ਆਪਣਾ ਆਦਰਸ਼, ਆਪ ਬਣੋ…!, ਪੰਜਾਬ ਦੇ ਨੌਜਵਾਨਾਂ ਦੇ ਨਾਮ ਮੇਰਾ ਸੁਨੇਹਾ: ਭਗਵੰਤ ਮਾਨ
ਅੱਜ ਸਵੇਰੇ ਲਾਈਵ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਖਾਸ ਸੁਨੇਹਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਬਹੁਤ ਕਾਬਲ ਹਨ, ਸਾਡੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਸਖ਼ਤ ਮਿਹਨਤ ਕਰਦੇ ਹਨ ਜਿਸ ਕਾਰਨ ਅੱਜ ਉਹ ਬਾਹਰਲੇ ਮੁਲਕਾਂ ਵਿੱਚ ਵੱਸਦੇ ਲੋਕਾਂ ਤੋਂ ਵੀ ਅੱਗੇ ਪਹੁੰਚ ਗਏ ਹਨ। ਪੰਜਾਬ ਦੇ ਨੌਜਵਾਨ ਆਪਣੇ ਰੋਲ ਮਾਡਲ ਖੁਦ ਬਣਨ।
ਅੱਜ ਦੇ ਸਮੇਂ ਵਿੱਚ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਕੰਮ ਕਰਨ ਲਈ ਚੱਲੇ ਗਏ ਹਨ। ਇੱਥੇ ਸਾਡੀ ਨੌਜਵਾਨ ਪੀੜੀ ਕੁਝ ਨਹੀਂ ਕਰ ਰਹੀ ਹੈ। ਵਿਦੇਸ਼ੀ ਲੋਕ ਕਹਿੰਦੇ ਹਨ ਅਸੀਂ ਆਨੰਦ ਮਾਣਦੇ ਹਾਂ। ਮੈਂ ਪੰਜਾਬ ਦੇ ਨੌਜਵਾਨਾਂ ਨੂੰ ਪੜ੍ਹਾਈ ਕਰਨ ਦੀ ਅਪੀਲ ਕਰਦਾ ਹਾਂ। ਹਾਈ ਪ੍ਰੋਫਾਈਲ ਨੌਕਰੀਆਂ ਲਈ ਅਰਜ਼ੀ ਦਿਓ। ਇਹ ਯੁੱਗ ਤਕਨੀਕੀ ਸਿੱਖਿਆ ਦਾ ਹੈ ਇਸ ਲਈ ਸਾਨੂੰ ਉੱਚ ਅਹੁਦਿਆਂ ‘ਤੇ ਬੈਠ ਕੇ ਫੈਸਲੇ ਲੈਣ ਦੀ ਲੋੜ ਹੈ।
ਆਪਣਾ ਆਦਰਸ਼, ਆਪ ਬਣੋ…! ਪੰਜਾਬ ਦੇ ਨੌਜਵਾਨਾਂ ਦੇ ਨਾਮ ਮੇਰਾ ਸੁਨੇਹਾ…Live https://t.co/IHg0PzGPdj
— Bhagwant Mann (@BhagwantMann) April 5, 2023