Kangana Ranaut angry over decision to repeal agriculture law, calls India ‘jihadi country’
ਖੇਤੀ ਕਾਨੂੰਨ ਰੱਦ ਕਰਨ ਦੇ ਫ਼ੈਸਲੇ ਤੇ ਭੜਕੀ ਕੰਗਨਾ ਰਣੌਤ ਨੇ ਭਾਰਤ ਦੇਸ਼ ਨੂੰ ਕਹਿਆ ‘ਜਿਹਾਦੀ ਮੁਲਕ’
MUMBAI: On the occasion of Guru Nanak’s birth anniversary, Prime Minister Narendra Modi today announced the repeal of three agriculture laws in a big announcement in his address to the nation. This is a big victory for the farmers who have been opposing the three new agricultura laws for more than a year now.
After this announcement, a wave of happiness has started among the farmers. On the other hand, there have been mixed reactions on social media to the Prime Minister’s announcement. One of the reactions is from Kangana Ranaut, who today called India a ‘jihadi country’.
Kangana shared a tweet on her Instagram account in which she wrote, “Sad, embarrassing and totally unfair. If the people on the streets start making laws and do not obey the laws of the elected government, then this is a ‘jihadi country’. And congratulations to all those who wanted it.
ਖੇਤੀ ਕਾਨੂੰਨ ਰੱਦ ਕਰਨ ਦੇ ਫ਼ੈਸਲੇ ਤੇ ਭੜਕੀ ਕੰਗਨਾ ਰਣੌਤ ਨੇ ਭਾਰਤ ਦੇਸ਼ ਨੂੰ ਕਹਿਆ ‘ਜਿਹਾਦੀ ਮੁਲਕ’
ਮੁੰਬਈ – ਸ੍ਰੀ ਗੁਰੂ ਨਾਨਕ ਦੇਵ ਦੀ ਜੇ ਪ੍ਰਕਾਸ਼ ਪੁਰਬ ਮੌਕੇ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਂ ਸੰਬੋਧਨ ਵਿੱਚ ਵੱਡਾ ਐਲਾਨ ਕਰਦਿਆ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਹੈ। ਇਸ ਨਾਲ ਹੀ ਪਿਛਲੇ 1 ਸਾਲ ਤੋਂ ਵੱਧ ਸਮੇਂ ਤੋਂ ਤਿੰਨੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ।
ਇਸ ਐਲਾਨ ਤੋਂ ਬਾਅਦ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉੱਧਰ , ਸੋਸ਼ਲ ਮੀਡੀਆ ਤੇ ਵੀ ਪ੍ਰਧਾਨ ਮੰਤਰੀ ਦੇ ਇਸ ਐਲਾਨ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਿਰਆਵਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵਿੱਚੋਂ ਇਕ ਪ੍ਰਤੀਕਿਿਰਆ ਕੰਗਨਾ ਰਣੌਤ ਦੀ ਵੀ ਹੈ, ਜਿਸ ਨੇ ਅੱਜ ਭਾਰਤ ਦੇਸ਼ ਨੂੰ ‘ਜਿਹਾਦੀ ਮੁਲਕ’ ਤਕ ਕਹਿ ਦਿੱਤਾ।
ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਟਵੀਟ ਸਾਂਝਾ ਕੀਤਾ ਹੈ, ਜਿਸ ‘ਚ ਉਹ ਲਿਖਦੀ ਹੈ, ‘ਦੁਖੀ, ਸ਼ਰਮਨਾਕ ਤੇ ਬਿਲਕੁਲ ਅਨੁਚਿਤ। ਜੇ ਸੜਕਾਂ ਤੇ ਬੈਠੇ ਲੋਕ ਕਾਨੂੰਨ ਬਣਾਉਣਾ ਸ਼ੁਰੂ ਕਰਨਗੇ ਤੇ ਚੁਣੀ ਹੋਈ ਸਰਕਾਰ ਦੇ ਪਾਰਲੀਮੈਂਟ ਦੇ ਕਾਨੂੰਨ ਨਹੀਂ ਮੰਨਣਗੇ ਤਾਂ ਇਹ ਇਕ ‘ਜਿਹਾਦੀ ਮੁਲਕ’ ਹੈ।ਤੇ ਉਨ੍ਹਾਂ ਸਾਰੇ ਹੀ ਲੋਕਾਂ ਨੂੰ ਮੁਬਾਰਕਾਂ ਜੋ ਇਸ ਨੂੰ ਅਜਿਹਾ ਹੀ ਚਾਹੁੰਦੇ ਸਨ।’