GTA News Media

Top Info Bar
22.1°C Toronto Loading date...
Health

ਮਾਈਕ੍ਰੋਵੇਵ ਵਿੱਚ ਇਨ੍ਹਾਂ ਚੀਜ਼ਾਂ ਨੂੰ ਕਦੇ ਨਾ ਕਰੋ ਗਰਮ

ਮਾਈਕ੍ਰੋਵੇਵ ਵਿੱਚ ਇਨ੍ਹਾਂ ਚੀਜ਼ਾਂ ਨੂੰ ਕਦੇ ਨਾ ਕਰੋ ਗਰਮ
Share this post via:

ਅੱਜਕਲ ਮਾਈਕ੍ਰੋਵੇਵ ਹਰ ਘਰ ਦੀ ਰਸੋਈ ਵਿੱਚ ਜ਼ਰੂਰ ਹੁੰਦਾ ਹੈ। ਇਸ ‘ਚ ਕੋਈ ਵੀ ਚੀਜ਼ ਬੜੀ ਆਸਾਨੀ ਨਾਲ ਬਣਾਈ ਜਾਂਦੀ ਹੈ ਤੇ ਚੀਜ਼ਾਂ ਨੂੰ ਵੀ ਤੇਜ਼ੀ ਨਾਲ ਗਰਮ ਕੀਤਾ ਜਾ ਸਕਦਾ ਹੈ। ਪਰ, ਤੁਸੀਂ ਜਾਣਦੇ ਹੋ ਕਿ ਕਈ ਅਜਿਹੇ ਭੋਜਨ ਪਦਾਰਥ ਹਨ, ਜੋ ਕਿ ਮਾਈਕ੍ਰੋਵੇਵ ਵਿੱਚ ਬਿਲਕੁਲ ਵੀ ਗਰਮ ਨਹੀਂ ਕਰਨੇ ਚਾਹੀਦੇ।

ਇਸ ਕਾਰਨ ਸਰੀਰ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਭੋਜਨਾਂ ਬਾਰੇ ਜਿਨ੍ਹਾਂ ਨੂੰ ਮਾਈਕ੍ਰੋਵੇਵ ਵਿੱਚ ਗਰਮ ਨਹੀਂ ਕਰਨਾ ਚਾਹੀਦਾ।

ਤੇਲ- ਮਾਈਕ੍ਰੋਵੇਵ ‘ਚ ਤੇਲ ਨੂੰ ਕਦੇ ਵੀ ਗਰਮ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾ ਕਰਨ ਨਾਲ ਇਸ ਦੀ ਚੰਗੀ ਚਰਬੀ ਨਸ਼ਟ ਹੋ ਜਾਂਦੀ ਹੈ ਤੇ ਇਹ ਖਰਾਬ ਚਰਬੀ ‘ਚ ਬਦਲ ਜਾਂਦੀ ਹੈ। ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੈ।

ਚਾਵਲ— ਕਈ ਲੋਕ ਮਾਈਕ੍ਰੋਵੇਵ ਵਿੱਚ ਚੌਲਾਂ ਨੂੰ ਗਰਮ ਵੀ ਕਰਦੇ ਹਨ। ਜੋ ਕਿ food poisoning ਦਾ ਕਾਰਨ ਬਣ ਸਕਦਾ ਹੈ।ਕਿਉਕਿ ਮਾਈਕ੍ਰੋਵੇਵ ਬੇਸਿਲਸ ਬੈਕਟੀਰੀਆ ਨੂੰ ਨਸ਼ਟ ਕਰਦਾ ਹੈ। ਇਸ ਨਾਲ ਦਸਤ ਤੇ ਪਾਚਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਚਿਕਨ- ਚਿਕਨ ਨੂੰ ਮਾਈਕ੍ਰੋਵੇਵ ਵਿੱਚ ਭੁੱਲ ਕੇ ਵੀ ਗਰਮ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾ ਕਰਨ ਨਾਲ ਇਸ ਦਾ ਪ੍ਰੋਟੀਨ ਨਸ਼ਟ ਹੋ ਜਾਂਦਾ ਹੈ। ਨਤੀਜੇ ਵਜੋ ਤੁਹਾਡਾ ਪਾਚਨ ਕਿਿਰਆ ਖਰਾਬ ਹੋ ਸਕਦੀ ਹੈ।

ਅੰਡੇ- ਅੰਡੇ ਨੂੰ ਕਦੇ ਵੀ ਮਾਈਕ੍ਰੋਵੇਵ ਵਿੱਚ ਨਹੀਂ ਉਬਾਲਣਾ ਚਾਹੀਦਾ ਹੈ। ਕਿਉਕਿ ਮਾਈਕ੍ਰੋਵੇਵ ਕਰਨ ਨਾਲ ਅੰਡੇ ਦੇ ਅੰਦਰ ਦਾ ਤਾਪਮਾਨ ਵਧ ਜਾਂਦਾ ਹੈ, ਜਿਸ ਕਾਰਨ ਆਂਡਾ ਫਟ ਜਾਂਦਾ ਹੈ। ਤੇ ਅੰਡੇ ਦਾ ਪੋਸ਼ਣ ਵੀ ਖਤਮ ਹੋ ਜਾਦਾ ਹੈ।