GTA News Media

Top Info Bar
22.1°C Toronto Loading date...
Health

ਗਰਮੀਆਂ ‘ਚ ਜ਼ਿਆਦਾ ਪਾਣੀ ਪੀਣਾ ਹੋ ਸਕਦਾ ਖ਼ਤਰਨਾਕ

ਗਰਮੀਆਂ ‘ਚ ਜ਼ਿਆਦਾ ਪਾਣੀ ਪੀਣਾ ਹੋ ਸਕਦਾ ਖ਼ਤਰਨਾਕ
Share this post via:

ਸਾਡੇ ਸਰੀਰ ਵਿੱਚ 70 ਫੀਸਦੀ ਤੋਂ ਜ਼ਿਆਦਾ ਪਾਣੀ ਹੁੰਦਾ ਹੈ ਤੇ ਇਸ ਕਾਰਨ ਸਿਹਤ ਮਾਹਿਰ ਵੀ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੰਦੇ ਹਨ ਪਰ ਇਸ ਦੇ ਨਾਲ ਹੀ ਜ਼ਿਆਦਾ ਪਾਣੀ ਪੀਣ ਨਾਲ ਓਵਰਹਾਈਡ੍ਰੇਸ਼ਨ ਵੀ ਹੋ ਸਕਦਾ ਹੈ।ਪਾਣੀ ਸਰੀਰ ਲਈ ਜ਼ਰੂਰੀ ਹੈ ਕਿਉਂਕਿ ਇਹ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਤੇ ਕਬਜ਼ ਦੀ ਸਮੱਸਿਆ ਨੂੰ ਵੀ ਰੋਕਦਾ ਹੈ। ਇਸ ਤੋਂ ਇਲਾਵਾ ਸਰੀਰ ਦੇ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਦੇ ਨਾਲ-ਨਾਲ ਸਰੀਰ ਦੇ ਸਾਰੇ ਅੰਗਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਣੀ ਬਹੁਤ ਜ਼ਰੂਰੀ ਹੈ।

ਜ਼ਿਆਦਾ ਪਾਣੀ ਪੀਣ ਦੇ ਨੁਕਸਾਨ

1. ਜ਼ਿਆਦਾ ਪਾਣੀ ਪੀਣ ਨਾਲ ਕਿਡਨੀ ‘ਤੇ ਜ਼ਿਆਦਾ ਕੰਮ ਦਾ ਬੋਝ ਆ ਜਾਦਾਂ ਹੈ। ਗੁਰਦੇ ਦੀ ਸਮੱਸਿਆ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

2. ਜੇਕਰ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਣ ਨਾਲ ਸਰੀਰ ਵਿੱਚ ਸੋਡੀਅਮ (ਲੂਣ) ਦੀ ਮਾਤਰਾ ਬਹੁਤ ਘੱਟ ਹੋ ਜਾਂਦੀ ਹੈ ਤਾਂ ਹਾਈਪੋਨੇਟ੍ਰੀਮੀਆ ਹੋ ਜਾਂਦਾ ਹੈ। ਇਹ ਓਵਰਹਾਈਡਰੇਸ਼ਨ ਦੀ ਮੁੱਖ ਚਿੰਤਾ ਹੈ। ਜਦੋਂ ਸਰੀਰ ਵਿੱਚ ਸੋਡੀਅਮ ਦਾ ਪੱਧਰ ਬਹੁਤ ਘੱਟ ਹੋ ਜਾਂਦਾ ਹੈ ਤਾਂ ਸੋਜ ਦੀ ਸਮੱਸਿਆ ਪੈਦਾ ਹੋ ਸਕਦੀ ਹੈ।

3. ਬਹੁਤ ਜ਼ਿਆਦਾ ਪਾਣੀ ਪੀਣ ਨਾਲ ਲੀਵਰ ਦੀ ਬਿਮਾਰੀ, ਗੁਰਦੇ ਨਾਲ ਸੰਬੰਧਤ ਸਮੱਸਿਆਵਾਂ, ਐਂਟੀਡਿਊਰੇਟਿਕ ਹਾਰਮੋਨ ਸਿੰਡਰੋਮ ਜਾਂ ਸ਼ੂਗਰ ਵਰਗੀਆਂ ਸਮੱਸਿਅਵਾਂ ਹੋ ਸਕਦੀਆਂ ਹਨ।

4. ਸਿਹਤ ਮਾਹਿਰਾਂ ਅਨੁਸਾਰ ਬਾਲਗ ਵਿਅਕਤੀ ਨੂੰ ਇੱਕ ਦਿਨ ਵਿੱਚ ਔਸਤਨ 3 ਤੋਂ 4 ਲੀਟਰ ਪਾਣੀ ਪੀਣਾ ਚਾਹੀਦਾ ਹੈ।