GTA News Media

Top Info Bar
22.1°C Toronto Loading date...
Entertainment

ਸਿੱਧੂ ਮੂਸੇ ਵਾਲਾ ਦਾ ਵਿਰੋਧ ਕਰਨ ਵਾਲਿਆਂ ਤੇ ਭੜਕੀ ਅਦਾਕਾਰਾ ਸੋਨੀਆ ਮਾਨ,ਆਖੀ ਇਹ ਗੱਲ

ਸਿੱਧੂ ਮੂਸੇ ਵਾਲਾ ਦਾ ਵਿਰੋਧ ਕਰਨ ਵਾਲਿਆਂ ਤੇ ਭੜਕੀ ਅਦਾਕਾਰਾ ਸੋਨੀਆ ਮਾਨ,ਆਖੀ ਇਹ ਗੱਲ
Share this post via:

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਰਾਜਨੀਤੀ ਵਿੱਚ ਸ਼ਾਮਲ ਹੋਣ ਤੇ ਕੁਝ ਲੋਕਾਂ ਵਲੋਂ ਜੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਤੇ ਜੇ ਸੋਸ਼ਲ ਮੀਡੀਆ ਪੋਸਟਾਂ ਤੇ ਨਜ਼ਰ ਮਾਰੀ ਜਾਵੇ ਤਾਂ ਸਿੱਧੂ ਮੂਸੇ ਵਾਲਾ ਪ੍ਰਤੀ ਲੋਕਾਂ ਦੀ ਨਿਰਾਸ਼ਾ ਸਾਫ ਦੇਖੀ ਜਾ ਸਕਦੀ ਹੈ।
ਉੱਧਰ , ਅੱਜ ਸਿੱਧੂ ਮੂਸੇ ਵਾਲਾ ਨੇ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ।ਤੇ ਸਿੱਧੂ ਨੇ ਕੁਝ ਸਵਾਲ ਵੀ ਪੁੱਛੇ ਹਨ, ਜਿਨ੍ਹਾਂ ਦੇ ਜਵਾਬ ਉਹ ਲੋਕਾਂ ਕੋਲੋਂ ਚਾਹੁੰਦਾ ਹੈ।

ਇਸ ਦੇ ਨਾਲ ਹੀ ਪੰਜਾਬੀ ਅਦਾਕਾਰਾ ਸੋਨੀਆ ਮਾਨ ਵੀ ਇੰਸਟਾਗ੍ਰਾਮ ਤੇ ਲਾਈਵ ਹੋਈ। ਸੋਨੀਆ ਮਾਨ ਨੇ ਲਾਈਵ ਹੋ ਕੇ ਸਿੱਧੂ ਮੂਸੇ ਵਾਲਾ ਦੀ ਸੁਪੋਰਟ ਕੀਤੀ ਹੈ। ਸੋਨੀਆ ਮਾਨ ਨੇ ਕਿਹਾ ਕਿ ਜੇ ਕੋਈ ਚੰਗਾ ਵਿਅਕਤੀ ਰਾਜਨੀਤੀ ਵਿੱਚ ਆਉਂਦਾ ਹੈ ਤਾਂ ਉਸ ਦਾ ਸਾਨੂੰ ਸਭ ਨੂੰ ਸਮਰਥਨ ਕਰਨਾ ਚਾਹੀਦਾ ਹੈ।

ਸੋਨੀਆ ਮਾਨ ਲਾਈਵ ਦੌਰਾਨ ਬੇਹੱਦ ਗੁੱਸੇ ਵਿੱਚ ਵੀ ਨਜ਼ਰ ਆਈ। ਤੇ ਸੋਨੀਆ ਮਾਨ ਨੇ ਆਪਣਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ। ਦੱਸ ਦੇਈਏ ਕਿ ਸੋਨੀਆ ਮਾਨ ਨੇ ਇਹ ਸਭ ਗੱਲਾਂ ਇੰਸਟਾਗ੍ਰਾਮ ਲਾਈਵ ਵਿੱਚ ਬੋਲੀਆਂ ਹਨ, ਜਿਸ ਦੀ ਵੀਡੀਓ ਉਸ ਨੇ ਪੋਸਟ ਵਿੱਚ ਸਾਂਝੀ ਨਹੀਂ ਕੀਤੀ ਹੈ।