GTA News Media

Top Info Bar
22.1°C Toronto Loading date...
Health

ਅਦਰਕ ਖਾਣ ਦੇ ਇਹ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

ਅਦਰਕ ਖਾਣ ਦੇ ਇਹ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
Share this post via:

ਅਦਰਕ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਕਈ ਬੀਮਾਰੀਆਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਕੱਚਾ ਅਦਰਕ ਵਿਟਾਮਿਨ ਏ, ਵਿਟਾਮਿਨ ਡੀ, ਵਿਟਾਮਿਨ, ਆਇਰਨ, ਜ਼ਿੰਕ ਅਤੇ ਕੈਲਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਦੂਜੇ ਪਾਸੇ ਕੱਚੇ ਅਦਰਕ ਦਾ ਸੇਵਨ ਕਰਨ ਨਾਲ ਜ਼ੁਕਾਮ ਅਤੇ ਖੰਘ ਵਰਗੀਆਂ ਵਾਇਰਲ ਇਨਫੈਕਸ਼ਨਾਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।

1.ਸ਼ੂਗਰ ਨੂੰ ਕੰਟਰੋਲ ਕਰਦਾ ਹੈ-ਅਦਰਕ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।ਅਦਰਕ ਸ਼ੂਗਰ ਦੇ ਕਾਰਨ ਸਰੀਰ ਵਿੱਚ ਹੋਣ ਵਾਲੇ ਕਈ ਮਾੜੇ ਪ੍ਰਭਾਵਾਂ ਅਤੇ ਸਿਹਤ ਸਮੱਸਿਆਵਾਂ ਨੂੰ ਵੀ ਠੀਕ ਕਰਦਾ ਹੈ। ਸ਼ੂਗਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਸਵੇਰੇ ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚਮਚ ਅਦਰਕ ਦਾ ਰਸ ਮਿਲਾ ਕੇ ਪੀਣਾ ਚਾਹੀਦਾ ਹੈ।

 

2.ਮਾਈਗਰੇਨ ਦਾ ਇਲਾਜ ਕਰਦਾ ਹੈ-ਅਦਰਕ ਖੂਨ ਦੀਆਂ ਨਾੜੀਆਂ ਵਿੱਚ ਪ੍ਰੋਸਟਾਗਲੈਂਡਿਨ ਕਾਰਨ ਹੋਣ ਵਾਲੇ ਦਰਦ ਅਤੇ ਸੋਜ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਸ ਲਈ ਇਸ ਨੂੰ ਮਾਈਗ੍ਰੇਨ ਦੇ ਇਲਾਜ ‘ਚ ਫਾਇਦੇਮੰਦ ਮੰਨਿਆ ਜਾਂਦਾ ਹੈ। ਮਾਈਗਰੇਨ ਦੇ ਦੌਰੇ ਦੌਰਾਨ ਇੱਕ ਕੱਪ ਅਦਰਕ ਦੀ ਚਾਹ ਦਾ ਸੇਵਨ ਕਰੋ।
3.ਖੰਘ ਨੂੰ ਠੀਕ ਕਰਦਾ ਹੈ-ਅਦਰਕ ਗਲੇ ਵਿੱਚ ਖਾਰਸ਼ ਅਤੇ ਖੰਘ ਕਾਰਨ ਹੋਣ ਵਾਲੀ ਜਲਨ ਨੂੰ ਠੀਕ ਕਰਨ ਵਿੱਚ ਮਦਦਗਾਰ ਹੈ। ਖਾਸ ਕਰਕੇ ਜਦੋਂ ਇਹ ਜ਼ੁਕਾਮ ਕਾਰਨ ਹੁੰਦਾ ਹੈ। ਅਦਰਕ ਫੇਫੜਿਆਂ ‘ਚੋਂ ਬਲਗਮ ਨੂੰ ਸਾਫ ਕਰਨ ‘ਚ ਮਦਦ ਕਰਦਾ ਹੈ,ਫੇਫੜਿਆਂ ‘ਚ ਬਲਗਮ ਜਮ੍ਹਾ ਹੋਣ ਨਾਲ ਖੰਘ ਹੁੰਦੀ ਹੈ। ਜਦੋਂ ਵੀ ਖੰਘ ਹੋਵੇ ਤਾਂ ਅਦਰਕ ਦੇ ਟੁਕੜਿਆਂ ਨੂੰ ਚਬਾਓ ਜਾਂ ਇਸ ਦਾ ਰਸ ਪੀਓ। ਤੁਸੀਂ ਅਦਰਕ ਦੇ ਤੇਲ ਨਾਲ ਆਪਣੀ ਛਾਤੀ ਅਤੇ ਪਿੱਠ ਦੀ ਮਾਲਿਸ਼ ਵੀ ਕਰ ਸਕਦੇ ਹੋ,ਅਜਿਹਾ ਕਰਨ ਨਾਲ ਖੰਘ ਜਲਦੀ ਠੀਕ ਹੋ ਜਾਵੇਗੀ।

4.ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ-ਅਦਰਕ ਦਾ ਨਿਯਮਤ ਸੇਵਨ ਦਿਲ ਨੂੰ ਸਿਹਤਮੰਦ ਰੱਖਦਾ ਹੈ। ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਂਦਾ ਹੈ, ਬਲੱਡ ਪ੍ਰੈਸ਼ਰ ਨੂੰ ਨਿਯੰਤ੍ਰਿਤ ਕਰਦਾ ਹੈ ਅਤੇ ਖੂਨ ਦੇ ਥੱਕੇ ਨੂੰ ਰੋਕਦਾ ਹੈ। ਇਸ ਲਈ ਅਦਰਕ ਦਿਲ ਦੀਆਂ ਕਈ ਗੰਭੀਰ ਬਿਮਾਰੀਆਂ ਹੋਣ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਅਦਰਕ ਵਿੱਚ ਪੋਟਾਸ਼ੀਅਮ ਦੀ ਉੱਚ ਮਾਤਰਾ ਹੁੰਦੀ ਹੈ ਜੋ ਦਿਲ ਦੀ ਸਿਹਤ ਨੂੰ ਵਧਾਉਂਦੀ ਹੈ। ਇਸ ਤੋਂ ਇਲਾਵਾ, ਇਸ ਵਿਚ ਮੈਗਨੀਸ਼ੀਅਮ ਹੁੰਦਾ ਹੈ ਜੋ ਦਿਲ, ਖੂਨ ਦੀਆਂ ਨਾੜੀਆਂ ਅਤੇ ਪਿਸ਼ਾਬ ਮਾਰਗਾਂ ਦੀ ਰੱਖਿਆ ਕਰਨ ਵਿਚ ਮਦਦ ਕਰਦਾ ਹੈ।

5.ਸਰਦੀ,ਜ਼ੁਕਾਮ ਅਤੇ ਫਲੂ ਤੋਂ ਬਚਾਉਂਦਾ ਹੈ-ਅਦਰਕ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ,ਜਿਸ ਨਾਲ ਜ਼ੁਕਾਮ, ਖੰਘ, ਗਲਾ ਖਰਾਸ਼, ਫਲੂ ਆਦਿ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਤੋਂ ਇਲਾਵਾ, ਅਦਰਕ ਐਂਟੀਵਾਇਰਲ, ਐਂਟੀਟੌਕਸਿਕ ਅਤੇ ਐਂਟੀਫੰਗਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਸਰੀਰ ਦੀ ਗਰਮੀ ਨੂੰ ਬਾਹਰ ਕੱਢ ਕੇ ਅਤੇ ਪਸੀਨੇ ਦੀ ਪ੍ਰਕਿਰਿਆ ਨੂੰ ਤੇਜ਼ ਕਰਕੇ ਮਾਮੂਲੀ ਬੁਖਾਰ ਨੂੰ ਵੀ ਰੋਕਦਾ ਹੈ।