GTA News Media

Top Info Bar
22.1°C Toronto Loading date...
Health

ਰਾਤ ਨੂੰ ਗਰਮ ਦੁੱਧ ਪੀ ਕੇ ਸੌਣ ਦੇ ਫਾਇਦੇ

ਰਾਤ ਨੂੰ ਗਰਮ ਦੁੱਧ ਪੀ ਕੇ ਸੌਣ ਦੇ ਫਾਇਦੇ
Share this post via:

ਦੁੱਧ ਨੂੰ ਖੁਰਾਕ ਦਾ ਇਕ ਖਾਸ ਹਿੱਸਾ ਮੰਨਿਆ ਜਾਂਦਾ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਕਾਰਨ ਤੁਸੀਂ ਖਾਣਾ ਛੱਡ ਰਹੇ ਹੋ, ਤਾਂ ਤੁਸੀਂ ਇੱਕ ਗਲਾਸ ਦੁੱਧ ਪੀ ਕੇ ਇਸ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਦਿਨ ਦੀ ਬਜਾਏ ਰਾਤ ਨੂੰ ਦੁੱਧ ਪੀਣ ਤੋਂ ਬਾਅਦ ਸੌਣ ਦੇ ਕਈ ਫਾਇਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਦੁੱਧ ਪੀਣ ਦੇ ਕਈ ਫਾਇਦਿਆਂ ਬਾਰੇ।

ਕੈਲਸ਼ੀਅਮ ਦੀ ਘਾਟ ਨੂੰ ਕਰਦਾ ਹੈ ਪੂਰੀ
ਸਾਡੇ ਦੰਦਾਂ ਅਤੇ ਹੱਡੀਆਂ ਨੂੰ ਕੈਲਸ਼ੀਅਮ ਦੀ ਲੋੜ ਹੁੰਦੀ ਹੈ। ਰੋਜ਼ਾਨਾ ਗਰਮ ਦੁੱਧ ਪੀਣ ਨਾਲ ਸਾਡੇ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਊਰਜਾ ਵਧਾਉਣ ਵਿੱਚ ਕਾਰਗਰ
ਦੁੱਧ ਵਿੱਚ ਪ੍ਰੋਟੀਨ ਦੀ ਕਾਫੀ ਮਾਤਰਾ ਹੁੰਦੀ ਹੈ। ਇਸ ਆਧਾਰ ‘ਤੇ ਵੀ ਇਸ ਨੂੰ ਰੋਜ਼ਾਨਾ ਲੈਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਦਿਨ ਦੀ ਸ਼ੁਰੂਆਤ ਵੀ ਇੱਕ ਗਿਲਾਸ ਕੋਸੇ ਦੁੱਧ ਨਾਲ ਕਰਨ ਨਾਲ ਸਰੀਰ ਦਿਨ ਭਰ ਊਰਜਾਵਾਨ ਰਹਿੰਦਾ ਹੈ। ਇਸ ਦੇ ਨਾਲ ਹੀ ਇਹ ਮਾਸਪੇਸ਼ੀਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ।

ਕਬਜ਼ ਦੀ ਸਮੱਸਿਆ ਕਰੇ ਠੀਕ
ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਗਰਮ ਦੁੱਧ ਪੀਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ। ਇਹ ਪਾਚਨ ਕਿਰਿਆ ਲਈ ਬਹੁਤ ਫਾਇਦੇਮੰਦ ਹੈ, ਜਿਨ੍ਹਾਂ ਨੂੰ ਕਬਜ਼ ਦੀ ਸਮੱਸਿਆ ਹੈ, ਉਹ ਕੋਸੇ ਦੁੱਧ ਨੂੰ ਦਵਾਈ ਦੇ ਤੌਰ ‘ਤੇ ਅਪਣਾ ਸਕਦੇ ਹਨ।

ਥਕਾਵਟ ਨੂੰ ਕਰੇ ਦੂਰ
ਜੇਕਰ ਤੁਸੀਂ ਕੰਮ ਕਰਦੇ ਸਮੇਂ ਬਹੁਤ ਜਲਦੀ ਥੱਕ ਜਾਂਦੇ ਹੋ, ਤਾਂ ਤੁਹਾਨੂੰ ਗਰਮ ਦੁੱਧ ਪੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਖਾਸ ਕਰਕੇ ਬੱਚਿਆਂ ਨੂੰ ਰੋਜ਼ਾਨਾ ਦੁੱਧ ਪਿਲਾਉਣਾ ਚਾਹੀਦਾ ਹੈ। ਦੁੱਧ ਪੀਣ ਨਾਲ ਥਕਾਵਟ ਦੀ ਸਮੱਸਿਆ ਤੋਂ ਨਜਿੱਠਿਆ ਜਾ ਸਕਦਾ ਹੈ।

ਗਲੇ ਲਈ ਫਾਇਦੇਮੰਦ
ਦੁੱਧ ਦਾ ਸੇਵਨ ਕਰਨ ਨਾਲ ਗਲਾ ਵੀ ਠੀਕ ਰਹਿੰਦਾ ਹੈ। ਜੇਕਰ ਤੁਹਾਨੂੰ ਗਲੇ ‘ਚ ਤਕਲੀਫ ਹੈ ਤਾਂ ਤੁਸੀਂ ਇਕ ਕੱਪ ਦੁੱਧ ‘ਚ ਇਕ ਚੁਟਕੀ ਕਾਲੀ ਮਿਰਚ ਮਿਲਾ ਸਕਦੇ ਹੋ।

ਤਣਾਅ ਨੂੰ ਦੂਰ ਕਰਨ ਲਈ
ਜਦੋਂ ਤੁਸੀਂ ਦਫਤਰ ਤੋਂ ਘਰ ਵਾਪਸ ਆਉਂਦੇ ਹੋ, ਤਾਂ ਤੁਸੀਂ ਆਪਣੇ ਨਾਲ ਦਿਨ ਦਾ ਤਣਾਅ ਲਿਆਉਂਦੇ ਹੋ। ਅਜਿਹੀ ਸਥਿਤੀ ਵਿੱਚ, ਕੋਸਾ ਦੁੱਧ ਪੀਣ ਨਾਲ ਤੁਹਾਨੂੰ ਇਸ ਤਣਾਅ ਤੋਂ ਰਾਹਤ ਮਿਲੇਗੀ। ਦੁੱਧ ਪੀਣ ਨਾਲ ਦਿਨ ਭਰ ਦਾ ਤਣਾਅ ਘੱਟ ਜਾਵੇਗਾ ਅਤੇ ਤੁਸੀਂ ਰਾਹਤ ਮਹਿਸੂਸ ਕਰੋਗੇ।

ਅਨੀਂਦਰਾ ਦੀ ਸਮੱਸਿਆ ਕਰੇ ਦੂਰ
ਰਿਸਰਚ ‘ਚ ਸਾਹਮਣੇ ਆਇਆ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਗਰਮ ਦੁੱਧ ਪੀਣ ਨਾਲ ਅਨੀਂਦਰਾ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਚੰਗੀ ਅਤੇ ਪੂਰੀ ਨੀਂਦ ਆਉਂਦੀ ਹੈ।