Know: The tremendous health benefits of eating arbi in winter
ਜਾਣੋ :ਸਰਦੀਆਂ ‘ਚ ਅਰਬੀ ਖਾਣ ਦੇ ਸਿਹਤ ਨੂੰ ਜਬਰਦਸਤ ਫਾਇਦੇ
Arbi is considered to be one of the tastiest and healthiest of the root vegetables. It is most eaten in India and Asia. There are two varieties of Arbi, one is black and the other is green with stem. Its harvest in India is from October to December.
The Benefits of Eating arbi – ‘Arbi is a great source of fiber, potassium, magnesium and Vitamin C and E and Arbi is beneficial to health in many ways. Also beneficial for heart health. One of its characteristics is that it is a starchy vegetable which contains two types of carbohydrates which are very good for managing blood sugar. These are fiber and starch resistant. It also slows down the digestion and absorption of other carbohydrates, which prevents blood sugar from rising after a meal. It also reduces the risk of cancer.
Arbi is very useful in weight loss. Arbi has a lot of fiber and eating it keeps the stomach full for a long time. Eating Arbi reduces the amount of calories consumed throughout the day, which leads to rapid weight loss.In winter season, everyone should take arbi in their daily diet.
ਜਾਣੋ :ਸਰਦੀਆਂ ‘ਚ ਅਰਬੀ ਖਾਣ ਦੇ ਸਿਹਤ ਨੂੰ ਜਬਰਦਸਤ ਫਾਇਦੇ
ਅਰਬੀ ਨੂੰ ਜੜ੍ਹਾਂ ਵਾਲੀਆਂ ਸਬਜ਼ੀਆਂ ‘ਚੋਂ ਸਭ ਤੋਂ ਸੁਆਦੀ ਤੇ ਸਿਹਤਮੰਦ ਮੰਨਿਆ ਜਾਂਦਾ ਹੈ। ਇਹ ਭਾਰਤ ਤੇ ਏਸ਼ੀਆ ‘ਚ ਸਭ ਤੋਂ ਜਿਆਦਾ ਖਾਧੀ ਜਾਂਦੀ ਹੈ।ਅਰਬੀ ਦੀਆਂ ਦੋ ਕਿਸਮਾਂ ਹਨ, ਇੱਕ ਕਾਲੀ ਹੈ , ਦੂਜੀ ਤਣੇ ਦੇ ਨਾਲ ਹਰੀ ਹੈ। ਭਾਰਤ ‘ਚ ਇਸਦੀ ਫ਼ਸਲ ਅਕਤੂਬਰ ਤੋਂ ਦਸੰਬਰ ਤੱਕ ਹੁੰਦੀ ਹੈ।
ਆਰਬੀ ਖਾਣ ਦੇ ਫਾਇਦੇ – ਗਨੇਰੀਵਾਲ ਨੇ ਲਿਿਖਆ ਹੈ ਕਿ ‘ਅਰਬੀ ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਵਿਟਾਮਿਨ ਸੀ ਅਤੇ ਈ ਦਾ ਬਹੁਤ ਵਧੀਆ ਸਰੋਤ ਹੈ ਤੇ ਅਰਬੀ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭਦਾਇਕ ਹੈ।ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਦੇ ਨਾਲ-ਨਾਲ ਇਹ ਅੰਤੜੀਆਂ ਅਤੇ ਦਿਲ ਦੀ ਸਿਹਤ ਲਈ ਵੀ ਫਾਇਦੇਮੰਦ ਹੈ। ਇਸ ਦੀ ਇਕ ਇਹ ਵਿਸ਼ੇਸ਼ਤਾ ਹੈ ਕਿ ਇਹ ਸਟਾਰਚ ਵਾਲੀ ਸਬਜ਼ੀ ਹੈ ਜਿਸ ‘ਚ ਦੋ ਤਰ੍ਹਾਂ ਦੇ ਕਾਰਬੋਹਾਈਡਰੇਟ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਪ੍ਰਬੰਧਨ ਲਈ ਬਹੁਤ ਹੀ ਵਧੀਆ ਹੁੰਦੇ ਹਨ। ਇਹ ਫਾਈਬਰ ਤੇ ਰੋਧਕ ਸਟਾਰਚ ਹਨ।ਜੋ ਕਿ ਹੋਰ ਕਾਰਬੋਹਾਈਡਰੇਟਾਂ ਦੇ ਪਾਚਨ ਅਤੇ ਸਮਾਈ ਨੂੰ ਵੀ ਹੌਲੀ ਕਰ ਦਿੰਦਾ ਹੈ, ਜਿਸ ਨਾਲ ਭੋਜਨ ਤੋਂ ਬਾਅਦ ਬਲੱਡ ਸ਼ੂਗਰ ਨਹੀਂ ਵਧਦੀ। ਇਹ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।
ਭਾਰ ਘਟਾਉਣ ‘ਚ ਆਰਬੀ ਬਹੁਤ ਫਾਇਦੇਮੰਦ ਹੈ। ਅਰਬੀ ਵਿੱਚ ਕਾਫੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਤੇ ਇਸ ਨੂੰ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਰਬੀ ਖਾਣ ਨਾਲ ਦਿਨ ਭਰ ਦੀ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਕਾਰਨ ਭਾਰ ਤੇਜ਼ੀ ਨਾਲ ਘੱਟਦਾ ਹੈ। ਸਰਦੀ ਦੇ ਮੌਸਮ ‘ਚ ਹਰ ਕਿਸੇ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਆਰਬੀ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ।