GTA News Media

Top Info Bar
22.1°C Toronto Loading date...
Featured

ਸੋਹਾਣਾ ਗੁਰਦੁਆਰਾ ਦੇ ਬਾਹਰ ਰੋਡ ਜਾਮ ਕਰਨ ਵਾਲੇ 33 ਲੋਕਾਂ ਖਿਲਾਫ FIR ਦਰਜ

ਸੋਹਾਣਾ ਗੁਰਦੁਆਰਾ ਦੇ ਬਾਹਰ ਰੋਡ ਜਾਮ ਕਰਨ ਵਾਲੇ 33 ਲੋਕਾਂ ਖਿਲਾਫ FIR ਦਰਜ
Share this post via:

ਮੁਹਾਲੀ ਦੇ ਸੋਹਾਣਾ ਗੁਰਦੁਆਰਾ ਦੇ ਬਾਹਰ ਰੋਡ ਜਾਮ ਕਰਨ ਦੇ ਮਾਮਲੇ ’ਚ ਪੁਲਿਸ ਪ੍ਰਸ਼ਾਸਨ  ਨੇ 33 ਲੋਕਾਂ ਦੇ ਖਿਲਾਫ ਨਾਂ ਸਮੇਤ FIR  ਦਰਜ ਕੀਤੀ ਹੈ। ਨਾਲ ਹੀ ਕਈ ਅਣਪਛਾਤਿਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। 96 ਘੰਟੇ ਤੋਂ ਵੱਧ ਸਮੇਂ ਦੇ ਲਈ ਏਅਰਪੋਰਟ ਰੋਡ ਜਾਮ ਕਰਨ ਦੇ ਕਾਰਨ ਸੋਹਾਣਾ ਥਾਣੇ ’ਚ ਪਰਚਾ ਦਰਜ ਕੀਤਾ ਗਿਆ ਹੈ।

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਕਾਰਕੁਨਾਂ ਖਿਲਾਫ ਕਾਰਵਾਈ ਦੇ ਵਿਰੋਧ ਵਿੱਚ ਮੁਹਾਲੀ ਦੇ ਗੁਰਦੁਆਰਾ ਸੋਹਾਣਾ ਸਾਹਿਬ ਦੇ ਬਾਹਰ ਚੱਲ ਰਿਹਾ ਧਰਨਾ ਪੁਲਿਸ ਨੇ ਖਤਮ ਕਰਵਾ ਦਿੱਤਾ ਹੈ। ਪੁਲਿਸ ਨੇ ਧਰਨਾਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।