GTA News Media

Top Info Bar
22.1°C Toronto Loading date...
World

ਵੱਡੀ ਖਬਰ :ਆਸਟ੍ਰੇਲੀਆ ਦੀ ‘ਕੰਤਾਸ’ ਏਅਰਵੇਜ਼ ਨੇ ਭਾਰਤ ਲਈ 10ਸਾਲਾ ਬਾਅਦ ਮੁੜ ਸ਼ੁਰੂ ਕੀਤੀ ਵਪਾਰਕ ਉਡਾਣ ਸੇਵਾ

ਵੱਡੀ ਖਬਰ :ਆਸਟ੍ਰੇਲੀਆ ਦੀ ‘ਕੰਤਾਸ’ ਏਅਰਵੇਜ਼ ਨੇ ਭਾਰਤ ਲਈ 10ਸਾਲਾ ਬਾਅਦ ਮੁੜ ਸ਼ੁਰੂ ਕੀਤੀ ਵਪਾਰਕ ਉਡਾਣ ਸੇਵਾ
Share this post via:

ਆਸਟ੍ਰੇਲੀਆ ਤੋਂ ਭਾਰਤ ਦੀ ਯਾਤਰਾ ਕਰਨ ਵਾਲੇ ਲੋਕਾਂ ਲਈ ਬਹੁਤ ਚੰਗੀ ਖ਼ਬਰ ਹੈ। ਆਸਟ੍ਰੇਲੀਆ ਦੀ ਕੰਤਾਸ ਏਅਰਵੇਜ਼ ਨੇ ਸੋਮਵਾਰ ਨੂੰ ਕਰੀਬ 10 ਸਾਲਾਂ ਬਾਅਦ ਭਾਰਤ ਲਈ ਵਪਾਰਕ ਉਡਾਣ ਸੇਵਾ ਸ਼ੁਰੂ ਕਰ ਦਿੱਤੀ ਹੈ। ਸਿਡਨੀ ਹਵਾਈ ਅੱਡੇ ਨੇ ਟਵੀਟ ਕਰ ਕੇ ਇਸ ਦੇ ਸਬੰਧ ‘ਚ ਜਾਣਕਾਰੀ ਦਿੱਤੀ। ਟਵੀਟ ‘ਚ ਕਿਹਾ ਗਿਆ ਕਿ “ਅੱਜ ਲਗਭਗ ਇੱਕ ਦਹਾਕੇ ‘ਚ ਆਸਟ੍ਰੇਲੀਆ ਤੋਂ ਭਾਰਤ ਦੀ ਪਹਿਲੀ ਵਪਾਰਕ ਉਡਾਣ ਹੈ!”

ਪਹਿਲੀ ਫਲਾਈਟ ਸਿਡਨੀ ਏਅਰਪੋਰਟ ਤੋਂ ਰਵਾਨਾ ਹੋਈ ਤੇ ਐਡੀਲੇਡ ‘ਚ ਰੁਕਣ ਤੋਂ ਬਾਅਦ ਦਿੱਲੀ ‘ਚ ਉਤਰੀ।ਅਤੇ ਰਾਸ਼ਟਰੀ ਏਅਰਲਾਈਨ ਸਿਡਨੀ ਤੋਂ ਦਿੱਲੀ ਲਈ ਹਫਤਾਵਾਰੀ ਤਿੰਨ ਵਾਪਸੀ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ, ਜਨਵਰੀ 2022 ‘ਚ ਸੰਖਿਆ ਵਧਣ ਦੀ ਉਮੀਦ ਹੈ।ਸਿਡਨੀ ਏਅਰਪੋਰਟ ਨੇ ਟਵੀਟ ‘ਚ ਕਿਹਾ,”ਰਾਸ਼ਟਰੀ ਏਅਰਲਾਈਨ ਸਿਡਨੀ ਤੋਂ ਦਿੱਲੀ ਲਈ ਹਫ਼ਤੇ ‘ਚ ਤਿੰਨ ਵਾਪਸੀ ਉਡਾਣਾਂ ਚਲਾ ਰਹੀ ਹੈ, ਜੋ ਜਨਵਰੀ 2022 ‘ਚ ਵਧੇਗੀ।”