GTA News Media

Top Info Bar
22.1°C Toronto Loading date...
Health

ਇਮਿਊਨਿਟੀ ਨੂੰ ਮਜੂਬਤ ਕਰਨ ਲਈ ਕਰੋ ਇਨ੍ਹਾਂ ਚੀਜ਼ ਦੀ ਵਰਤੋਂ, ਨਵੇ ਵੇਰੀਐਟ ਓਮੀਕ੍ਰੋਨ ਤੋ ਰਹੋ ਸੁਰੱਖਿਅਤ

ਇਮਿਊਨਿਟੀ ਨੂੰ ਮਜੂਬਤ ਕਰਨ ਲਈ ਕਰੋ ਇਨ੍ਹਾਂ ਚੀਜ਼ ਦੀ ਵਰਤੋਂ, ਨਵੇ ਵੇਰੀਐਟ ਓਮੀਕ੍ਰੋਨ ਤੋ ਰਹੋ ਸੁਰੱਖਿਅਤ
Share this post via:

ਸਾਲ 2020 ਵਿੱਚ ਜਦੋਂ ਤੋਂ ਹੀ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਇੱਕ ਚੀਜ਼ ਬਾਰੇ ਸਭ ਤੋਂ ਜਿਆਦਾ ਗੱਲ ਕੀਤੀ ਗਈ ਹੈ ਤੇ ਉਹ ਹੈ ਇਮਿਊਨਿਟੀ। ਆਯੁਰਵੈਦ ਵਿੱਚ ਸਾਲਾਂ ਤੋਂ ਜੜੀ-ਬੂਟੀਆਂ ਤੇ ਦਵਾਈਆਂ ਦੇ ਸੇਵਨ ਨੂੰ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਹ ਜ਼ਰੂਰੀ ਜੜੀ-ਬੂਟੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਕਰਕੇ ਸਾਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੀਆਂ ਹਨ।ਮਾਹਿਰਾਂ ਦੇ ਮੁਤਾਬਕ ਕੋਰੋਨਾ ਵਾਇਰਸ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਤੇ ਹਮਲਾ ਕਰਦਾ ਹੈ, ਜਿਨ੍ਹਾਂ ਦੀ ਇਮਿਊਨਿਟੀ ਬਹੁਤ ਕਮਜੋਰ ਹੁੰਦੀ ਹੈ। ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਵੇਰੀਐਂਟ ਇਨਫ਼ੈਕਸ਼ਨ ਦੇ ਵਧਦੇ ਸੰਕਰਮਣ ਦੇ ਮੱਦੇਨਜ਼ਰ ਸਾਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ। ਜੇ ਤੁਹਾਡੀ ਵੀ ਇਮਿਊਨਿਟੀ ਕਮਜੋਰ ਹੈ ਤੇ ਤੁਸੀਂ ਖੁਦ ਨੂੰ ਓਮੀਕ੍ਰੋਨ ਵੇਰੀਐਂਟ ਤੋਂ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰੋ। ਆਓ ਜਾਣਦੇ ਹਾਂ ਇਸ ਬਾਰੇ ..

ਤੁਲਸੀ ਦਾ ਜ਼ਰੂਰ ਕਰੋ ਸੇਵਨ

ਤੁਲਸੀ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਕਾਫੀ ਮਦਦ ਕਰਦੀ ਹੈ ਤੇ ਕਮਜੋਰ ਇਮਿਊਨਿਟੀ ਵਾਲੇ ਲੋਕਾਂ ਲਈ ਤਾ ਇਹ ਕਿਸੇ ਵੀ ਵਰਦਾਨ ਤੋਂ ਘੱਟ ਨਹੀਂ ਹੈ। ਇਹ ਕਈ ਤਰ੍ਹਾਂ ਦੀਆਂ ਛੂਤ ਦੀਆਂ ਬਿਮਾਰੀਆਂ ਨਾਲ ਲੜਨ ਲਈ ਵੀ ਬਹੁਤ ਪ੍ਰਭਾਵਸ਼ਾਲੀ ਹੈ। ਸਰਦੀ ਦੇ ਮੌਸਮ ਵਿੱਚ ਲੋਕ ਅਕਸਰ ਜ਼ੁਕਾਮ, ਖੰਘ, ਬੁਖਾਰ ਦੀ ਸਮੱਸਿਆ ਨਾਲ ਜੂਝਦੇ ਹਨ। ਅਜਿਹੇ ਵਿੱਚ ਤੁਲਸੀ ਇਨ੍ਹਾਂ ਸਾਰੀਆਂ ਹੀ ਬੀਮਾਰੀਆਂ ਨੂੰ ਦੂਰ ਕਰਨ ਵਿੱਚ ਕਾਰਗਰ ਹੈ।ਤੁਲਸੀ ਦੇ ਪੱਤਿਆਂ ਵਿੱਚ ਐਂਟੀਆਕਸੀਡੈਂਟ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਕਿ ਸਰੀਰ ਵਿੱਚ ਮੌਜੂਦ ਸਾਰੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦੇ ਹਨ। ਜਿਸ ਕਾਰਨ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ।ਹਰ ਰੋਜ਼ ਸਵੇਰੇ ਤੁਲਸੀ ਵਾਲੀ ਚਾਹ ਦਾ ਸੇਵਨ ਕਰੋ। ਇਹ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਣ ਵਿੱਚ ਮਦਦ ਕਰੇਗਾ।

ਆਂਵਲੇ ਦਾ ਸੇਵਨ

ਆਂਵਲਾ ਸਰੀਰ ਦੀ ਇਮਿਊਨਿਟੀ ਵਧਾਉਣ ਵਿੱਚ ਕਾਫੀ ਮਦਦ ਕਰਦਾ ਹੈ। ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਖੁਦ ਨੂੰ ਸੁਰੱਖਿਅਤ ਰੱਖਣ ਤੇ ਆਪਣੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਤੁਹਾਨੂੰ ਹਰ ਰੋਜ ਆਂਵਲੇ ਦਾ ਸੇਵਨ ਕਰਨਾ ਚਾਹੀਦਾ ਹੈ।ਇਸ ‘ਚ ਵਿਟਾਮਿਨ ਸੀ, ਅਮੀਨੋ ਐਸਿਡ, ਪੈਕਟਿਨ ਵਰਗੇ ਪੋਸ਼ਕ ਤੱਤ ਵੱਡੀ ਮਾਤਰਾ ਵਿੱਚ ਹੁੰਦੇ ਹਨ, ਜੋ ਕਿ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ। ਇਸ ਲਈ ਤੁਸੀਂ ਆਂਵਲੇ ਦਾ ਜੂਸ, ਆਂਵਲੇ ਦਾ ਮੁਰੱਬਾ, ਅਚਾਰ ਆਦਿ ਦਾ ਸੇਵਨ ਕਰ ਸਕਦੇ ਹੋ। ਇਹ ਲੀਵਰ, ਦਿਲ, ਦਿਮਾਗ ਤੇ ਫੇਫੜਿਆਂ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦ ਕਰਦਾ ਹੈ।

ਅਸ਼ਵਗੰਧਾ ਦਾ ਸੇਵਨ ਕਰੋ

ਅਸ਼ਵਗੰਧਾ ਵੀ ਸਾਡੀ ਰੋਗ ਇਮਿਊਨਿਟੀ ਨੂੰ ਵਧਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਇਹ ਭਾਰਤ ਸਮੇਤ ਮੱਧ ਪੂਰਬ ਤੇ ਅਫਰੀਕਾ ਦੇ ਕਈ ਹਿੱਸਿਆਂ ਵਿੱਚ ਪਾਇਆ ਜਾਂਦਾ ਹੈ। ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਹ ਦਰਦ ਤੇ ਸੋਜ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵੀ ਕਾਫੀ ਮਦਦ ਕਰਦਾ ਹੈ।