GTA News Media

Top Info Bar
22.1°C Toronto Loading date...
Health

ਗਾਜਰ ਦਾ ਜੂਸ ਪੀਣ ਦੇ ਫ਼ਾਇਦੇ

ਗਾਜਰ ਦਾ ਜੂਸ ਪੀਣ ਦੇ ਫ਼ਾਇਦੇ
Share this post via:

ਗਾਜਰਾਂ ਦਾ ਜੂਸ ਸਰੀਰ ਲਈ ਬਹੁਤ ਫ਼ਾਇਦੇਮੰਦ ਹੈ। ਇਸ ਜੂਸ ‘ਚ ਕੈਰੀਟੋਨਾਈਡ, ਪੋਟੈਸ਼ੀਅਮ, ਵਾਇਟਾਮਿਨ-A ਅਤੇ E ਵਰਗੇ ਭਰਪੂਰ ਗੁਣ ਪਾਏ ਜਾਂਦੇ ਹਨ ਜੋ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਨ ‘ਚ ਮਦਦਗਾਰ ਹਨ। ਪੀਲੀਏ ਤੋਂ ਪੀੜਤ ਲੋਕਾਂ ਲਈ ਗਾਜਰਾਂ ਦਾ ਜੂਸ ਅਤੇ ਸੂਪ ਬਹੁਤ ਵਧੀਆ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਕੱਚੀ ਗਾਜਰ ਜਾਂ ਇਸ ਦੇ ਜੂਸ ਦਾ ਸੇਵਨ ਇਮਿਊਨ ਪਾਵਰ ਨੂੰ ਵੀ ਵਧਾਉਂਦਾ ਹੈ। ਤੁਸੀਂ ਇਸ ਨੂੰ ਸਬਜ਼ੀ, ਸਲਾਦ, ਜੂਸ ਜਾਂ ਸੂਪ ਕਿਸੇ ਵੀ ਤਰ੍ਹਾਂ ਨਾਲ ਆਪਣੀ ਡਾਈਟ ‘ਚ ਸ਼ਾਮਿਲ ਕਰ ਸਕਦੇ ਹੋ।  ਅੱਜ ਅਸੀਂ ਤੁਹਾਨੂੰ ਗਾਜਰ ਦੇ ਜੂਸ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਾਂਗੇ।

ਗਾਜਰ ਦਾ ਜੂਸ ਪੀਣ ਦੇ ਫ਼ਾਇਦੇ:

1. ਅੱਖਾਂ ਦੀ ਰੌਸ਼ਨੀ

ਤੁਸੀਂ ਬਚਪਨ ਤੋਂ ਸੁਣਿਆ ਹੋਵੇਗਾ ਕਿ ਗਾਜਰ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਗਾਜਰ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੈ। ਗਾਜਰ ਵਿੱਚ ਬੀਟਾ ਕੈਰੋਟਿਨ ਪਾਇਆ ਜਾਂਦਾ ਹੈ ਜੋ ਵਾਇਟਾਮਿਨ A ਦੀ ਇੱਕ ਕਿਸਮ ਹੈ। ਇਹ ਸ਼ਕਤੀਸ਼ਾਲੀ ਐਂਟੀਔਕਸਾਈਡੈਂਟਸ ਵਿੱਚੋਂ ਇੱਕ ਹੈ।
2. ਸਕਿਨ ਲਈ ਫ਼ਾਇਦੇਮੰਦ

ਜੇ ਤੁਹਾਨੂੰ ਹੈ ਸਕਿਨ ਨਾਲ ਸੰਬੰਧਿਤ ਕਾਫ਼ੀ ਸਮੱਸਿਆਵਾਂ ਤਾਂ ਗਾਜਰ ਦਾ ਜੂਸ ਪੀਣਾ ਤੁਹਾਡੇ ਲਈ ਲਾਹੇਵੰਦ ਸਿੱਧ ਹੋ ਸਕਦਾ ਹੈ। ਇਹ ਤੁਹਾਡੀ ਸਕਿਨ ਨੂੰ ਵਧੀਆ ਬਣਾਉਂਦਾ ਹੈ। ਗਾਜਰ ਵਿੱਚ ਵਾਇਟਾਮਿਨ C ਹੁੰਦਾ ਹੈ ਜਿਸ ਚ ਕੁੱਝ ਅਜਿਹੀਆਂ ਵਿਸ਼ੇਸ਼ਤਾਵਾਂ ਹਨ ਜੋ ਤੁਹਾਨੂੰ ਤੰਦਰੁਸਤ ਅਤੇ ਸਿਹਤਮੰਦ ਰੱਖਦਿਆਂ ਹਨ।
3. ਖ਼ੂਨ ਦੀ ਕਮੀ

ਗਾਜਰ ‘ਚ ਭਰਪੂਰ ਆਇਰਨ ਅਤੇ ਵਾਇਟਾਮਿਨ E ਪਾਇਆ ਜਾਂਦਾ ਹੈ, ਜਿਸ ਨਾਲ ਸ਼ਰੀਰ ‘ਚ ਖ਼ੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮਾਹਵਾਰੀ ਦੌਰਾਨ ਇਸ ਦਾ ਸੇਵਨ ਹੈਵੀ ਬਲੱਡ ਫ਼ਲੋ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।
4. ਕੈਂਸਰ ਦੇ ਖਿਲਾਫ਼ ਸੁਰੱਖਿਆ

ਕੈਂਸਰ ਓਦੋਂ ਹੁੰਦਾ ਹੈ ਜਦੋਂ ਸ਼ਰੀਰ ਦੇ ਸੈੱਲ ਇੱਕ ਅਨਿਯਮਿਤ ਆਧਾਰ ਤੇ ਵਿਕਾਸ ਕਰਨਾ ਸ਼ੁਰੂ ਕਰਦੇ ਹਨ। ਕਿਉਂਕਿ ਐਂਟੀਔਕਸਾਈਡੈਂਟਸ ਸੈੱਲਾਂ ਦੇ ਨੁਕਸਾਨ ਨੂੰ ਰੋਕ ਸਕਦੇ ਹਨ, ਗਾਜਰਾਂ ਦਾ ਜੂਸ ਕਈ ਤਰ੍ਹਾਂ ਦੇ ਕੈਂਸਰਾਂ ਤੋਂ ਬਚਾਉਂਦਾ ਹੈ।
5. ਪੱਥਰੀ ਦੀ ਸਮੱਸਿਆ

ਦਿਨ ‘ਚ ਦੋ ਵਾਰ ਗਾਜਰਾਂ ਦੇ ਜੂਸ ਦਾ ਸੇਵਨ ਕਿਡਨੀ ਸਟੋਨ ਦੀ ਸਮੱਸਿਆ ਨੂੰ ਖ਼ਤਮ ਕਰ ਦਿੰਦਾ ਹੈ। ਇਸ ਤੋਂ ਇਲਾਵਾ ਪੱਥਰੀ ਤੋਂ ਛੁਟਕਾਰਾ ਪਾਉਣ ਲਈ ਗਾਜਰ ਦਾ ਮੁਰੱਬਾ ਵੀ ਫ਼ਾਇਦੇਮੰਦ ਹੁੰਦਾ ਹੈ।
6. ਬਲੱਡ ਪ੍ਰੈਸ਼ਰ

ਰੋਜ਼ ਇੱਕ ਗ਼ਿਲਾਸ ਗਾਜਰ ਦਾ ਜੂਸ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਇਸ ‘ਚ ਮੌਜੂਦ ਪੋਟੈਸ਼ੀਅਮ ਬਲੱਡ ਪ੍ਰੈਸ਼ਰ ਨੂੰ ਘਟਣ ਜਾਂ ਵਧਣ ਨਹੀਂ ਦਿੰਦਾ। ਇਸ ਤੋਂ ਇਲਾਵਾ ਇਸ ਦੇ ਜੂਸ ਦਾ ਸੇਵਨ ਸ਼ਰੀਰ ਨੂੰ ਵੀ ਗਰਮ ਰੱਖਦਾ ਹੈ।