GTA News Media

Top Info Bar
22.1°C Toronto Loading date...
Canada Health

ਕੈਨੇਡਾ ‘ਚ ਮੰਕੀਪਾਕਸ ਦੇ 1000 ਤੋਂ ਵਧੇਰੇ ਮਾਮਲੇ ਆਏ ਸਾਹਮਣੇ

ਕੈਨੇਡਾ ‘ਚ ਮੰਕੀਪਾਕਸ ਦੇ 1000 ਤੋਂ ਵਧੇਰੇ ਮਾਮਲੇ ਆਏ ਸਾਹਮਣੇ
Share this post via:

ਕੈਨੇਡਾ  ਵਿਚ ਮੰਕੀਪਾਕਸ  ਦੇ 1059 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪਬਲਿਕ ਹੈਲਥ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਸਿਹਤ ਏਜੰਸੀ ਨੇ ਕਿਹਾ ਕਿ ਪੁਸ਼ਟੀ ਕੀਤੇ ਕੇਸਾਂ ਵਿੱਚੋਂ 511 ਮਾਮਲੇ ਓਨਟਾਰੀਓ, 426 ਕਿਊਬਿਕ, 98 ਬ੍ਰਿਟਿਸ਼ ਕੋਲੰਬੀਆ, 19 ਅਲਬਰਟਾ, 3 ਸਸਕੈਚਵਨ ਅਤੇ 2 ਯੂਕੋਨ ਤੋਂ ਹਨ।

ਪਬਲਿਕ ਹੈਲਥ ਏਜੰਸੀ ਨੇ ਕਿਹਾ ਕਿ ਸਰਕਾਰ ਦੇਸ਼ ਵਿਆਪੀ ਰਣਨੀਤਕ ਪ੍ਰਤੀਕਿਰਿਆ ਦੇ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਸੂਬਾਈ ਅਤੇ ਖੇਤਰੀ ਜਨਤਕ ਸਿਹਤ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਏਜੰਸੀ ਨੇ ਦੱਸਿਆ ਕਿ ਦੇਸ਼ ਵਿਚ ਹੁਣ ਤੱਕ ਇਮਵਾਮਿਊਨ ਵੈਕਸੀਨ ਦੀਆਂ 80,000 ਤੋਂ ਵੱਧ ਖੁਰਾਕਾਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਇੱਥੋਂ ਦੀਆਂ ਲੈਬਸ ਟੈਕਨੀਸ਼ੀਅਨਾਂ ਨੂੰ ਕੰਟਰੋਲ ਸਮੱਗਰੀ ਅਤੇ ਪ੍ਰੋਟੋਕੋਲ ਮੁਹੱਈਆ ਕਰਵਾ ਕੇ ਇਸ ਦੀ ਜਾਂਚ ਵਿੱਚ ਮਦਦ ਕਰ ਰਹੀਆਂ ਹਨ।