ਕੰਗਨਾ ਰਣੌਤ ਨੇ ਪੰਜਾਬ ਨੂੰ ਦੱਸਿਆ ਅੱਤਵਾਦੀ ਸਰਗਰਮੀਆਂ ਦਾ ਗੜ੍ਹ
ਬੀਤੇ ਦਿਨੀਂ ਪੀਐਮ ਨਰਿੰਦਰ ਮੋਦੀ ਦਾ ਹੁਸੈਨੀਵਾਲਾ ਵਿਖੇ ਕਿਸਾਨਾਂ ਨੇ ਰਸਤਾ ਰੋਕ ਲਿਆ। ਜਿਸ ਦੇ ਕਾਰਨ , ਪ੍ਰਧਾਨ ਮੰਤਰੀ ਦਾ ਕਾਫਲਾ 15-20 ਮਿੰਟਾਂ ਤਕ ਇਕ ਪੁਲ ਉੱਤੇ ਰੁਕਿਆ ਰਿਹਾ। ਹਾਲਾਤ ਇਹ ਬਣ ਗਏ ਕਿ ਮੋਦੀ ਨੂੰ ਫਿਰੋਜ਼ਪੁਰ ਵਿੱਚ ਰੈਲੀ ਕੀਤੇ ਬਿਨਾਂ ਹੀ ਵਾਪਸ ਦਿੱਲੀ ਪਰਤਣਾ ਪਿਆ। ਪਰ ਦਿੱਲੀ ਜਾਣ ਤੋਂ ਪਹਿਲਾਂ ਬਠਿੰਡਾ ਵਿਖੇ ਉਹ ਇਕ ਅਧਿਕਾਰੀ ਨੂੰ ਇਹ ਕਹਿ ਗਏ ਕਿ ਆਪਣੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਧੰਨਵਾਦ ਕਰਨਾ ਕਿਉਂਕਿ ਉਹ ਇਥੋਂ ਜ਼ਿੰਦਾ ਵਾਪਸ ਪਰਤ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਜਿਵੇਂ ਹੀ ਸਾਹਮਣੇ ਆਇਆ ਤਾਂ ਪੂਰੇ ਦੇਸ਼ ‘ਚ ਚਰਚਾਵਾਂ ਵੀ ਤੇਜ਼ ਹੋ ਗਈਆਂ। ਕੁਝ ਲੋਕਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਤੇ ਇਹ ਕਿਹਾ ਕਿ ਮੋਦੀ ਨੇ ਅਜਿਹਾ ਬਿਆਨ ਫਿਰੋਜ਼ਪੁਰ ਦੀ ਅਸਫਲ ਰੈਲੀ ਦੇ ਚਲਦਿਆਂ ਦਿੱਤਾ ਹੈ, ਪਰ ਕੁਝ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਰਸਤਾ ਰੋਕੇ ਜਾਣ ਤੋਂ ਨਾਰਾਜ਼ ਨੇ ਤੇ ਦੇਸ਼ ਦੀ ਸੁਰੱਖਿਆ ਤੇ ਸਵਾਲ ਉਠਾ ਰਹੇ ਹਨ।
ਇਸ ਮਾਮਲੇ ਤੇ ਅਦਾਕਾਰਾ ਕੰਗਨਾ ਰਣੌਤ ਦਾ ਵੀ ਵੱਡਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਕੰਗਨਾ ਨੇ ਇੰਸਟਾਗ੍ਰਾਮ ਸਟੋਰੀ ਤੇ ਇਕ ਪੋਸਟ ਸਾਂਝੀ ਕਰਦਿਆਂ ਲਿਿਖਆ ਹੈ ਕਿ ‘ਪੰਜਾਬ ਵਿੱਚ ਜੋ ਹੋਇਆ ਉਹ ਸ਼ਰਮਨਾਕ ਹੈ। ਮਾਣਯੋਗ ਪ੍ਰਧਾਨ ਮੰਤਰੀ ਸੁਤੰਤਰਤਾ ਨਾਲ ਚੁਣੇ ਗਏ ਲੀਡਰ, ਆਗੂ ਅਤੇ 140 ਕਰੋੜ ਲੋਕਾਂ ਦੀ ਆਵਾਜ਼ ਹਨ। ਉਨ੍ਹਾਂ ਤੇ ਹਮਲਾ ਹੋਣਾ, ਹਰ ਭਾਰਤੀ ਤੇ ਹਮਲਾ ਹੋਣ ਦੇ ਬਰਾਬਰ ਹੈ।ਇਹ ਇਕ ਤਰ੍ਹਾਂ ਨਾਲ ਸਾਡੀ ਆਜ਼ਾਦੀ ਤੇ ਹਮਲਾ ਹੈ। ਪੰਜਾਬ ਅੱਤਵਾਦੀ ਸਰਗਰਮੀਆਂ ਦਾ ਗੜ੍ਹ ਬਣ ਰਿਹਾ ਹੈ। ਜੇ ਅਸੀਂ ਇਨ੍ਹਾਂ ਨੂੰ ਹੁਣ ਨਾ ਰੋਕਿਆ ਤਾਂ ਦੇਸ਼ ਨੂੰ ਵੱਡਾ ਘਾਟਾ ਸਹਿਣਾ ਪਵੇਗਾ।’
ਦੱਸ ਦੇਈਏ ਕਿ ਕੰਗਨਾ ਸਮੇਂ-ਸਮੇਂ ਤੇ ਪ੍ਰਧਾਨ ਮੰਤਰੀ ਮੋਦੀ ਦੇ ਹੱਕ ’ਚ ਪੋਸਟਾਂ ਸਾਂਝੀਆਂ ਕਰਦੀ ਰਹੀ ਹੈ। ਕੰਗਨਾ ਨੇ ਕਿਸਾਨ ਅੰਦੋਲਨ ਦਾ ਵੀ ਤਿੱਖੇ ਸ਼ਬਦਾਂ ’ਚ ਵਿਰੋਧ ਕੀਤਾ ਸੀ ਤੇ ਉਨ੍ਹਾਂ ਨੂੰ ਅੱਤਵਾਦੀ ਦੱਸਿਆ ਸੀ। ਹੁਣ ਉਸ ਦੇ ਇਸ ਬਿਆਨ ਤੇ ਲੋਕਾਂ ਦੀ ਕੀ ਪ੍ਰਤੀਕਿਿਰਆ ਆਉਂਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ।