GTA News Media

Top Info Bar
22.1°C Toronto Loading date...
Featured

ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 13 ਖ਼ਤਰਨਾਕ ਐਪਸ, ਫੋਨ ‘ਚੋਂ ਵੀ ਕਰੋ ਡਿਲੀਟ

ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 13 ਖ਼ਤਰਨਾਕ ਐਪਸ, ਫੋਨ ‘ਚੋਂ ਵੀ ਕਰੋ ਡਿਲੀਟ
Share this post via:

ਇਹ ਸਾਲ 2023 ਦਾ ਆਖਰੀ ਹਫਤਾ ਚੱਲ ਰਿਹਾ ਹੈ। ਸਾਲ ਖਤਮ ਹੋਣ ਤੋਂ ਪਹਿਲਾਂ ਗੂਗਲ ਨੇ ਆਪਣੇ ਪਲੇਅ ਸਟੋਰ ਤੋਂ 13 ਮੋਬਾਇਲ ਐਪਸ ਨੂੰ ਹਟਾ ਦਿੱਤਾ ਹੈ। ਇਨ੍ਹਾਂ ਐਪਸ ਬਾਰੇ ਗੂਗਲ ਨੂੰ ਐਂਟੀਵਾਇਰਸ ਬਣਾਉਣ ਵਾਲੀ ਅਤੇ ਸਕਿਓਰਿਟੀ ਰਿਸਰਚ ਕੰਪਨੀ McAfee ਨੇ ਜਾਣਕਾਰੀ ਦਿੱਤੀ ਸੀ। ਰਿਪੋਰਟ ‘ਚ ਕੁੱਲ 25 ਐਪਸ ਦੀ ਜਾਣਕਾਰੀ ਦਿੱਤੀ ਗਈ ਹੈ ਪਰ ਬਾਕੀ 12 ਐਪਸ ਗੂਗਲ ਪਲੇਅ ਸਟੋਰ ‘ਤੇ ਮੌਜੂਦ ਨਹੀਂ ਹਨ। ਇਹ ਯੂਜ਼ਰਜ਼ ਦੇ ਫੋਨ ‘ਚ ਏ.ਪੀ.ਕੇ. ਫਾਈਲ ਰਾਹੀਂ ਪਹੁੰਚ ਰਹੇ ਹਨ।

ਇਨ੍ਹਾਂ ਸਾਰੇ ਮੋਬਾਇਲ ਐਪਸ ‘ਚ Xamaliciousਨਾਂ ਦਾ ਮਾਲਵੇਅਰ ਹੈ ਜੋ ਤੁਹਾਡੇ ਬੈਂਕ ਅਕਾਊਂਟ ਅਤੇ ਤੁਹਾਡੇ ਫੋਨ ਲਈ ਖਤਰਨਾਕ ਹੈ। ਗੂਗਲ ਨੇ ਭਲੇ ਹੀ ਇਨ੍ਹਾਂ ਐਪਸ ਨੂੰ ਆਪਣੇ ਪਲੇ ਸਟੋਰ ਤੋਂ ਡਿਲੀਟ ਕਰ ਦਿੱਤਾ ਹੈ ਪਰ ਹੋ ਸਕਦਾ ਹੈ ਕਿ ਇਹ ਤੁਹਾਡੇ ਫੋਨ ‘ਚ ਮੌਜੂਦ ਹੋਣ। ਜੇਕਰ ਅਜਿਹਾ ਹੈ ਤਾਂ ਤੁਸੀਂ ਵੀ ਆਪਣੇ ਫੋਨ ‘ਚੋਂ ਇਨ੍ਹਾਂ ਐਪਸ ਨੂੰ ਜਿੰਨਾ ਜਲਦੀ ਹੋ ਸਕੇ ਡਿਲੀਟ ਕਰ ਦਿਓ।

McAfee ਦੀ ਰਿਪੋਰਟ ਮੁਤਾਬਕ, Xamalicious ਨੂੰ ਓਪਨ ਸੋਰਸ ਮੋਬਾਇਲ ਪਲੇਟਫਾਰਮ ‘ਤੇ ਤਿਆਰ ਕੀਤਾ ਗਿਆ ਹੈ। ਇਹ ਮਾਲਵੇਅਰ ਕਿਸੇ ਫੋਨ ‘ਚ ਇੰਸਟਾਲ ਹੋਣ ਤੋਂ ਬਾਅਦ ਫੋਨ ਨੂੰ ਆਪਣੇ ਕੰਟਰੋਲ ‘ਚ ਲੈ ਸਕਦਾ ਹੈ। ਇਹ ਮਾਲਵੇਅਰ ਐਡ ਰਾਹੀਂ ਫੋਨ ‘ਚ ਪਹੁੰਚਦਾ ਹੈ ਅਤੇ ਫੋਨ ‘ਚ ਪਹੁੰਚਣ ਤੋਂ ਬਾਅਦ ਯੂਜ਼ਰਜ਼ ਨੂੰ ਫਾਲਤੂ ਦੇ ਐਡ ਦਿਖਾਉਂਦਾ ਹੈ। ਇਹ ਮਾਲਵੇਅਰ ਫੋਨ ‘ਚ ਮੌਜੂਦ ਕਿਸੇ ਵੀ ਜਾਣਕਾਰੀ ਨੂੰ ਹੈਕਰਾਂ ਤਕ ਪਹੁੰਚਾ ਸਕਦਾ ਹੈ।

Xamalicious ਵਾਲੇ 13 ਮੋਬਾਇਲ ਐਪਸ

1. Essential Horoscope for Android
2. 3D Skin Editor for PE Minecraft
3. Logo Maker Pro
4. Auto Click Repeater
5. Count Easy Calorie Calculator
6. Sound Volume Extender
7. LetterLink
8. NUMEROLOGY: PERSONAL HOROSCOPE &NUMBER PREDICTIONS
9. Step Keeper: Easy Pedometer
10. Track Your Sleep
11. Sound Volume Booster
12. Astrological Navigator: Daily Horoscope & Tarot
13. Universal Calculator