GTA News Media

Top Info Bar
22.1°C Toronto Loading date...
Health

ਠੰਢ ‘ਚ ਸਰੀਰ ਨੂੰ ਰੱਖੋ ਬਿਮਾਰੀਆਂ ਤੋਂ ਸੁਰੱਖਿਅਤ , ਨਾ ਕਰੋ ਇਨ੍ਹਾ ਚੀਜਾ ਦਾ ਸੇਵਨ

ਠੰਢ ‘ਚ ਸਰੀਰ ਨੂੰ ਰੱਖੋ ਬਿਮਾਰੀਆਂ ਤੋਂ ਸੁਰੱਖਿਅਤ , ਨਾ ਕਰੋ ਇਨ੍ਹਾ ਚੀਜਾ ਦਾ ਸੇਵਨ
Share this post via:

ਕੜਾਕੇ ਦੀ ਠੰਢ ਪੈ ਰਹੀ ਹੈ। ਅਜਿਹੇ ਵਿੱਚ ਸਰਦੀਆਂ ਦੇ ਇਸ ਮੌਸਮ ‘ਚ ਸਿਹਤ ਦਾ ਖ਼ਾਸ ਖਿਆਲ ਰੱਖਣ ਦੀ ਲੋੜ ਹੈ। ਇਸ ਮੌਸਮ ‘ਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਜਿਆਦਾ ਵਧ ਜਾਂਦਾ ਹੈ। ਇਸ ਤੋਂ ਬਿਨਾ ਸਰੀਰ ‘ਚ ਬੈਕਟੀਰੀਆ ਦੇ ਵਾਧੇ ਲਈ ਵਾਤਾਵਰਣ ਵੀ ਬਹੁਤ ਵਧੀਆ ਹੁੰਦਾ ਹੈ।

ਠੰਢ ਦੇ ਮੌਸਮ ‘ਚ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵੀ ਥੋੜ੍ਹੀ ਘੱਟ ਜਾਂਦੀ ਹੈ। ਅਜਿਹੇ ਵਿੱਚ ਬੀਮਾਰ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਇਸ ਕਾਰਨ ਕਾਫੀ ਡਾਕਟਰਾਂ ਦਾ ਮੰਨਣਾ ਹੈ ਕਿ ਸਰਦੀ ਦੇ ਇਸ ਮੌਸਮ ਵਿੱਚ ਸਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਸਰਦੀ ਦੇ ਮੌਸਮ ਵਿੱਚ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਸਾਨੂੰ ਕਿਹੜੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ।

ਠੰਢੀ ਤਾਸੀਰ ਦੀਆਂ ਚੀਜ਼ਾਂ ਠੰਡ ਦੇ ਮੌਸਮ ਵਿੱਚ ਠੰਢੀ ਤਾਸੀਰ ਵਾਲੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸਰਦੀਆਂ ਵਿੱਚ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਸੀਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਨਾਰੀਅਲ ਪਾਣੀ, ਮੱਖਣ, ਦਹੀਂ,ਲੱਸੀ ਆਦਿ ਚੀਜ਼ਾਂ ਨੂੰ ਠੰਡੀ ਤਾਸੀਰ ਮੰਨਿਆ ਜਾਂਦਾ ਹੈ।

ਕੁਝ ਲੋਕ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਰੱਖਦੇ ਹਨ। ਉਨ੍ਹਾਂ ਨੂੰ ਜ਼ੁਕਾਮ, ਖਾਂਸੀ, ਬੁਖਾਰ ਆਦਿ ਮੌਸਮੀ ਬੀਮਾਰੀਆਂ ਦਾ ਵੱਧ ਖ਼ਤਰਾ ਰਹਿੰਦਾ ਹੈ। ਇਸ ਲਈ ਠੰਡ ‘ਚ ਠੰਡੀਆਂ ਚੀਜ਼ਾਂ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖੋ ਤੇ ਸਰੀਰ ਨੂੰ ਗਰਮ ਕਰਨ ਵਾਲੀਆਂ ਚੀਜ਼ਾਂ ਦਾ ਵੱਧ ਤੋਂ ਵੱਧ ਸੇਵਨ ਕਰੋ।