GTA News Media

Top Info Bar
22.1°C Toronto Loading date...
Health

ਜਾਣੋ :ਮੇਥੀ ਦੇ ਦਾਣੇ ਖਾਣ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਕਿਵੇ ਹੁੰਦੀਆ ਦੂਰ

ਜਾਣੋ :ਮੇਥੀ ਦੇ ਦਾਣੇ ਖਾਣ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਕਿਵੇ ਹੁੰਦੀਆ ਦੂਰ
Share this post via:

ਖਾਣਾ ਬਣਾਉਣ ਦੀਆਂ ਚੀਜ਼ਾਂ ਵਿੱਚ ਆਮਤੌਰ ਤੇ ਮੇਥੀ ਦੇ ਦਾਣੇ ਵਰਤੇ ਜਾਂਦੇ ਹਨ। ਮੇਥੀ ਵਿੱਚ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ ਵਰਗੇ ਕਈ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਬਹੁਤ ਹੀ ਲਾਭਕਾਰੀ ਸਾਬਤ ਹੁੰਦੇ ਹਨ। ਇਸ ਦੇ ਸੇਵਨ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਢਿੱਡ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।ਤੇ ਅੱਜ ਅਸੀਂ ਤੁਹਾਨੂੰ ਮੇਥੀ ਦੇ ਦਾਣੇ ਖਾਣ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।

ਹਾਈ ਬਲੱਡ ਪ੍ਰੈਸ਼ਰ ਕਰੇ ਕੰਟਰੋਲ
ਮੇਥੀ ਦੇ ਦਾਣੇ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ।ਤੇ ਇਹ ਵੱਧਦੇ ਕੋਲੈਸਟਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।ਕਿਉਕਿ ਮੇਥੀ ਦੇ ਦਾਣੇ ਕੋਲੈਸਟਰੋਲ ਨੂੰ ਵਧਾ ਕੇ ਖਰਾਬ ਕੋਲੈਸਟਰੋਲ ਨੂੰ ਖ਼ਤਮ ਕਰਦੇ ਹਨ, ਜਿਸ ਕਾਰਨ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ
ਮੇਥੀ ਦੇ ਦਾਣੇ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਲਾਹੇਵੰਦ ਹੁੰਦੇ ਹਨ।ਹਰ ਰੋਜ 1 ਚਮਚ ਮੇਥੀ ਦੇ ਪਾਊਡਰ ਨੂੰ ਪਾਣੀ ਨਾਲ ਪੀਣ ਕਾਰਨ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ।

ਭਾਰ ਨੂੰ ਕੰਟਰੋਲ ਕਰੇ
ਮੇਥੀ ਦੇ ਦਾਣੇ ਭਾਰ ਘੱਟ ਕਰਨ ਵਿੱਚ ਵੀ ਲਾਹੇਵੰਦ ਹੁੰਦੇ ਹਨ।ਇਸ ਲਈ ਭਾਰ ਨੂੰ ਕੰਟਰੋਲ ਵਿੱਚ ਰੱਖਣ ਲਈ ਰੋਜ਼ਾਨਾ ਮੇਥੀ ਦੇ ਦਾਣੇ ਖਾਣੇ ਚਾਹੀਦੇ ਹਨ।

ਪੀਰੀਅਡ ਦੌਰਾਨ ਹੋਣ ਵਾਲੀ ਸਮੱਸਿਆ ਤੋਂ ਦੇਵੇ ਰਾਹਤ
ਮੇਥੀ ਦੇ ਦਾਣੇ ਪੀਰੀਅਡ ਦੌਰਾਨ ਹੋਣ ਵਾਲੀ ਸਮੱਸਿਆ ਤੋਂ ਵੀ ਰਾਹਤ ਪ੍ਰਦਾਨ ਕਰਦੇ ਹਨ। ਇਹ ਢਿੱਡ ਦਾ ਦਰਦ , ਸਿਰ ਦਰਦ ਅਤੇ ਥਕਾਣ ਨੂੰ ਵੀ ਦੂਰ ਕਰਦੇ ਹਨ। ਪੀਰੀਅਡ ਆਉਣ ਦੇ ਦਿਨਾਂ ਵਿੱਚ ਰੋਜ਼ ਮੇਥੀ ਦੇ ਦਾਣੇ ਖਾਣੇ ਚਾਹੀਦੇ ਹਨ।

ਐਸੀਡਿਟੀ ਸਮੱਸਿਆ ਨਹੀਂ ਹੁੰਦੀ
ਮੇਥੀ ਦੇ ਦਾਣੇ ‘ਚ ਫਾਈਬਰ ਦੀ ਮਾਤਰਾ ਜਿਆਦਾ ਹੋਣ ਕਾਰਨ ਇਸ ਦੇ ਸੇਵਨ ਕਰਨ ਨਾਲ ਕਬਜ਼, ਐਸੀਡਿਟੀ, ਗੈਸ ਆਦਿ ਦੀ ਸਮੱਸਿਆ ਨਹੀਂ ਹੁੰਦੀ।