GTA News Media

Top Info Bar
22.1°C Toronto Loading date...
Entertainment

ਕੰਗਨਾ ਰਣੌਤ ਨੂੰ ਬਠਿੰਡਾ ਦੇ ਵਿਅਕਤੀ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ

ਕੰਗਨਾ ਰਣੌਤ ਨੂੰ ਬਠਿੰਡਾ ਦੇ ਵਿਅਕਤੀ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ
Share this post via:

ਬਾਲੀਵੁੱਡ ਆਦਾਕਾਰਾ ਕੰਗਨਾ ਰਣੌਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਜਿਸ ਤੋਂ ਬਾਅਦ ਕੰਗਨਾ ਨੇ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਹੈ। ਕੰਗਨਾ ਨੇ ਇਹ ਜਾਣਕਾਰੀ ਤੇ ਐਫਆਈਆਰ ਦੀ ਕਾਪੀ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨਾਲ ਸਾਂਝੀ ਕੀਤੀ ਹੈ।

ਇੰਸਟਾਗ੍ਰਾਮ ਤੇ ਪੋਲੰਿਗ ਕਰਦੇ ਹੋਏ ਕੰਗਨਾ ਨੇ ਲਿਿਖਆ, ”ਮੁੰਬਈ ਵਿੱਚ ਹੋਏ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮੈਂ ਲਿਿਖਆ ਕਿ ਦੇਸ਼ ਦੇ ਗੱਦਾਰਾਂ ਨੂੰ ਕਦੇ ਮਾਫ ਨਹੀਂ ਕਰਨਾ ਤੇ ਨਾ ਹੀ ਭੁੱਲਣਾ। ਅਜਿਹੀ ਘਟਨਾ ਵਿੱਚ ਦੇਸ਼ ਦੇ ਅੰਦਰੂਨੀ ਗੱਦਾਰਾਂ ਦਾ ਹੀ ਹੱਥ ਹੁੰਦਾ ਹੈ। ਕਦੇ ਪੈਸੇ ਦੇ ਲਾਲਚ ‘ਚ ਤੇ ਕਦੇ ਅਹੁਦੇ ਤੇ ਤਾਕਤ ਦੇ ਲਾਲਚ ‘ਚ ਭਾਰਤ ਮਾਤਾ ਨੂੰ ਦਾਗਦਾਰ ਕਰਨ ਦਾ ਇੱਕ ਵੀ ਮੌਕਾ ਨਹੀਂ ਛੱਡਦੇ, ਦੇਸ਼ ਦੇ ਅੰਦਰੂਨੀ ਜੈਚੰਦ ਤੇ ਗੱਦਾਰ ਸਾਜਿਸ਼ ਘੜ ਕੇ ਦੇਸ਼ ਵਿਰੋਧੀ ਤਾਕਤਾਂ ਦੀ ਹੀ ਮਦਦ ਕਰਦੇ ਰਹੇ, ਜਿਸ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ।”

ਕੰਗਨਾ ਨੇ ਲਿਿਖਆ, “ਮੇਰੀ ਇਸ ਪੋਸਟ ਤੇ ਮੈਨੂੰ ਵਿਘਨ ਪਾਉਣ ਵਾਲੀਆਂ ਤਾਕਤਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਬਠਿੰਡਾ ਦੇ ਇੱਕ ਭਾਈ ਸਾਹਿਬ ਨੇ ਮੈਨੂੰ ਜਾਨੋਂ ਮਾਰਨ ਦੀ ਵੀ ਧਮਕੀ ਦਿੱਤੀ ਹੈ। ਮੈਂ ਅਜਿਹੇ ਗਿੱਦੜਾਂ ਦੀਆਂ ਧਮਕੀਆਂ ਤੋਂ ਡਰਣ ਵਾਲੀ ਨਹੀ। ਮੈਂ ਅੱਤਵਾਦੀਆਂ ਦੇ ਖਿਲਾਫ ਬੋਲਦੀ ਹਾਂ।ਤੇ ਦੇਸ਼ ਦੇ ਖਿਲਾਫ ਸਾਜਿਸ਼ ਰਚਣ ਵਾਲਿਆਂ ਤੇ ਅੱਤਵਾਦੀਆਂ ਖਿਲਾਫ ਹਮੇਸ਼ਾ ਹੀ ਬੋਲਦੀ ਰਹਾਂਗੀ।ਫਿਰ ਉਹ ਚਾਹੇ ਬੇਕਸੂਰ ਫੌਜੀਆਂ ਦੇ ਕਾਤਲ ਨਕਸਲੀ ਹੋਣ, ਗੈਂਗ ਹੋਣ ਜਾਂ ਅੱਠਵੇਂ ਦਹਾਕੇ ‘ਚ ਦੇਸ਼ ਵਿੱਚੋਂ ਪੰਜਾਬ ਵਿੱਚ ਗੁਰੂਆਂ ਦੀ ਪਵਿੱਤਰ ਧਰਤੀ ਨੂੰ ਕੱਟ ਕੇ ਖਾਲਿਸਤਾਨ ਬਣਾਉਣ ਦਾ ਸੁਪਨਾ ਦੇਖਣ ਵਾਲੇ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ ਹੋਣ।”

ਇਸ ਤੋਂ ਬਿਨਾ ਕੰਗਨਾ ਨੇ ਲਿਿਖਆ, ”ਲੋਕਤੰਤਰ ਭਾਰਤ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ, ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਹੋਵੇ ਪਰ ਨਾਗਰਿਕਾਂ ਦੀ ਅਖੰਡਤਾ, ਏਕਤਾ ਤੇ ਮੌਲਿਕ ਅਧਿਕਾਰਾਂ ਦੀ ਰੱਖਿਆ ਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਮੌਲਿਕ ਅਧਿਕਾਰ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੇ ਸਾਨੂੰ ਦਿੱਤਾ। ਮੈਂ ਕਦੇ ਵੀ ਕਿਸੇ ਵੀ ਜਾਤੀ, ਧਰਮ ਜਾਂ ਸਮੂਹ ਬਾਰੇ ਅਪਮਾਨਜਨਕ ਜਾਂ ਨਫ਼ਰਤ ਫੈਲਾਉਣ ਵਾਲੀ ਕੋਈ ਵੀ ਗੱਲ ਨਹੀਂ ਕਹੀ ਹੈ।”

ਕੰਗਨਾ ਨੇ ਅੱਗੇ ਲਿਿਖਆ ਹੈ, ”ਮੈਂ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਜੀ ਨੂੰ ਇਹ ਵੀ ਯਾਦ ਕਰਾਉਣਾ ਚਾਹਾਂਗੀ ਕਿ ਤੁਸੀਂ ਵੀ ਇੱਕ ਔਰਤ ਹੋ, ਤੁਹਾਡੀ ਸੱਸ ਇੰਦਰਾ ਗਾਂਧੀ ਜੀ ਨੇ ਆਖਰੀ ਦਮ ਤੱਕ ਅੱਤਵਾਦ ਖਿਲਾਫ ਜ਼ੋਰਦਾਰ ਲੜਾਈ ਲੜੀ ਸੀ। ਕਿਰਪਾ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਹਦਾਇਤ ਦਿਓ ਕਿ ਉਹ ਅਜਿਹੀਆਂ ਅੱਤਵਾਦੀ, ਵਿਘਨਕਾਰੀ ਤੇ ਦੇਸ਼ ਵਿਰੋਧੀ ਤਾਕਤਾਂ ਦੀਆਂ ਧਮਕੀਆਂ ਤੇ ਜਲਦੀ ਕਾਰਵਾਈ ਕਰਨ।”

ਕੰਗਣਾ ਨੇ ਲਿਿਖਆ, “ਮੈਂ ਧਮਕੀਆਂ ਦੇ ਖਿਲਾਫ ‘ਚ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਹੈ।ਅਤੇ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਜਲਦੀ ਹੀ ਕਾਰਵਾਈ ਕਰੇਗੀ। ਮੇਰੇ ਲਈ ਦੇਸ਼ ਸਭ ਤੋਂ ਪ੍ਰਮੁੱਖ ਹੈ,ਤੇ ਜੇ ਮੈਨੂੰ ਇਸ ਲਈ ਕੁਰਬਾਨੀਆਂ ਵੀ ਦੇਣੀਆਂ ਪਈਆਂ ਤਾਂ ਮੈਂ ਪਰ ਮੈਂ ਨਾ ਡਰੀ ਹਾਂ ਤੇ ਨਾ ਹੀ ਕਦੇ ਡਰਾਂਗੀ, ਦੇਸ਼ ਦੇ ਹਿੱਤ ‘ਚ ਗੱਦਾਰਾਂ ਖਿਲਾਫ ਖੁੱਲ ਕੇ ਬੋਲਦੀ ਰਹਾਂਗੀ।

ਉਨ੍ਹਾਂ ਨੇ ਅੱਗੇ ਲਿਿਖਆ, ‘ਪੰਜਾਬ ਵਿੱਚ ਚੋਣਾਂ ਹੋਣ ਵਾਲੀਆਂ ਹਨ, ਇਸ ਕਰਕੇ ਕੁਝ ਲੋਕ ਬਗੈਰ ਪ੍ਰਸੰਗ ਤੋਂ ਮੇਰੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ, ਜੇ ਭਵਿੱਖ ਵਿੱਚ ਮੈਨੂੰ ਕੁਝ ਵੀ ਹੋਇਆ ਤਾਂ ਇਸ ਦੇ ਲਈ ਸਿਰਫ ਨਫਰਤ ਦੀ ਰਾਜਨੀਤੀ ਕਰਨ ਵਾਲੇ ਹੀ ਜ਼ਿੰਮੇਵਾਰ ਹੋਣਗੇ। ਉਹਨਾਂ ਨੂੰ ਬੇਨਤੀ ਹੈ ਕਿ ਉਹ ਚੋਣਾਂ ਜਿੱਤਣ ਦੀਆਂ ਆਪਣੀਆਂ ਸਿਆਸੀ ਖਾਹਿਸ਼ਾਂ ਲਈ ਕਿਸੇ ਵੀ ਪ੍ਰਤੀ ਨਫਰਤ ਨਾ ਫੈਲਾਉਣ।”