GTA News Media

Top Info Bar
22.1°C Toronto Loading date...
Featured Technology

AI ਨਾਲ ਵੀਡੀਓ ਬਣਾਉਣ ਵਾਲਿਆਂ ਲਈ YouTube ਚੁੱਕਣ ਜਾ ਰਿਹੈ ਵੱਡਾ ਕਦਮ

AI ਨਾਲ ਵੀਡੀਓ ਬਣਾਉਣ ਵਾਲਿਆਂ ਲਈ YouTube ਚੁੱਕਣ ਜਾ ਰਿਹੈ ਵੱਡਾ ਕਦਮ
Share this post via:

ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਸ਼ੁਰੂਆਤ ‘ਚ ਜਿੰਨਾ ਚੰਗਾ ਲੱਗ ਰਿਹਾ ਸੀ ਹੁਣ ਓਨਾ ਹੀ ਕੌੜਾ ਹੋ ਗਿਆ ਹੈ। ਕਈ ਮਾਮਲਿਆਂ ‘ਚ ਤਾਂ ਏ.ਆਈ. ਦੀ ਵਰਤੋਂ ਬਿਹਤਰ ਹੈ ਪਰ ਇਸਦੀ ਵਰਤੋਂ ਸਭ ਤੋਂ ਜ਼ਿਆਦਾ ਗਲਤ ਕੰਮਾਂ ‘ਚ ਹੋ ਰਹੀ ਹੈ। AI ਦੀ ਮਦਦ ਨਾਲ ਹਰ ਰੋਜ਼ ਲੱਖਾਂ-ਕਰੋੜਾਂ ਫਰਜ਼ੀ ਕੰਟੈਂਟ ਤਿਆਰ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਕੰਟੈਂਟ ਨੂੰ ਸੋਸ਼ਲ ਮੀਡੀਆ ਅਤੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਹੁਣ ਇਸਨੂੰ ਰੋਕਣ ਲਈ ਯੂਟਿਊਬ ਨੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ।

ਯੂਟਿਊਬ ਨੇ ਕਿਹਾ ਹੈ ਕਿ ਉਸਦੇ ਪਲੇਟਫਾਰਮ ‘ਤੇ AI ਕੰਟੈਂਟ ਲਈ ਕੋਈ ਥਾਂ ਨਹੀਂ ਹੈ ਯਾਨੀ ਜੇਕਰ ਤੁਸੀਂ ਯੂਟਿਊਬ ‘ਤੇ AI ਦੁਆਰਾ ਬਣਾਈਆਂ ਗਈਆਂ ਵੀਡੀਓਜ਼, ਤਸਵੀਰਾਂ ਜਾਂ ਕੁਝ ਵੀ ਸ਼ੇਅਰ ਕਰਦੇ ਹੋ ਤਾਂ ਯੂਟਿਊਬ ਅਜਿਹੀਆਂ ਵੀਡੀਓ ਨੂੰ ਹਟਾ ਦੇਵੇਗਾ ਜਾਂ ਫਿਰ ਲੇਬਲ ਲਗਾ ਦੇਵੇਗਾ। ਨਵੀਂ ਅਪਡੇਟ ‘ਚ ਕਿਹਾ ਗਿਆ ਹੈ ਕਿ ਕੰਟੈਂਟ ਕ੍ਰਿਏਟਰ ਜੇਕਰ AI ਕੰਟੈਂਟ ਅਪਲੋਡ ਕਰਦੇ ਹਨ ਤਾਂ ਉਨ੍ਹਾਂ ਨੂੰ ਦੱਸਣਾ ਹੋਵੇਗਾ ਕਿ ਇਹ ਕੰਟੈਂਟ AI ਰਾਹੀਂ ਤਿਆਰ ਕੀਤਾ ਗਿਆ ਹੈ ਨਹੀਂ ਤਾਂ ਵੀਡੀਓ ਨੂੰ ਹਟਾ ਦਿੱਤਾ ਜਾਵੇਗਾ।

ਯੂਟਿਊਬ ਨੇ ਕਿਹਾ ਹੈ ਕਿ ਜੇਕਰ ਕੋਈ ਯੂਜਰ ਕੰਟੈਂਟ ਦੇਖ ਰਿਹਾ ਹੈ ਤਾਂ ਉਹ ਉਸਨੂੰ ਦੱਸੇਗਾ ਕਿ ਇਹ ਕੰਟੈਂਟ AI ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। AI ਲੇਬਲ ਲਈ ਡਿਸਕ੍ਰਿਪਸ਼ਨ ‘ਚ ਇਕ ਆਪਸ਼ਨ ਵੀ ਮਿਲੇਗਾ। ਯੂਟਿਊਬ ਨੇ ਇਹ ਵੀ ਕਿਹਾ ਹੈ ਕਿ ਨਵੀਂ ਐਡਵਾਈਜ਼ਰੀ ਦਾ ਪਾਲਨ ਨਾ ਕਰਨ ਵਾਲੇ ਕ੍ਰਿਏਟਰਾਂ ਖਿਲਾਫ ਐਕਸ਼ਨ ਲਿਆ ਜਾਵੇਗਾ। ਕੰਟੈਂਟ ਨੂੰ ਹਟਾ ਦਿੱਤਾ ਜਾਵੇਗਾ ਜਾਂ ਫਿਰ ਉਸ ਚੈਨਲ ਦਾ ਮੋਨੇਟਾਈਜੇਸ਼ਨ ਬੰਦ ਕਰ ਦਿੱਤਾ ਜਾਵੇਗਾ।