GTA News Media

Top Info Bar
22.1°C Toronto Loading date...
Health

ਕੀ ਗੋਲਗੱਪੇ ਖਾਣਾ ਵੀ ਸਿਹਤ ਲਈ ਫਾਇਦੇਮੰਦ ਹੈ?

ਕੀ ਗੋਲਗੱਪੇ ਖਾਣਾ ਵੀ ਸਿਹਤ ਲਈ ਫਾਇਦੇਮੰਦ ਹੈ?
Share this post via:

ਵੱਡੇ ਤੋਂ ਲੈ ਕੇ ਛੋਟੇ-ਛੋਟੇ ਬੱਚਿਆਂ ਤੱਕ ਹਰ ਕੋਈ ਗੋਲ ਗੱਪੇ ਖਾਣ ਦਾ ਚਾਹਵਾਨ ਹੈ। ਗੋਲ ਗੱਪੇ ਦਾ ਨਾਂ ਸੁਣਦੇ ਹੀ ਹਰ ਕਿਸੇ ਦਾ ਚਿਹਰਾ ਖਿੜ ਉਠਦਾ ਹੈ। ਜੇਕਰ ਗੋਲ ਗੱਪੇ ਹਰ ਘਰ ਵਿਚ ਹੀ ਬਣਾ ਕੇ ਖਾਏ ਜਾਣ ਤਾਂ ਇਹ ਮੋਟਾਪਾ ਦੂਰ ਕਰਨ ਦੇ ਨਾਲ-ਨਾਲ ਪੇਟ ਦੀਆਂ ਸਮੱਸਿਅਵਾਂ ਤੋਂ ਵੀ ਛੁਟਕਾਰਾ ਦਿਵਾ ਸਕਦਾ ਹੈ। ਆਉ ਜਾਣਦੇ ਹਾਂ ਇਹਨ੍ਹਾਂ ਦੇ ਫ਼ਾਂਇਦਿਆਂ ਬਾਰੇ

ਪਿਸ਼ਾਬ ਦੀ ਸੱਮਸਿਆ ਤੋਂ ਛੁਟਕਾਰਾ: ਘਰ ਵਿਚ ਬਣੇ ਗੋਲ ਗੱਪੇ ਅਤੇ ਉਸ ਦਾ ਪਾਣੀ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਘਰ ਵਿਚ ਬਣੇ ਗੋਲਗੱਪਿਆਂ ਦੇ ਪਾਣੀ ਵਿਚ ਮਿੱਠਾ ਘੱਟ ਪਾਉ। ਪਾਣੀ ਵਿਚ ਪੁਦੀਨਾ, ਜ਼ੀਰਾ, ਹਿੰਗ ਮਿਲਾਉਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਗੋਲਗੱਪੇ ਦੇ ਪਾਣੀ ਵਿਚ ਇਸਤੇਮਾਲ ਹੋਣ ਵਾਲਾ ਹਰਾ ਧਨੀਆ ਪੇਟ ਫੁੱਲਣ ਅਤੇ ਪੇਸ਼ਾਬ ਦੀ ਸਮੱਸਿਆ ਤੋਂ ਨਿਜਾਤ ਦਿਖਾਉਂਦਾ ਹੈ।

ਭਾਰ ਘੱਟ ਕਰੇ: ਜੇਕਰ ਤੁਸੀਂ ਆਪਣੇ ਮੋਟਾਪੇ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਗੋਲਗੱਪੇ ਖਾਣੇ ਚਾਹੀਦੇ ਹਨ। ਖਾਣਾ-ਖਾਣ ਤੋਂ 10-15 ਮਿੰਨ ਪਹਿਲਾਂ ਰੋਜ਼ ਗੋਲਗੱਪੇ ਖਾਉ, ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਣ ਲੱਗੇਗਾ।ਗੋਲ ਗੱਪੇ ਦੀ ਚਟਣੀ ਨਾਲ ਸਲਾਦ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਗੋਲਗੱਪੇ ਨਾਲ ਸਲਾਦ ਖਾਣ ਨਾਲ ਭਾਰ ਘਟਾਉਣ ਵਿਚ ਵੀ ਮਦਦ ਮਿਲਦੀ ਹੈ।