ਰੋਜ਼ਾਨਾ ਸ਼ਰਾਬ ਦਾ ਇੱਕ ਪੈੱੱਗ ਪੀਣ ਨਾਲ ਹੋ ਸਕਦੇ ਹਨ ਸਿਹਤ ਸਬੰਧੀ ਗੰਭੀਰ ਖਤਰੇ
ਰੋਜ਼ਾਨਾ ਸ਼ਰਾਬ ਦਾ ਇੱਕ ਪੈੱੱਗ ਪੀਣ ਨੂੰ ਪਹਿਲਾਂ ਸੁਰੱਖਿਅਤ ਤੇ ਸਿਹਤਮੰਦ ਦੱਸਿਆ ਗਿਆ ਸੀ, ਹੁਣ ਮਾਹਿਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਸ਼ਰਾਬ ਦਾ ਇੱਕ ਪੈੱੱਗ ਪੀਣ ਨਾਲ ਸਿਹਤ ਸਬੰਧੀ ਗੰਭੀਰ ਖਤਰੇ ਹੋ ਸਕਦੇ ਹਨ, ਅਸਲ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਭੀਰ ਬਿਮਾਰੀ ਤੋਂ ਬਚਣ ਲਈ ਐਨੀ ਮਾਤਰਾ ਹਫਤੇ ਵਿੱਚ ਇੱਕ ਵਾਰੀ ਲੈਣੀ ਚਾਹੀਦੀ ਸੀ।
CCSA ਨੇ ਇੱਕ ਤਾਜ਼ਾ ਰਿਪੋਰਟ ਵਿੱਚ ਆਖਿਆ ਕਿ ਰੋਜ਼ਾਨਾ ਸ਼ਰਾਬ ਦਾ ਇੱਕ ਪੈੱਗ ਪੀਣ ਨਾਲ ਕਈ ਤਰ੍ਹਾਂ ਦੇ ਸਿਹਤ ਸਬੰਧੀ ਖਤਰੇ ਜੁੜੇ ਹੋਏ ਹਨ। ਇਸ ਕਾਰਨ ਦਿਲ ਦੀਆਂ ਬਿਮਾਰੀਆਂ, ਸਟਰੋਕ ਤੇ ਕੈਂਸਰ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਇਨਸਾਨ ਨੂੰ ਬਿਮਾਰੀਆਂ ਤੋਂ ਬਚਣ ਲਈ ਜਾਂ ਤਾਂ ਦਾਰੂ ਪੀਣੀ ਹੀ ਨਹੀਂ ਚਾਹੀਦੀ ਨਹੀਂ ਤਾਂ ਹਫਤੇ ਵਿੱਚ ਦੋ ਡਰਿੰਕ ਲੈਣੇ ਚਾਹੀਦੇ ਹਨ।
ਨੌਰਥ ਅਮਰੀਕਾ ਵਿੱਚ ਆਮ ਤੌਰ ਉੱਤੇ ਐਲਕੋਹਲਿਕ ਪਦਾਰਥਾਂ ( ਜਿਵੇਂ ਬੀਅਰ, ਵਾਈਨ, ਕਾਕਟੇਲ) ਵਿੱਚ ਅੰਦਾਜ਼ਨ 14 ਗ੍ਰਾਮ ਸ਼ਰਾਬ ਹੁੰਦੀ ਹੈ। ਰੋਜ਼ਾਨਾ ਇੱਕ ਡਰਿੰਕ ਨਾਲ ਹਫਤੇ ਵਿੱਚ ਇੱਕ ਇਨਸਾਨ 98 ਗ੍ਰਾਮ ਸ਼ਰਾਬ ਦੀ ਖਪਤ ਕਰ ਲੈਂਦਾ ਹੈ। ਹਫਤੇ ਵਿੱਚ ਛੇ ਡਰਿੰਕ ਲੈਣ ਨਾਲ ਕੋਈ ਵਿਅਕਤੀ ਸਿਹਤ ਸਮੱਸਿਆਵਾਂ ਸਹੇੜਨ ਲਈ ਹਾਈ ਰਿਸਕ ਬਣ ਜਾਂਦਾ ਹੈ। ਸੋ ਜੇ ਅਸੀਂ ਸਿਹਤਮੰਦ ਜੀਵਨ ਜਿਉਣਾ ਚਾਹੁੰਦੇ ਹਾਂ ਤਾਂ ਰੋਜ਼ਾਨਾ ਸ਼ਰਾਬ ਪੀਣ ਤੋਂ ਗੁਰੇਜ ਹੀ ਕਰਨਾ ਚਾਹੀਦਾ ਹੈ।