GTA News Media

Top Info Bar
22.1°C Toronto Loading date...
Health

ਹਰੀ ਇਲਾਇਚੀ ਖਾਣ ਮਗਰੋਂ ਗਰਮ ਪਾਣੀ ਪੀਣ ਨਾਲ ਹੋਣ ਵਾਲੇ ਫ਼ਾਇਦੇ

ਹਰੀ ਇਲਾਇਚੀ ਖਾਣ ਮਗਰੋਂ ਗਰਮ ਪਾਣੀ ਪੀਣ ਨਾਲ ਹੋਣ ਵਾਲੇ ਫ਼ਾਇਦੇ
Share this post via:

ਹਰੀ ਇਲਾਇਚੀ ਦੇਖਣ ‘ਚ ਜਿੰਨੀ ਛੋਟੀ ਹੁੰਦੀ ਹੈ, ਉਸ ਦੇ ਗੁਣ ਵੀ ਬਹੁਤ ਜ਼ਿਆਦਾ ਹੁੰਦੇ ਹਨ। ਇਲਾਇਚੀ ਨੂੰ ਦਵਾਈਆਂ ਦੇ ਰੂਪ ‘ਚ ਵਰਤੋਂ ‘ਚ ਲਿਆਂਦਾ ਜਾਂਦਾ ਹੈ, ਕਿਉਂਕਿ ਇਸ ਨਾਲ ਬਹੁਤ ਸਾਰਿਆਂ ਬਿਮਾਰੀਆਂ ਦੂਰ ਹੁੰਦੀਆਂ ਹਨ। ਰਾਤ ਦੇ ਸਮੇਂ ਇਲਾਇਚੀ ਖਾਂ ਕੇ ਸੌਣ ਨਾਲ ਬਹੁਤ ਫ਼ਾਇਦੇ ਹੁੰਦੇ ਹਨ। 2 ਇਲਾਇਚੀਆਂ ਖਾਣ ਮਗਰੋਂ ਗਰਮ ਪਾਣੀ ਪੀਣ ਨਾਲ ਹੋਣਗੇ ਇਹ ਫ਼ਾਇਦੇ…

ਸਿਰਦਰਦ ਤੋਂ ਰਾਹਤ

ਸਿਰ ਦਰਦ ਹੋਣ ‘ਤੇ ਛੋਟੀ ਇਲਾਇਚੀ ਦਾ ਪੇਸਟ ਬਣਾ ਕੇ ਉਸ ਨੂੰ ਮੱਥੇ ‘ਤੇ ਲਾਵੋ। ਇਸ ਨਾਲ ਤਹਾਡਾ ਸਿਰ ਦਰਦ ਕੁਝ ਪੱਲ ‘ਚ ਠੀਕ ਹੋ ਜਾਵੇਗਾ।

ਗਲੇ ਦੀ ਖਰਾਸ਼ ਠੀਕ

ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਫਿਰ ਸਵੇਰ ਸਮੇਂ 1 ਇਲਾਇਚੀ ਚਬਾ ਕੇ ਖਾਣ ਮਗਰੋਂ ਕੋਸਾ ਪਾਣੀ ਪੀਓ। ਅਜਿਹਾ ਕਰਨ ਨਾਲ ਗਲੇ ਦੀ ਖਰਾਸ਼ ਅਤੇ ਬੈਠੀ ਹੋਈ ਆਵਾਜ਼ ਠੀਕ ਹੋ ਜਾਵੇਗੀ।

ਗਲੇ ਦੀਆਂ ਸਮੱਸਿਆਵਾਂ ਤੋਂ ਰਾਹਤ

ਜੇਕਰ ਤੁਹਾਨੂੰ ਗਲੇ ਦੀ ਸੋਜ ਰਹਿੰਦੀ ਹੈ ਤਾਂ ਤੁਸੀਂ ਮੂਲੀ ਦੇ ਪਾਣੀ ‘ਚ ਇਲਾਇਚੀ ਪੀਸ ਕੇ ਪੀਓ। ਅਜਿਹਾ ਕਰਨ ਨਾਲ ਗਲੇ ਦੀ ਸੋਜ ਠੀਕ ਹੋ ਜਾਵੇਗੀ।

ਕਬਜ਼ ਦੀ ਸਮੱਸਿਆ ਠੀਕ

ਰਾਤ ਨੂੰ ਦੋ ਇਲਾਇਚੀ ਖਾ ਕੇ ਗਰਮ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਕਦੇ ਨਹੀਂ ਹੁੰਦੀ। ਇਸ ਨਾਲ ਪਾਚਣ ਸ਼ਕਤੀ ਅਤੇ ਪੁਰਾਣੀ ਤੋਂ ਪੁਰਾਣੀ ਕਬਜ਼ ਦੀ ਸਮੱਸਿਆ ਠੀਕ ਹੋ ਜਾਂਦੀ ਹੈ।

ਖੰਘ, ਜ਼ੁਕਾਮ ਅਤੇ ਛਿੱਕਾਂ ਦੀ ਸਮੱਸਿਆ

ਜੇਕਰ ਤੁਹਾਨੂੰ ਖੰਘ ਜ਼ੁਕਾਮ ਅਤੇ ਛਿੱਕਾਂ ਆ ਰਹੀਆਂ ਹਨ ਤਾਂ 1 ਛੋਟੀ ਇਲਾਇਚੀ, 1 ਟੁਕੜਾ ਅਦਰਕ, ਲੌਂਗ ਅਤੇ 5 ਤੁਲਸੀ ਦੇ ਪੱਤੇ 1 ਗਿਲਾਸ ਪਾਣੀ ‘ਚ ਉਬਾਲ ਲਓ। ਇਸ ਪਾਣੀ ਨੂੰ ਪੀਣ ਨਾਲ ਖੰਘ, ਜ਼ੁਕਾਮ ਅਤੇ ਛਿੱਕਾਂ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।

ਪਾਚਨ ਦੀ ਸਮੱਸਿਆ

ਪਾਚਨ ਸਬੰਧੀ ਕੋਈ ਵੀ ਸਮੱਸਿਆ ਹੋਣ ‘ਤੇ ਇਲਾਇਚੀ ਅਤੇ ਕਾਲੀ ਮਿਰਚ ਨੂੰ ਘਿਓ ‘ਚ ਮਿਲਾ ਕੇ ਖਾਓ। ਇਸ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ।

ਅੱਖਾਂ ਦੀ ਜਲਣ ਅਤੇ ਧੁੰਦਲਾ ਦਿਖਣਾ

ਇਲਾਇਚੀ ਦੇ ਦਾਣੇ ਅਤੇ ਸ਼ੱਕਰ ਬਰਾਬਰ ਮਾਤਰਾ ‘ਚ ਪੀਸ ਲਓ। ਫਿਰ 4 ਗ੍ਰਾਮ ਚੂਰਨ ਨੂੰ ਅਰੰਡੀ ਦੇ ਚੂਰਨ ਨਾਲ ਮਿਲਾ ਕੇ ਸੇਵਨ ਕਰੋ। ਇਸ ਨਾਲ ਦਿਮਾਗ ਅਤੇ ਅੱਖਾਂ ਨੂੰ ਠੰਡਕ ਮਿਲਦੀ ਹੈ।

ਕਿੱਲ ਮੁਹਾਸਿਆਂ ਦੀ ਸਮੱਸਿਆ

ਜੇਕਰ ਤੁਸੀਂ ਕਿੱਲ ਮੁਹਾਸਿਆਂ ਦੀ ਸਮੱਸਿਆ ਤੋਂ ਹਮੇਸ਼ਾ ਪਰੇਸ਼ਾਨ ਰਹਿੰਦੇ ਹੋ ਤਾਂ ਤੁਹਾਨੂੰ ਇਲਾਇਚੀ ਦੇ ਨਾਲ-ਨਾਲ ਗਰਮ ਪਾਣੀ ਪੀਣਾ ਚਾਹੀਦਾ ਹੈ। ਅਜਿਹੇ ਨੁਸਖ਼ੇ ਦੀ ਵਰਤੋਂ ਕਰਨ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ।