GTA News Media

Top Info Bar
22.1°C Toronto Loading date...
Entertainment

ਵਿੱਕੀ ਕੋਸ਼ਲ ਖਿਲਾਫ ਥਾਣੇ ‘ਚ ਸ਼ਿਕਾਇਤ ਹੋਈ ਦਰਜ, ਜਾਣੋ ਪੂਰਾ ਮਾਮਲਾ

ਵਿੱਕੀ ਕੋਸ਼ਲ ਖਿਲਾਫ ਥਾਣੇ ‘ਚ ਸ਼ਿਕਾਇਤ ਹੋਈ ਦਰਜ, ਜਾਣੋ ਪੂਰਾ ਮਾਮਲਾ
Share this post via:

ਸਾਲ 2022 ਦੀ ਸ਼ੁਰੂਆਤ ਵਿੱਕੀ ਕੌਸ਼ਲ ਲਈ ਕੁਝ ਖਾਸ ਨਹੀਂ ਰਹੀ। ਜਿੱਥੇ ਵਿੱਕੀ ਕੋਸ਼ਲ ਨੂੰ ਵਿਆਹ ਤੋਂ ਬਾਅਦ ਪਹਿਲੇ ਨਵੇਂ ਸਾਲ ਤੇ ਪਤਨੀ ਕੈਟਰੀਨਾ ਕੈਫ ਨੂੰ ਇਕੱਲੇ ਛੱਡ ਕੇ ਕੰਮ ਤੇ ਪਰਤਣਾ ਪਿਆ, ਉੱਥੇ ਹੀ ਨਵੇ ਸਾਲ ਦੇ ਦੂਜੇ ਦਿਨ ਵਿੱਕੀ ਖਿਲਾਫ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਗਈ।

ਵਿੱਕੀ ਕੌਸ਼ਲ ਤੇ ਸਾਰਾ ਅਲੀ ਖਾਨ ਆਪਣੀ ਆਉਣ ਵਾਲੀ ਫਿਲਮ ਲਈ ਇੰਦੌਰ ਦੀਆਂ ਗਲੀਆਂ ‘ਚ ਸ਼ੂਟਿੰਗ ਕਰ ਰਹੇ ਸਨ। ਫਿਲਮ ਦੇ ਸੈੱਟ ਤੋਂ ਵਾਇਰਲ ਹੋਈਆਂ ਕਈ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਖੂਬ ਧੂਮ ਮਚਾਈ ਪਰ ਇਸ ਦੇ ਵਿਚਕਾਰ ਮੇਕਰਸ ਤੋਂ ਇੱਕ ਗਲਤੀ ਹੋ ਗਈ, ਜਿਸ ਦਾ ਖਮਿਆਜ਼ਾ ਵਿੱਕੀ ਕੌਸ਼ਲ ਨੂੰ ਭੁਗਤਨਾ ਪੈ ਸਕਦਾ ਹੈ।

ਅਸਲ ਵਿੱਚ ਅਜਿਹਾ ਹੋਇਆ ਕਿ ਜਦੋਂ ਸ਼ੂਟਿੰਗ ਦੀਆਂ ਤਸਵੀਰਾਂ ਵਾਇਰਲ ਹੋਈਆਂ ਤਾਂ ਫਿਲਮ ਦੇ ਇੱਕ ਸੀਨ ਵਿੱਚ ਜਿਸ ਮੋਟਰਸਾਈਕਲ ਦੀ ਨੰਬਰ ਪਲੇਟ ਵਰਤੀ ਗਈ ਸੀ, ਉਹ ਕਿਸੇ ਹੋਰ ਵਿਅਕਤੀ ਦੀ ਸੀ। ਜਦੋ ਹੀ ਉਕਤ ਵਿਅਕਤੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਵਿੱਕੀ ਕੋਸ਼ਲ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਉਸ ਨੇ ਕਿਹਾ ਕਿ ਫਿਲਮ ‘ਚ ਜੋ ਨੰਬਰ ਪਲੇਟ ਵਰਤੀ ਜਾ ਰਹੀ ਹੈ, ਉਹ ਉਸ ਦੇ ਨਾਂਮ ਤੇ ਰਜਿਸਟਰਡ ਹੈ।

ਜੈ ਸਿੰਘ ਯਾਦਵ ਨੇ ਕਿਹਾ ਕਿ ਫਿਲਮ ਦੇ ਸੀਨ ਵਿੱਚ ਸ਼ੂਟ ਕੀਤੀ ਗਈ ਗੱਡੀ ਦਾ ਨੰਬਰ ਮੇਰਾ ਹੈ। ਮੈਨੂੰ ਇਹ ਨਹੀਂ ਪਤਾ ਹੈ ਕਿ ਨਿਰਮਾਤਾਵਾਂ ਨੂੰ ਇਸ ਬਾਰੇ ਪਤਾ ਹੈ ਜਾਂ ਨਹੀਂ ਪਰ ਇਹ ਗੈਰ-ਕਾਨੂੰਨੀ ਹੈ, ਉਹ ਮੇਰੀ ਆਗਿਆ ਤੋਂ ਬਿਨਾਂ ਮੇਰੀ ਨੰਬਰ ਪਲੇਟ ਦੀ ਵਰਤੋਂ ਨਹੀਂ ਕਰ ਸਕਦੇ । ਮੈਂ ਇਸ ਦੀ ਸ਼ਿਕਾਇਤ ਥਾਣਾ ਸਦਰ ‘ਚ ਦਰਜ ਕਰਵਾਈ ਹੈ ਤੇ ਜਲਦੀ ਹੀ ਇਸ ਸਬੰਧੀ ਕਾਰਵਾਈ ਵੀ ਕੀਤੀ ਜਾਵੇਗੀ।