GTA News Media

Top Info Bar
22.1°C Toronto Loading date...
Health

ਸੌਂਫ ਖਾਣ ਨਾਲ ਦਿਲ ਦੇ ਮਰੀਜ਼ ਹੋਣਗੇ ਠੀਕ

ਸੌਂਫ ਖਾਣ ਨਾਲ ਦਿਲ ਦੇ ਮਰੀਜ਼ ਹੋਣਗੇ ਠੀਕ
Share this post via:

ਸੌਂਫ ਇੱਕ ਬਹੁਤ ਹੀ ਖੁਸ਼ਬੂਦਾਰ ਬੀਜ ਹੈ। ਅਸੀਂ ਇਸਨੂੰ ਆਮ ਤੌਰ ‘ਤੇ ਇੱਕ ਕੁਦਰਤੀ ਮਾਊਥ ਫ੍ਰੈਸ਼ਨਰ ਦੇ ਰੂਪ ਵਿੱਚ ਵਰਤਦੇ ਹਾਂ। ਸੌਂਫ ਵਿੱਚ ਪੌਲੀਫੇਨੋਲ ਨਾਮਕ ਇੱਕ ਐਂਟੀਆਕਸੀਡੈਂਟ ਹੁੰਦਾ ਹੈ ਜੋ ਇੱਕ ਸ਼ਕਤੀਸ਼ਾਲੀ ਐਂਟੀ-ਇਨਫਲੇਮੇਟਰੀ ਏਜੰਟ ਵਜੋਂ ਕੰਮ ਕਰਦਾ ਹੈ। ਇਸ ਬੀਜ ਦੀ ਮਦਦ ਨਾਲ ਤੁਹਾਡੀਆਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।

  • ਜੇਕਰ ਤੁਸੀਂ ਰੋਜ਼ਾਨਾ 7 ਤੋਂ 10 ਗ੍ਰਾਮ ਸੌਂਫ ਦਾ ਸੇਵਨ ਕਰਦੇ ਹੋ ਤਾਂ ਇਸ ‘ਚ ਮੌਜੂਦ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਹਾਰਟ ਅਟੈਕ ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕਰ ਦਿੰਦਾ ਹੈ।
  • ਕੁਝ ਲੋਕ ਭੁੱਖ ਦੀ ਕਮੀ ਤੋਂ ਪ੍ਰੇਸ਼ਾਨ ਹੁੰਦੇ ਹਨ, ਉਹ ਸੌਂਫ ਚਬਾ ਕੇ ਜ਼ਰੂਰ ਖਾਣ, ਜੇਕਰ ਤੁਸੀਂ ਚਾਹੋ ਤਾਂ ਸੌਂਫ ਨੂੰ ਉਬਾਲ ਕੇ ਉਸ ਦਾ ਪਾਣੀ ਗਰਮ ਹੋਣ ‘ਤੇ ਪੀ ਸਕਦੇ ਹੋ। ਇਸ ਨਾਲ ਪਾਚਨ ਕਿਰਿਆ ‘ਚ ਸੁਧਾਰ ਹੋਵੇਗਾ ਅਤੇ ਭੁੱਖ ਲੱਗਣ ਦੀ ਇੱਛਾ ਵੀ ਠੀਕ ਰਹੇਗੀ।
  • ਜੋ ਮਾਵਾਂ ਆਪਣੇ ਨਵਜੰਮੇ ਬੱਚੇ ਨੂੰ ਦੁੱਧ ਪਿਲਾਉਂਦੀਆਂ ਹਨ, ਉਨ੍ਹਾਂ ਨੂੰ ਸੌਂਫ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਦੁੱਧ ਦੇ ਉਤਪਾਦਨ ਨੂੰ ਵਧਾ ਕੇ ਬੱਚੇ ਨੂੰ ਵਧੀਆ ਪੋਸ਼ਣ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ।
  • ਡਾਇਬਟੀਜ਼ ਦੇ ਮਰੀਜ਼ ਅਕਸਰ ਸਿਹਤ ਵਿਗੜਨ ਦਾ ਡਰ ਰਹਿੰਦਾ ਹੈ ਪਰ ਜੇਕਰ ਉਹ ਰੋਜ਼ਾਨਾ ਇਕ ਗਿਲਾਸ ਸੌਂਫ ਦਾ ਪਾਣੀ ਪੀਂਦੇ ਹਨ ਤਾਂ ਬਲੱਡ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ।