GTA News Media

Top Info Bar
22.1°C Toronto Loading date...
Health

ਕਾਲਾ ਨਮਕ ਸਰੀਰ ਲਈ ਹੋ ਸਕਦਾ ਨੁਕਸਾਨਦਾਇਕ? ਜਾਣੋ ਕਿਵੇਂ

ਕਾਲਾ ਨਮਕ ਸਰੀਰ ਲਈ ਹੋ ਸਕਦਾ ਨੁਕਸਾਨਦਾਇਕ? ਜਾਣੋ ਕਿਵੇਂ
Share this post via:

ਬਹੁਤ ਸਾਰੇ ਲੋਕ ਅਜਿਹੇ ਹਨ ਜੋ ਟੇਬਲ ਸਾਲਟ ਯਾਨੀ ਵ੍ਹਾਈਟ ਸਾਲਟ ਦੀ ਬਜਾਏ ਕਾਲੇ ਨਮਕ ਦੀ ਵਰਤੋਂ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਸ ਨੂੰ ਜ਼ਿਆਦਾ ਖਾਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਾਂਗੇ।

ਜੇਕਰ ਤੁਸੀਂ ਜ਼ਿਆਦਾ ਮਾਤਰਾ ‘ਚ ਕਾਲਾ ਨਮਕ ਖਾਂਦੇ ਹੋ ਤਾਂ ਇਸ ਨਾਲ ਸਰੀਰ ‘ਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ। ਇਹ ਸਰੀਰ ਵਿੱਚ ਵਾਟਰ ਰਿਟੈਂਸ਼ਨ ਦੇ ਖਤਰੇ ਨੂੰ ਵੀ ਵਧਾਉਂਦਾ ਹੈ। ਇਸ ਨਾਲ ਹਾਈ ਬੀਪੀ ਹੋਣ ਦਾ ਵੀ ਕਾਰਨ ਬਣ ਸਕਦਾ ਹੈ।

ਕਾਲੇ ਨਮਕ ਵਿੱਚ ਫਲੋਰਾਈਡ ਅਤੇ ਹੋਰ ਰਸਾਇਣ ਵੀ ਹੁੰਦੇ ਹਨ ਜੋ ਸਰੀਰ ਦੇ ਫੰਕਸ਼ਨ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦੇ ਹਨ। ਅਜਿਹੇ ‘ਚ ਹਾਈ ਬੀਪੀ ਦੇ ਮਰੀਜ਼ਾਂ ਨੂੰ ਕਾਲਾ ਨਮਕ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਕਾਲੇ ਨਮਕ ਵਿੱਚ ਆਇਓਡੀਨ ਨਹੀਂ ਹੁੰਦਾ, ਜਿਸ ਕਾਰਨ ਥਾਇਰਾਇਡ ਦਾ ਖ਼ਤਰਾ ਵੱਧ ਜਾਂਦਾ ਹੈ।
ਕਾਲੇ ਨਮਕ ਦੀ ਬਜਾਏ ਥੋੜ੍ਹਾ ਜਿਹਾ ਆਇਓਡੀਨ ਵਾਲਾ ਨਮਕ ਲਓ। ਨਹੀਂ ਤਾਂ ਬਹੁਤ ਜ਼ਿਆਦਾ ਕਾਲਾ ਨਮਕ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ।
ਕਾਲੇ ਨਮਕ ਵਿੱਚ ਫਲੋਰਾਈਡ ਅਤੇ ਹੋਰ ਰਸਾਇਣ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਜਿਸ ਕਾਰਨ ਇਹ ਸਰੀਰ ਦੇ ਫੰਕਸ਼ਨ ‘ਤੇ ਅਸਰ ਪਾਉਂਦਾ ਹੈ। ਕਾਲੇ ਨਮਕ ਦੀ ਜ਼ਿਆਦਾ ਵਰਤੋਂ ਨਾਲ ਗੁਰਦਿਆਂ ‘ਤੇ ਖਤਰਨਾਕ ਪ੍ਰਭਾਵ ਪੈਂਦਾ ਹੈ। ਗੁਰਦੇ ਵਿੱਚ ਪੱਥਰੀ ਬਣ ਸਕਦੀ ਹੈ।
ਇਸ ਵਿੱਚ ਲੈਕਸਟੇਸਿਵ ਹੁੰਦੇ ਹਨ ਜੋ ਪੇਟ ਨੂੰ ਸਾਫ਼ ਕਰਦੇ ਹਨ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਮੈਟਾਬੋਲਿਜ਼ਮ ਓਵਰਐਕਟਿਵ ਹੋ ਜਾਂਦਾ ਹੈ। ਜਿਸ ਕਾਰਨ ਪਾਚਨ ਕਿਰਿਆ ਪ੍ਰਭਾਵਿਤ ਹੁੰਦੀ ਹੈ।