Benefits of eating raw garlic
ਕੱਚਾ ਲੱਸਣ ਖਾਣ ਦੇ ਫਾਇਦੇ
There are some ailments that can be cured by eating raw garlic. Gastric or peptic ulcer: It is the only medicine which can cure gastric ulcer most effectively. When you eat it before breakfast, it is more effective because the bacteria succumb to the power of garlic and cannot defend themselves.
Hypertension is controlled
People suffering from hypertension get a lot of relief by consuming garlic.
Good for intestinal health
It helps the liver and bladder to function properly and keeps away stomach problems like diarrhea. It increases appetite. It also helps control stress which prevents stomach acid which is often produced when you are nervous.
Detoxifies the body
Garlic is considered to be one of the most powerful foods to detoxify the body. According to experts, garlic is so powerful that it can get rid of parasites and insects and also prevent diseases like typhus, diabetes, depression and certain types of cancer.
Keep the respiratory system in order
Garlic is believed to work wonders in preventing and curing tuberculosis, pneumonia, colds, bronchitis, chronic bronchial catarrh, lung congestion, asthma and whooping cough.
Garlic should be eaten as follows if one gets TB.
Eat a clove of garlic a day.
Eat it slowly, not all at once, but throughout the day.
Eat raw garlic or lightly baked in the oven.
ਕੱਚਾ ਲੱਸਣ ਖਾਣ ਦੇ ਫਾਇਦੇ
ਕੁਝ ਏਵੇ ਦੀਆਂ ਬਿਮਾਰੀਆਂ ਹੁੰਦੀਆਂ ਹਨ ਜੋ ਕਿ ਕੱਚਾ ਲਸਣ ਖਾਣ ਨਾਲ ਠੀਕ ਹੁੰਦੀਆਂ ਹਨ। ਖ਼ਾਲੀ ਪੇਟ ਲੱਸਣ ਖਾਮ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੀ ਹੈ।ਖੋਜ ਤੋ ਪਤਾ ਚੱਲਿਆ ਹੈ ਕਿ ਖਾਲੀ ਪੇਟ ਲੱਸਣ ਖਾਣਾ ਇਕ ਸ਼ਕਤੀਸ਼ਾਲੀ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦਾ ਹੈ। ਜਦੋਂ ਤੁਸੀਂ ਇਸ ਨੂੰ ਨਾਸ਼ਤੇ ਤੋਂ ਪਹਿਲਾਂ ਖਾਂਦੇ ਹੋ ਤਾਂ ਇਹ ਜਿਆਦਾ ਅਸਰਦਾਰ ਹੁੰਦਾ ਹੈ ਕਿਉਂਕਿ ਬੈਕਟੀਰੀਆ ਲਸਣ ਦੀ ਤਾਕਤ ਅੱਗੇ ਝੁਕ ਜਾਂਦੇ ਹਨ ਤੇ ਆਪਣਾ ਬਚਾਅ ਨਹੀਂ ਕਰ ਪਾਉਂਦੇ।
ਹਾਈਪਰਟੈਂਸ਼ਨ ਕੰਟਰੋਲ ਹੁੰਦੈ
ਹਾਈਪਰਟੈਨਸ਼ਨ ਤੋਂ ਪੀੜਤ ਲੋਕਾਂ ਨੂੰ ਲੱਸਣ ਦੇ ਸੇਵਨ ਨਾਲ ਕਾਫੀ ਰਾਹਤ ਮਿਲਦੀ ਹੈ।
ਅੰਤੜੀਆਂ ਦੀ ਸਿਹਤ ਲਈ ਚੰਗਾ
ਇਹ ਲਿਵਰ ਤੇ ਬਲੈਡਰ ਨੂੰ ਸਹੀ ਢੰਗ ਨਾਲ ਕੰਮ ਕਰਨ ‘ਚ ਮਦਦ ਕਰਦਾ ਹੈ ਤੇ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਦਸਤ ਨੂੰ ਦੂਰ ਰੱਖਦਾ ਹੈ। ਇਹ ਭੁੱਖ ਨੂੰ ਵਧਾਉਂਦਾ ਹੈ। ਇਹ ਤਣਾਅ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ ਜੋ ਕਿ ਪੇਟ ਦੇ ਐਸਿਡ ਨੂੰ ਰੋਕਦਾ ਹੈ ਜੋ ਆਕਸਰ ਉਦੋਂ ਪੈਦਾ ਹੁੰਦਾ ਹੈ ਜਦੋਂ ਤੁਸੀਂ ਘਬਰਾ ਜਾਂਦੇ ਹੋ।
ਸਰੀਰ ਨੂੰ ਡਿਟਾਕਸ ਕਰਦਾ ਹੈ
ਸਰੀਰ ਨੂੰ ਡਿਟਾਕਸ ਕਰਨ ਲਈ ਲੱਸਣ ਨੂੰ ਸਭ ਤੋਂ ਸ਼ਕਤੀਸ਼ਾਲੀ ਖੁਰਾਕੀ ਪਦਾਰਥਾਂ ਵਿੱਚੋਂ ਮੰਨਿਆ ਜਾਂਦਾ ਹੈ। ਮਾਹਰਾ ਅਨੁਸਾਰ ਲੱਸਣ ਇੰਨਾ ਤਾਕਤਵਰ ਹੈ ਕਿ ਇਹ ਪਰਜੀਵੀਆਂ ਤੇ ਕੀੜਿਆਂ ਤੋਂ ਛੁਟਕਾਰਾ ਦਿਵਾ ਸਕਦਾ ਹੈ ਤੇ ਟਾਈਫਸ, ਸ਼ੂਗਰ, ਡਿਪ੍ਰੈਸ਼ਨ ਤੇ ਕੁਝ ਕਿਸਮ ਦੀਆਂ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਵੀ ਰੋਕ ਸਕਦਾ ਹੈ।
ਸਾਹ ਤੰਤਰ ਨੂੰ ਦਰੁਸਤ ਰੱਖੇ
ਇਹ ਮੰਨਿਆ ਜਾਂਦਾ ਹੈ ਕਿ ਲੱਸਣ ਟਿਊਬਰਕਲੌਸਿਸ, ਨਿਮੋਨੀਆ, ਜ਼ੁਕਾਮ, ਬ੍ਰੋਂਕਾਈਟਸ, ਪੁਰਾਣੀ ਬ੍ਰੋਂਕਿਅਲ ਕੈਟਰਰਸ, ਫੇਫੜਿਆਂ ‘ਚ ਕੰਜ਼ੈਸ਼ਨ, ਦਮਾ ਤੇ ਕਾਲੀ ਖਾਂਸੀ ਨੂੰ ਰੋਕਣ ਤੇ ਠੀਕ ਕਰਨ ‘ਚ ਅਦਭੁੱਤ ਕੰਮ ਕਰਦਾ ਹੈ।
ਜੇ ਕਿਸੇ ਨੂੰ ਟੀਬੀ ਹੋ ਜਾਂਦੀ ਹੈ ਤਾਂ ਲੱਸਣ ਨੂੰ ਹੇਠ ਲਿਖੇ ਅਨੁਸਾਰ ਖਾਣਾ ਚਾਹੀਦਾ…
ਇਕ ਦਿਨ ‘ਚ ਲੱਸਣ ਦੀ ਤੁਰੀ ਖਾ ਲਓ।
ਇਸ ਨੂੰ ਇਕ ਵਾਰ ‘ਚ ਨਹੀਂ ,ਪੂਰੇ ਦਿਨ ‘ਚ ਥੋੜ੍ਹਾ-ਥੋੜ੍ਹਾ ਕਰ ਕੇ ਖਾਓ।
ਲੱਸਣ ਨੂੰ ਕੱਚਾ ਜਾਂ ਫਿਰ ਓਵਨ ‘ਚ ਹਲਕਾ ਪਕਾ ਕੇ ਖਾਓ।