ਨਸ਼ਾ ਹੀ ਨਹੀਂ ਦਵਾਈ ਵੀ ਹੈ ਅਫ਼ੀਮ, ਇਸ ਦੇ ਫ਼ਾਇਦੇ ਤੁਹਾਨੂੰ ਕਰ ਦੇਣਗੇ ਹੈਰਾਨ
ਅਫ਼ੀਮ ਦੇ ਪੌਦੇ ਪੈਪੇਵਰ ਸੋਮਨੀਫੇਰਮ ਦੇ ਲੇਟੇਕਸ (ਦੁੱਧ) ਨੂੰ ਸੁਕਾ ਕੇ ਬਣਾਇਆ ਗਿਆ ਪਦਾਰਥ ਹੈ ਜਿਸ ਦਾ ਸੇਵਨ ਸਰੂਰ ਦਿੰਦਾ ਹੈ। ਹੋਰ ਚੀਜ਼ਾਂ ਤੋਂ ਬਿਨਾ ਜੋ ਵਿਅਕਤੀ ਇਸ ਦਾ ਸੇਵਨ ਕਰਦਾ ਹੈ, ਉਸ ਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ। ਅਫੀਮ ‘ਚ 12% ਤੱਕ ਮੌਰਫਿਨ ਪਾਇਆ ਜਾਂਦਾ ਹੈ, ਜਿਸ ਨੂੰ ਹੈਰੋਇਨ ਨਾਂ ਦੀ ਦਵਾਈ ‘ਚ ਪ੍ਰੋਸੈਸ ਕੀਤਾ ਜਾਂਦਾ ਹੈ।
ਅਫੀਮ ਬਾਰੇ ਸਾਰਿਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਨਸ਼ਾ ਹੀ ਨਹੀਂ ਸਗੋਂ ਦਵਾਈ ਹੈ।ਕਿੳੇਕਿ ਅਫੀਮ ਖਸਖਸ ਦੇ ਪੌਦੇ ਤੋਂ ਤਿਆਰ ਹੁੰਦੀ ਹੈ। ਅਫੀਮ ਇਸ ਪੌਦੇ ਦੇ ਡੋਡੇ ਤੋਂ ਤਿਆਰ ਕੀਤੀ ਜਾਂਦੀ ਹੈ ਤੇ ਡੋਡਿਆਂ ਅੰਦਰ ਬੀਜ ਹੁੰਦੇ ਹਨ ਜਿਨ੍ਹਾਂ ਨੂੰ ਖਸਖਸ ਵੀ ਕਿਹਾ ਜਾਂਦਾ ਹੈ। ਜੇ ਤੁਸੀਂ ਬਾਜ਼ਾਰ ‘ਚ ਅਫੀਮ ਖਰੀਦਣ ਜਾਂਦੇ ਹੋ ਤਾਂ ਇਹ ਬਰਫ਼ੀ ਦੇ ਰੂਪ ‘ਚ ਮਿਲੇਗੀ।ਦੱਸ ਦੇਈਏ ਕਿ ਅਫੀਮ ਨਮੀ ਨਾਲ ਪ੍ਰਭਾਵਿਤ ਹੋਣ ਕਾਰਨ ਇਹ ਨਰਮ ਹੋ ਜਾਂਦੀ ਹੈ ਤੇ ਇਸ ਦਾ ਅੰਦਰਲਾ ਰੰਗ ਗੂੜਾ ਭੂਰਾ ਤੇ ਚਮਕਦਾਰ ਹੁੰਦਾ ਹੈ, ਪਰ ਬਾਹਰੀ ਰੰਗ ਕਾਲਾ ਮਿਰਚ ਦੇ ਨਾਲ ਗੂੜਾ ਭੂਰਾ ਹੁੰਦਾ ਹੈ। ਇਸ ਵਿੱਚੋਂ ਤਿੱਖੀ ਬੋਅ ਆਉਂਦੀ ਹੈ। ਜੇ ਤੁਸੀਂ ਇਸ ਨੂੰ ਸਾੜਨ ਦੀ ਕੋਸ਼ਿਸ਼ ਕਰੋਗੇ ਤਾ ਨਾ ਤਾਂ ਇਸ ‘ਚੋਂ ਧੂੰਆਂ ਨਿਕਲੇਗਾ ਤੇ ਨਾ ਹੀ ਇਸ ਦੀ ਸੁਆਹ ਬਚੇਗੀ।
ਅਫੀਮ ਨੂੰ ਤੁਸੀ ਉਸ ਦੇ ਸੁਆਦ ਤੋਂ ਵੀ ਪਛਾਣ ਸਕਦੇ ਹੋ।ਕਿੳੇਕਿ ਜਦੋਂ ਤੁਸੀਂ ਅਫੀਮ ਖਾਂਦੇ ਹੋ, ਤਾਂ ਇਹ ਕੌੜੀ ਤੇ ਕਸੈਲ਼ੀ ਜਿਹੀ ਮਹਿਸੂਸ ਹੁੰਦੀ ਹੈ। ਇਹ ਮਨੁੱਖੀ ਸਰੀਰ ਦੇ ਨਰਵਸ ਸਿਸਟਮ ਲਈ ਮਦਦਗਾਰ ਹੁੰਦੀ ਹੈ।ਤੇ ਇਹ ਦਰਦ-ਰੋਧਕ ਧਾਤਾਂ ਨੂੰ ਵੀ ਜਜ਼ਬ ਕਰ ਸਕਦੀ ਹੈ।
ਅਫੀਮ ਦਾ ਪ੍ਰਭਾਵ ਗਰਮ ਹੁੰਦਾ ਹੈ।ਤੇ ਇਹ ਸਰੀਰ ਅੰਦਰ ਬਣਨ ਵਾਲੇ ਜ਼ੁਕਾਮ ਦੇ ਰੇਸ਼ੇ ਨੂੰ ਰੋਕਦੀ ਹੈ।ਅਫੀਮ ਸਰੀਰ ਵਿੱਚ ਪਸੀਨਾ ਲਿਆਉਂਦੀ ਹੈ।ਤੇ ਦਿਮਾਗ ਤੇ ਸਰੀਰ ਦੀ ਸ਼ਕਤੀ ਨੂੰ ਉਤੇਜਿਤ ਕਰਦੀ ਹੈ। ਗਰਮੀ ਨੂੰ ਵਧਾ ਕੇ, ਸੰਤੁਸ਼ਟੀ ਤੇ ਅਨੰਦ ਦੀ ਭਾਵਨਾ ਦਿੰਦੀ ਹੈ।ਵਿਅਕਤੀ ਦੇ ਸਰੀਰ ਦੇ ਅੰਗਾਂ ਦਾ ਦਰਦ ਦੂਰ ਹੋ ਜਾਂਦਾ ਹੈ। ਇਹ ਮਰਦਾਨਾ ਤਾਕਤ ਵੀ ਵਧਾਉਂਦੀ ਹੈ। ਇਸ ਦੇ ਨਾਲ ਹੀ ਕਮਰ ਦਰਦ, ਸ਼ੂਗਰ, ਪੋਲੀਯੂਰੀਆ (ਪਿਸ਼ਾਬ ਵਧੇਰੇ ਆਉਣ), ਦਰਦ, ਸਾਹ ਦੀਆਂ ਕਈ ਬਿਮਾਰੀਆਂ ਆਦਿ ਤੇ ਖ਼ੂਨੀ ਦਸਤ ਹਟਾਉਣ ਲਈ ਵੀ ਗੁਣਕਾਰੀ ਮੰਨੀ ਜਾਦੀ ਹੈ।
ਤੁਸੀਂ ਅਫੀਮ ਦੀ ਵਰਤੋਂ ਵੇਖੀ ਹੋਵੇਗੀ, ਅਕਸਰ ਬੱਚਿਆਂ ਨੂੰ ਅਫੀਮ ਖੁਆਈ ਜਾਂਦੀ ਹੈ, ਤਾਂ ਜੋ ਬੱਚਾ ਜਲਦੀ ਸੌਂ ਸਕੇ ਤੇ ਸਰੀਰ ਦੀ ਦਬੀ ਹੋਈ ਨਬਜ਼ ਖੁੱਲ੍ਹ ਜਾਵੇ, ਪਰ ਇਹ ਦਿਮਾਗ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ।