ਜੇਕਰ ਤੁਸੀਂ ਵੀ ਖਾਣਾ ਖਾਣ ਤੋਂ ਤੁਰੰਤ ਬਾਅਦ ਪੀਂਦੇ ਹੋ ਪਾਣੀ ਤਾਂ ਹੋ ਸਕਦੇ ਓ ਬਿਮਾਰ
ਪਾਣੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਚੰਗੀ ਸਿਹਤ ਲਈ ਦਿਨ ਵਿਚ ਘੱਟੋ-ਘੱਟ ਦੋ ਲੀਟਰ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਕੁਝ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਉਹ ਦਿਨ ਭਰ ਪਾਣੀ ਪੀਣ ਵੱਲ ਧਿਆਨ ਨਹੀਂ ਦਿੰਦੇ, ਪਰ ਖਾਣੇ ਦੌਰਾਨ ਪੇਟ ਭਰ ਕੇ ਪਾਣੀ ਪੀਂਦੇ ਹਨ। ਜੇਕਰ ਤੁਹਾਨੂੰ ਵੀ ਖਾਣਾ ਖਾਣ ਦੇ ਤੁਰੰਤ ਬਾਅਦ ਪੇਟ ਭਰ ਕੇ ਪਾਣੀ ਪੀਣ ਦੀ ਆਦਤ ਹੈ ਤਾਂ ਸੰਭਲ ਜਾਓ। ਇਹ ਆਦਤ ਤੁਹਾਨੂੰ ਬਿਮਾਰ ਕਰ ਸਕਦੀ ਹੈ।
ਭੋਜਨ ਖਾਣ ਤੋਂ ਕਿੰਨੀ ਦੇਰ ਬਾਅਦ ਪਾਣੀ ਪੀਣਾ ਚਾਹੀਦਾ ਹੈ?
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਭੋਜਨ ਨੂੰ ਪਚਣ ‘ਚ 2 ਘੰਟੇ ਲੱਗਦੇ ਹਨ, ਇਸ ਦੌਰਾਨ ਪਾਣੀ ਪੀਣ ਨਾਲ ਪਾਚਨ ‘ਤੇ ਅਸਰ ਪੈਂਦਾ ਹੈ। ਇਸ ਲਈ ਖਾਣਾ ਖਾਣ ਤੋਂ 45-60 ਮਿੰਟ ਬਾਅਦ ਪਾਣੀ ਪੀਣਾ ਚਾਹੀਦਾ ਹੈ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀਓ।
ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਦੇ ਨੁਕਸਾਨ
1.ਪਾਚਨ ਸੰਬੰਧੀ ਸਮੱਸਿਆਵਾਂ — ਖਾਣਾ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਤੁਹਾਡੀ ਪਾਚਨ ਕਿਰਿਆ ‘ਤੇ ਕਾਫੀ ਅਸਰ ਪੈਂਦਾ ਹੈ। ਪਾਣੀ ਪੀਣ ਦੇ ਤੁਰੰਤ ਬਾਅਦ ਭੋਜਨ ਨੂੰ ਹਜ਼ਮ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
2.ਇੰਸੁਲਿਨ ਵਧਣਾ —ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਸਰੀਰ ‘ਚ ਇੰਸੁਲਿਨ ਦਾ ਪੱਧਰ ਵਧਦਾ ਹੈ। ਜਿਸ ਕਾਰਨ ਸ਼ੂਗਰ ਹੋਣ ਦਾ ਖਤਰਾ ਰਹਿੰਦਾ ਹੈ।
3.ਦਿਲ ਦੀ ਜਲਨ– ਪਾਣੀ ਅਤੇ ਭੋਜਨ ਦਾ ਇਕੱਠੇ ਸੇਵਨ ਕਰਨ ਨਾਲ ਪਾਚਨ ਰਸ ਅਤੇ ਐਨਜ਼ਾਈਮ ਦੀ ਇਕਾਗਰਤਾ ਘੱਟ ਜਾਂਦੀ ਹੈ, ਜਿਸ ਕਾਰਨ ਸਰੀਰ ਵਿਚ ਐਸਿਡਿਕ ਪੱਧਰ ਵੱਧ ਜਾਂਦਾ ਹੈ ਅਤੇ ਸਾਡਾ ਦਿਲ ਜਲਣ ਲੱਗ ਪੈਂਦਾ ਹੈ।
4.ਮੋਟਾਪਾ ਵਧਾਉਂਦਾ ਹੈ—ਭੋਜਨ ਦੇ ਨਾਲ ਪਾਣੀ ਪੀਣ ਨਾਲ ਭੋਜਨ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦਾ। ਜਦੋਂ ਭੋਜਨ ਹਜ਼ਮ ਨਹੀਂ ਹੁੰਦਾ ਤਾਂ ਬਦਹਜ਼ਮੀ ਵਾਲੇ ਭੋਜਨ ਤੋਂ ਬਣਿਆ ਗਲੂਕੋਜ਼ ਚਰਬੀ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਕਾਰਨ ਹੌਲੀ-ਹੌਲੀ ਮੋਟਾਪਾ ਵਧਣ ਲੱਗਦਾ ਹੈ।
1. ਖਾਣਾ ਖਾਣ ਤੋਂ ਇੱਕ ਘੰਟੇ ਬਾਅਦ ਪਾਣੀ ਪੀਣ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ।
2. ਸਹੀ ਸਮੇਂ ‘ਤੇ ਪਾਣੀ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ, ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ।
3. ਪੇਟ ‘ਚ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ ਹੈ।
4. ਭੋਜਨ ਵਿੱਚ ਮੌਜੂਦ ਪੋਸ਼ਕ ਤੱਤਾਂ ਨੂੰ ਸਰੀਰ ਚੰਗੀ ਤਰ੍ਹਾਂ ਸੋਖ ਲੈਂਦਾ ਹੈ।
5. ਸਹੀ ਸਮੇਂ ‘ਤੇ ਪਾਣੀ ਪੀਣ ਨਾਲ ਵੀ ਚੰਗੀ ਨੀਂਦ ਆਉਂਦੀ ਹੈ।