GTA News Media

Top Info Bar
22.1°C Toronto Loading date...
Health

ਰੋਜ਼ਾਨਾ ‘ਸਟ੍ਰਾਬੇਰੀ’ ਖਾਣ ਦੇ ਜਾਣੋ ਫਾਇਦੇ

ਰੋਜ਼ਾਨਾ ‘ਸਟ੍ਰਾਬੇਰੀ’ ਖਾਣ ਦੇ ਜਾਣੋ ਫਾਇਦੇ
Share this post via:

ਸਟ੍ਰਾਬੇਰੀ ਇਕ ਗੁਣਕਾਰੀ ਫਲ ਹੈ। ਇਸ ਦੀ ਵਰਤੋਂ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਪ੍ਰੋਟੀਨ, ਕੈਲੋਰੀ,ਫਾਈਬਰ, ਆਇਓਡੀਨ, ਫੋਲੇਟ, ਓਮੇਗਾ 3, ਪੋਟਾਸ਼ੀਅਮ, ਵਿਟਾਮਿਨ-ਬੀ ਤੇ ਸੀ ਦੇ ਗੁਣਾਂ ਨਾਲ ਭਰਪੂਰ ਸਟ੍ਰਾਬੇਰੀ ਦੀ ਵਰਤੋਂ ਸਰੀਰ ਨੂੰ ਕਈ ਬੀਮਾਰੀਆਂ ਨਾਲ ਲੜਣ ਦੀ ਤਾਕਤ ਦਿੰਦੀ ਹੈ। ਇਸ ਲਈ ਰੋਜ਼ਾਨਾ 1 ਸਟ੍ਰਾਬੇਰੀ ਜ਼ਰੂਰ ਖਾਓ, ਜਿਸ ਨਾਲ ਤੁਹਾਡੇ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੋਣਗੇ। ਆਓ ਜਾਣਦੇ ਹਾਂ ਸਟ੍ਰਾਬੇਰੀ ਖਾਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋ ਸਕਦੇ ਹਨ।

1. ਦਿਲ ਦੀਆਂ ਬੀਮਾਰੀਆਂ

ਇਸ ਵਿੱਚ ਮੌਜੂਦ ਫਲੇਵੋਨਾਈਡਸ ਤੇ ਐਂਟੀਆਕਸੀਡੈਂਟਸ ਸਰੀਰ ਦਾ ਬੈਡ ਕੋਲੈਸਟਰੋਲ ਤੋਂ ਬਚਾਅ ਕਰਦਾ ਹੈ। ਇਸ ਨਾਲ ਧਮਨੀਆਂ ਬਲਾਕ ਹੋਣ ਤੋਂ ਬਚ ਜਾਂਦੀਆਂ ਹਨ। ਜਿਸ ਕਾਰਨ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।

2. ਕੈਂਸਰ ਨਾਲ ਲੜਣ ਵਿੱਚ ਮਦਦ ਮਿਲੇ

ਸਟ੍ਰਾਬੇਰੀ ਵਿੱਚ ਮੌਜੂਦ ਐਂਟੀਆਕਸੀਡੈਂਟ, ਫਲੇਵੋਨਾਈਡ ਤੇ ਵਿਟਾਮਿਨ ਸੀ ਸਰੀਰ ਵਿੱਚ ਕੈਂਸਰ ਸੈਲਸ ਨੂੰ ਖਤਮ ਕਰਨ ਵਿੱਚ ਬਹੁਤ ਮਦਦ ਕਰਦੇ ਹਨ।ਸਟ੍ਰਾਬੇਰੀ ਦੀ ਵਰਤੋਂ ਸਰੀਰ ਨੂੰ ਹਰ ਤਰ੍ਹਾਂ ਦੇ ਕੈਂਸਰ ਨਾਲ ਲੜਣ ‘ਚ ਮਦਦ ਕਰਦੇ ਹਨ।

3. ਇਮਿਊਨ ਸਿਸਟਮ ਵਧਾੳੇਣਾ

ਵਿਟਾਮਿਨ ਬੀ ਤੇ ਸੀ ਦੇ ਗੁਣਾਂ ਨਾਲ ਭਰਪੂਰ ਸਟ੍ਰਾਬੇਰੀ ਦੀ ਵਰਤੋਂ ਇੰਮਊਨ ਸਿਸਟਮ ਨੂੰ ਵਧਾਉਣ ‘ਚ ਵੀ ਕੀਤੀ ਜਾਦੀ ਹੈ ਤੇ ਇਸ ਨੂੰ ਖਾਣ ਨਾਲ ਦਿਨਭਰ ਸਰੀਰ ਵਿੱਚ ਐਨਰਜੀ ਵੀ ਬਣੀ ਰਹਿੰਦੀ ਹੈ। ਇਸ ਤੋਂ ਬਿਨਾ ਸਟ੍ਰਾਬੇਰੀ ਦੀ ਵਰਤੋਂ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ।

4. ਸ਼ੂਗਰ ਹੋਵੇ ਕੰਟਰੋਲ

ਸ਼ੂਗਰ ਦੇ ਮਰੀਜ ਬਿਨਾ ਸੋਚੇ ਸਟ੍ਰਾਬੇਰੀ ਨੂੰ ਖਾ ਸਕਦੇ ਹਨ। ਇਸ ਦੀ ਵਰਤੋਂ ਟਾਈਪ 2 ਸ਼ੂਗਰ ਦਾ ਖਤਰਾ ਵੀ ਘੱਟ ਕਰਦੀ ਹੈ।