਧੂ ਮੂਸੇ ਵਾਲਾ ਦੇ Support ਵਿੱਚ ਪਾਈ ਪੋਸਟ ਦਾ

ਕਿ ਹੈ ਜਾਣੋ ਅਸਲ ਸੱਚ ਕਰਨ ਔਜਲਾ ਵਲੋਂ ਸਿੱਧੂ ਮੂਸੇ ਵਾਲਾ ਦੇ Support ਵਿੱਚ ਪਾਈ ਪੋਸਟ ਦਾ
Share this post via:

ਪੰਜਾਬ ਵਿੱਚ ਵੋਟਾਂ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ। ਪਾਰਟੀਆਂ ਵਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ ਤੇ ਇਸ ਵਾਰ ਤਾ ਪੰਜਾਬੀ ਕਲਾਕਾਰਾਂ ਨੂੰ ਵਧ ਚੜ੍ਹ ਕੇ ਪਾਰਟੀਆਂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਸਾਰਿਆਂ ਨੂੰ ਪਤਾ ਹੀ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ‘ਕਾਂਗਰਸ’ ਵਿੱਚ ਸ਼ਾਮਲ ਹੋਇਆ ਹੈ। ਸਿੱਧੂ ਮੂਸੇ ਵਾਲਾ ਨੇ ‘ਕਾਂਗਰਸ’ ਵਿੱਚ ਸ਼ਾਮਲ ਹੋ ਕੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਸਿੱਧੂ ਮੂਸੇ ਵਾਲਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਜਿੱਥੇ ਕੁਝ ਲੋਕ ਖ਼ੁਸ਼ ਹਨ, ਉਥੇ ਹੀ ਬਹੁਤ ਲੋਕ ਹੈਰਾਨ ਵੀ ਸਨ। ਇੱਥੋਂ ਤੱਕ ਕਿ ਸਿੱਧੂ ਦੇ ਕੁਝ ਪ੍ਰਸ਼ੰਸਕਾਂ ਨੇ ਤਾ ਉਸ ਦੇ ਵਿਰੁੱਧ ਜਾ ਕੇ ਉਸ ਦੇ ਇਸ ਕਦਮ ਦੀ ਆਲੋਚਨਾ ਵੀ ਕੀਤੀ।

ਪੰਜਾਬੀ ਗਾਇਕ ਪਰਮੀਸ਼ ਵਰਮਾ ਸਿੱਧੂ ਮੂਸੇ ਵਾਲਾ ਦੇ ਸਮਰਥਨ ਵਿੱਚ ਸਾਹਮਣੇ ਆਇਆ ਸੀ ਪਰ ਜਿਸ ਚੀਜ਼ ਨੇ ਹਰ ਕਿਸੇ ਦੇ ਦਿਮਾਗ ਨੂੰ ਹਿਲਾ ਦਿੱਤਾ ਉਹ ਹੈ ਕਿ ਕਰਨ ਔਜਲਾ ਦੁਆਰਾ ਇੱਕ ਸਨੈਪਚੈਟ ਸਟੋਰੀ ਦਾ ਇੱਕ ਸਕ੍ਰੀਨਸ਼ੌਟ। ਸਨੈਪਚੈਟ ਦੀ ਇਸ ਸਟੋਰੀ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਰਨ ਔਜਲਾ ਸਿੱਧੂ ਮੂਸੇ ਵਾਲਾ ਦੇ ਕਾਂਗਰਸ ਵਿੱਚ ਜਾਣ ਦਾ ਸਮਰਥਨ ਕਰ ਰਿਹਾ ਹੈ ਪਰ ਇਹ ਪੂਰੀ ਤਰ੍ਹਾਂ ਸਾਫ਼ ਨਹੀਂ ਹੈ ਕਿ ਕਰਨ ਔਜਲਾ ਨੇ ਇਹ ਸਨੈਪਚੈਟ ਸਿੱਧੂ ਮੂਸੇ ਵਾਲੇ ਦੇ ਸਮਰਥਨ ਵਿੱਚ ਹੀ ਪਾਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਰਨ ਔਜਲਾ ਨੇ ਇਹ ਪੋਸਟ ਸਿੱਧੂ ਦੇ ਹੱਕ ਵਿੱਚ ਨਹੀਂ ਪਾਈ ਹੈ। ਕੁਝ –ਕ ਲੋਕਾਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਕਰਨ ਔਜਲਾ ਨੇ ਇਹ ਪੋਸਟ ਸਿੱਧੂ ਦੇ ਹੱਕ ਵਿੱਚ ਪਾਈ ਹੈ, ਪਰ ਅਜਿਹਾ ਨਹੀਂ ਹੈ।

ਦੱਸ ਦਈਏ ਕਿ ਕਰਨ ਔਜਲਾ ਦੇ ਨਾਂ ਤੇ ਪਾਈ ਗਈ ਸਨੈਪਚੈਟ ਵਿੱਚ ਲਿਿਖਆ ਗਿਆ ਸੀ, ”ਨਫ਼ਰਤ ਦਾ ਤਾਂ ਵਜੂਦ ਹੀ ਆ, ਉਹਨੂੰ ਮਿਲਦੀ ਹੈ ਜੋ ਕੁਝ ਕਰਨ ਦਾ ਠਾਣ ਕੇ ਆਇਆ, ਨਫ਼ਰਤੀ ਲੋਕਾਂ ਦੀ ਕੀ ਗੱਲ ਕਰਦਾ, ਮੈਂ ਇਨ੍ਹਾਂ ਨੂੰ ਕੋਲੋਂ ਜਾਣ ਕੇ ਆਇਆ।”
ਜਿਵੇ ਸਭ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇ ਵਾਲਾ ਤੇ ਕਰਨ ਔਜਲਾ ਕੱਟੜ ਵਿਰੋਧੀ ਹਨ। ਦੋਵੇਂ ਹੀ ਕਈ ਵਾਰ ਵਿਵਾਦਾਂ ਵਿੱਚ ਘਿਰ ਚੁੱਕੇ ਹਨ। ਮੂਸੇ ਵਾਲਾ ਦੇ ਸਮਰਥਨ ਵਿੱਚ ਕਰਨ ਔਜਲਾ ਸਾਹਮਣੇ ਆਉਣ ਦੀ ਖ਼ਬਰ ਆਸਾਨੀ ਨਾਲ ਕਿਸੇ ਦਾ ਵੀ ਮਨ ਹਿਲਾ ਦੇਵੇਗੀ। ਇਹ ਇੱਕ ਸੱਚਮੁੱਚ ਸਕਾਰਾਤਮਕ ਸਟੋਰੀ ਸੀ ਤੇ ਸੋਸਲ ਮੀਡੀਆ ਵਿੱਚ ਘੁੰਮ ਰਿਹਾ ਸਕ੍ਰੀਨਸ਼ਾਟ ਅਸਲ ਵਿੱਚ ਜਾਅਲੀ (ਨਕਲੀ) ਹੈ।

ਇਸ ਗੱਲ ਦੀ ਪੁਸ਼ਟੀ ਕਰਨ ਔਜਲਾ ਦੀ ਟੀਮ ਨੇ ਇੱਕ ਨਿਊਜ਼ ਏਜੰਸੀ ਨੂੰ ਗੱਲਬਾਤ ਦੌਰਾਨ ਕੀਤੀ।ਕਿ ਕਰਨ ਔਜਲਾ ਨੇ ਅਜਿਹੀ ਕੋਈ ਸਟੋਰੀ ਪੋਸਟ ਨਹੀਂ ਕੀਤੀ। ਅੱਜ ਦੀ ਦੁਨੀਆਂ ਵਿੱਚ ਜਨਤਾ ਨੂੰ ਧੋਖਾ ਦੇਣਾ ਬਹੁਤ ਹੀ ਆਸਾਨ ਹੋ ਗਿਆ ਹੈ। ਸਾਨੂੰ ਇੰਟਰਨੈੱਟ ਤੇ ਕਿਸੇ ਵੀ ਚੀਜ਼ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਨਿਸ਼ਚਤ ਤੌਰ ਤੇ ਕ੍ਰਾਸ-ਵੈਰੀਫਾਈ ਕਰਨਾ ਜਰੂਰ ਚਾਹੀਦਾ ਹੈ।