GTA News Media

Top Info Bar
22.1°C Toronto Loading date...
Entertainment

ਸ਼ਲਮਾਨ ਖਾਨ ਦੇ ਪ੍ਰਸੰਸਕਾ ਲਈ ਬੁਰੀ ਖਬਰ : ਸਲਮਾਨ ਖਾਨ ਨੂੰ ਸੱਪ ਨੇ ਡੱਸਿਆ

ਸ਼ਲਮਾਨ ਖਾਨ ਦੇ ਪ੍ਰਸੰਸਕਾ ਲਈ ਬੁਰੀ ਖਬਰ : ਸਲਮਾਨ ਖਾਨ ਨੂੰ ਸੱਪ ਨੇ ਡੱਸਿਆ
Share this post via:

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ ਕਿਉਕਿ ਉਨ੍ਹਾਂ ਨੂੰ ਸੱਪ ਨੇ ਡੱਸ ਲਿਆ ਹੈ। ਹਾਲਾਂਕਿ ਇਲਾਜ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ 25 ਦਸੰਬਰ ਦੀ ਰਾਤ ਸਲਮਾਨ ਖਾਨ ਦੇ ਪਨਵੇਲ ਸਥਿਤ ਫਾਰਮ ਹਾਊਸ ਦੀ ਹੈ ਜਿਥੇ ਉਹ ਆਪਣੇ ਪਰਿਵਾਰ ਦੇ ਸਮੇਤ ਕ੍ਰਿਸਮਸ ਮਨਾਉਣ ਗਏ ਸਨ।

ਰਿਪੋਰਟ ਅਨੁਸਾਰ ਸੱਪ ਜ਼ਹਿਰੀਲਾ ਨਹੀਂ ਸੀ। ਇਸ ਕਰਕੇ ਸਲਮਾਨ ਖਾਨ ਤੇ ਉਸ ਦੇ ਜ਼ਹਿਰ ਦਾ ਅਸਰ ਨਹੀਂ ਹੋਇਆ ਹੈ। ਸੱਪ ਦੇ ਡੱਸਣ ਤੋਂ ਬਾਅਦ ਸਲਸਾਨ ਖਾਨ ਨੂੰ ਨਵੀਂ ਮੁੰਬਈ ਦੇ ਕਾਮੋਠੇ ਇਲਾਕੇ ਦੇ ਐੱਮ.ਜੀ.ਐੱਮ. ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅੱਜ ਸਵੇਰੇ ਹੀ ਕਰੀਬ ਨੌ ਵਜੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਠੀਕ ਹੈ।