GTA News Media

Top Info Bar
22.1°C Toronto Loading date...
Entertainment

ਸ਼ਹਿਨਾਜ਼ ਗਿੱਲ ਦੇ ਚਿਹਰੇ ਤੇ ਵਾਪਸ ਆਈ ਰੌਣਕ, ਤਸਵੀਰਾਂ ਆਈਆ ਸਾਹਮਣੇ

ਸ਼ਹਿਨਾਜ਼ ਗਿੱਲ ਦੇ ਚਿਹਰੇ ਤੇ ਵਾਪਸ ਆਈ ਰੌਣਕ, ਤਸਵੀਰਾਂ ਆਈਆ ਸਾਹਮਣੇ
Share this post via:

ਪੰਜਾਬੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਨੂੰ ਲੰਬੇ ਸਮੇਂ ਬਾਅਦ ਜਨਤਕ ਤੌਰ ਤੇ ਕਿਸੇ ਸੈਲੀਬ੍ਰੇਸ਼ਨ ਵਿੱਚ ਵੇਖਿਆ ਗਿਆ ਹੈ। ਦੋਸਤ ਦੀ ਪਾਰਟੀ ਵਿੱਚ ਸ਼ਹਿਨਾਜ਼ ਗਿੱਲ ਨੂੰ ਹੱਸਦੀ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫ਼ੀ ਖ਼ੁਸ਼ ਹਨ।ਅਸਲ ‘ਚ, ਬੀਤੇ ਦਿਨ ਸ਼ਹਿਨਾਜ਼ ਗਿੱਲ ਆਪਣੇ ਦੋਸਤ ਦੀ ‘ਕੁੜਮਾਈ’ ‘ਤੇ ਪਹੁੰਚੀ ਸੀ, ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਸ਼ਹਿਨਾਜ਼ ਗਿੱਲ ਬਲੈਕ ਰੰਗ ਦੀ ਡਰੈੱਸ ਵਿੱਚ ਕਾਫ਼ੀ ਖ਼ੂਬਸੂਰਤ ਨਜ਼ਰ ਆ ਰਹੀ ਹੈ।

ਇਸ ਤੋਂ ਬਿਨਾ ਇਕ ਵੀਡੀਓ ਵਿੱਚ ਸ਼ਹਿਨਾਜ਼ ਆਪਣੇ ਦੋਸਤਾਂ ਨਾਲ ‘ਜ਼ਿੰਗਾਟ’ ਗੀਤ ਤੇ ਡਾਂਸ ਕਰਦੀ ਵੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਨਾਲ ਸ਼ਹਿਨਾਜ਼ ਗਿੱਲ ਦੀ ਦੋਸਤੀ ਕਾਫ਼ੀ ਕਰੀਬੀ ਸੀ ਤੇ 2021 ‘ਚ ਅਚਾਨਕ ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਬੁਰੀ ਤਰ੍ਹਾਂ ਟੁੱਟ ਗਈ ਸੀ।ਸਿਧਾਰਥ ਦੀ ਮੌਤ ਦਾ ਸ਼ਹਿਨਾਜ਼ ਨੂੰ ਇੰਨਾ ਸਦਮਾ ਲੱਗਾ ਕਿ ਉਹ ਕਈ ਮਹੀਨਿਆਂ ਤੱਕ ਨਾ ਤਾਂ ਸੋਸ਼ਲ ਮੀਡੀਆ ਤੇ ਨਾ ਹੀ ਜਨਤਕ ਤੌਰ ਤੇ ਨਜਰ ਆਈ।