GTA News Media

Top Info Bar
22.1°C Toronto Loading date...
Entertainment

ਕੰਗਨਾ ਰਣੌਤ ਨੇ ਸਿੱਧੂ ਤੇ ਜਗਮੀਤ ਸਿੰਘ ਨੂੰ ਕਿਹਾ ਖ਼ਾਲਿਸਤਾਨੀ

ਕੰਗਨਾ ਰਣੌਤ ਨੇ ਸਿੱਧੂ  ਤੇ ਜਗਮੀਤ ਸਿੰਘ ਨੂੰ ਕਿਹਾ ਖ਼ਾਲਿਸਤਾਨੀ
Share this post via:

ਅਦਾਕਾਰਾ ਕੰਗਨਾ ਰਣੌਤ ਆਏ ਦਿਨ ਕੋਈ ਨਾ ਕੋਈ ਵਿਵਾਦਿਤ ਬਿਆਨ ਦਿੰਦੀ ਰਹਿੰਦੀ ਹੈ। ਬੀਤੇ ਦਿਨੀਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਵਿੱਚ ਬਣੇ ਮਾਹੌਲ ਨੂੰ ਲੈ ਕੇ ਕੰਗਨਾ ਨੇ ਪੰਜਾਬ ਨੂੰ ਅੱਤਵਾਦੀ ਸਰਗਰਮੀਆਂ ਦਾ ਗੜ੍ਹ ਦੱਸਿਆ ਸੀ, ਹੁਣ ਕੰਗਨਾ ਨੇ ਸਿੱਧੂ ਮੂਸੇ ਵਾਲਾ ਤੇ ਕੈਨੇਡਾ ਦੇ ਮੰਤਰੀ ਜਗਮੀਤ ਸਿੰਘ ਤੇ ਨਿਸ਼ਾਨਾ ਵਿੰਨ੍ਹ ਦਿੱਤਾ ਹੈ।

ਕੰਗਨਾ ਨੇ ਇਕ ਪੋਸਟ ਸਾਂਝੀ ਕੀਤੀ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਇਕ ਪਾਸੇ ਜਗਮੀਤ ਸਿੰਘ, ਸਿੱਧੂ ਮੂਸੇ ਵਾਲਾ ਤੇ ਗੁਰਪਤਵੰਤ ਪਨੂੰ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਉੱਪਰ ਖ਼ਾਲਿਸਤਾਨੀ ਲਿਿਖਆ ਹੈ। ਉਸੇ ਤਰ੍ਹਾ ਦੂਜੇ ਪਾਸੇ ਭਾਰਤੀ ਫੌਜ ਦੇ ਸੀਨੀਅਰ ਸਿੱਖ ਅਧਿਕਾਰੀ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਤਸਵੀਰ ਉੱਪਰ ਸਿੱਖ ਲਿਿਖਆ ਹੈ।

ਦੱਸ ਦਈਏ ਕਿ ਇਸ ਪੋਸਟ ਦੇ ਨਾਲ ਕੰਗਨਾ ਨੇ ਇਕ ਕੈਪਸ਼ਨ ਵੀ ਲਿਖੀ ਹੈ।ਇਸ ਕੈਪਸ਼ਨ ‘ਚ ਕੰਗਨਾ ਨੇ ਲਿਿਖਆ, ‘ਖ਼ਾਲਿਸਤਾਨੀ ਨਾ ਤਾਂ ਸਿੱਖ ਨੇ ਤੇ ਨਾ ਹੀ ਕਿਸਾਨ, ਉਹ ਲਸ਼ਕਰ-ਏ-ਤਾਇਬਾ ਵਾਂਗ ਅੱਤਵਾਦੀ ਤੇ ਅੱਤਵਾਦੀ ਗਰੁੱਪ ਨੇ, ਭਾਰਤ ਸਰਕਾਰ ਨੇ ਵੀ ਇਨ੍ਹਾਂ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ। ਜੇ ਤੁਸੀ ਵੀਂ ਉਨ੍ਹਾਂ ਵੱਲ ਹੋ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ। ਤੁਸੀਂ ਅੱਤਵਾਦ ਤੇ ਘਰੇਲੂ ਯੁੱਧ ਚਾਹੁੰਦੇ ਹੋ।’

ਇਸ ਤੋਂ ਬਿਨਾ ਕੰਗਨਾ ਨੇ ਇਕ ਹੋਰ ਪੋਸਟ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਇਕ ਸਿੱਖ ਨੌਜਵਾਨ ਦੀ ਵੀਡੀਓ ਹੈ।ਇਸ ਤੇ ਕੰਗਨਾ ਲਿਖਦੀ ਹੈ, ‘ਸਿੱਖ ਖ਼ਾਲਿਸਤਾਨ ਦਾ ਸਮਰਥਨ ਨਹੀਂ ਕਰਦੇ ਹਨ।ਨਾ ਉਹ ਟੁੱਕੜੇ ਚਾਹੁੰਦੇ ਨੇ ਤੇ ਨਾ ਹੀ ਉਹ ਅੱਤਵਾਦ ਦਾ ਸਮਰਥਨ ਕਰਦੇ ਹਨ। ਇਹ ਨੌਜਵਾਨ ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ, ਨਾ ਕਿ ਅੱਤਵਾਦ ਦੀ। ਜੈ ਹਿੰਦ।’