ਵੈਕਸੀਨੇਸ਼ਨ ਸਲਾਹਕਾਰ ਕਮੇਟੀ (NACI) ਦਾ ਕਹਿਣਾ ਹੈ ਕਿ ਲੋਕਾਂ ਨੂੰ ਫ਼ੌਲ ਸੀਜ਼ਨ ਦੌਰਾਨ ਕੋਵਿਡ-19 ਬੂਸਟਰ ਡੋਜ਼ ਪ੍ਰਾਪਤ ਕਰਨੀ ਚਾਹੀਦੀ ਹੈ ਜੇਕਰ ਉਨ੍ਹਾਂ ਦੀ ਆਖ਼ਰੀ ਡੋਜ਼ ਜਾਂ ਕੋਵਿਡ-19 ਦੀ ਲਾਗ ਨੂੰ ਘੱਟੋ-ਘੱਟ ਛੇ ਮਹੀਨੇ ਹੋ ਗਏ ਹਨ। ਕਮੇਟੀ ਨੇ ਕਿਹਾ ਕਿ ਬੂਸਟਰ ਡੋਜ਼ ਨਵੀਂ ਅਪਡੇਟ ਕੀਤੀ ਗਈ ਖ਼ੁਰਾਕ ਹੋਵੇਗੀ ਜੋ ਕੋਵਿਡ ਦੇ ਤਾਜ਼ਾ ਵੇਰੀਐਂਟਸ ਨੂੰ ਨਿਸ਼ਾਨਾ ਬਣਾਵੇਗੀ।
NACI ਨੇ ਕਿਹਾ ਕਿ ਪੰਜ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ, ਜਿਸਦਾ ਅਜੇ ਤੱਕ ਟੀਕਾਕਰਨ ਨਹੀਂ ਕੀਤਾ ਗਿਆ ਹੈ, ਦਾ mRNA ਵੈਕਸੀਨ ਦੀਆਂ ਮੁੱਢਲੀਆਂ ਦੋ ਖ਼ੁਰਾਕਾਂ ਨਾਲ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਮੇਟੀ ਨੇ ਇੱਕ ‘ਇਖ਼ਤਿਆਰੀ ਸਿਫ਼ਾਰਸ਼’ ਵੀ ਕੀਤੀ ਹੈ ਕਿ ਛੇ ਮਹੀਨੇ ਤੋਂ ਪੰਜ ਸਾਲ ਤੱਕ ਦੇ ਬੱਚਿਆਂ, ਜਿਨ੍ਹਾਂ ਦਾ ਅਜੇ ਟੀਕਾਰਕਨ ਨਹੀਂ ਹੋਇਆ ਹੈ ਉਨ੍ਹਾਂ ਨੂੰ mRNA ਵੈਕਸੀਨ ਦੀਆਂ ਦੋ ਮੁੱਢਲੀਆਂ ਖ਼ੁਰਾਕਾਂ ਦਿੱਤੀਆਂ ਜਾਣ।
ਜੂਨ ਵਿਚ NACI ਨੇ ਕਿਹਾ ਸੀ ਕਿ ਬਾਏਵੇਲੈਂਟ mRNA ਵੈਕਸੀਨ ਉਨ੍ਹਾਂ ਲੋਕਾਂ ਲਈ ਵਰਤੀ ਜਾ ਸਕਦੀ ਹੈ ਜਿਨ੍ਹਾਂ ਨੇ ਕੋਵਿਡ ਵੈਕਸੀਨ ਦੀਆਂ ਮੁੱਢਲੀਆਂ ਦੋ ਖ਼ੁਰਾਕਾਂ ਪ੍ਰਾਪਤ ਕਰ ਲਈਆਂ ਹੋਣ। ਕੈਨੇਡਾ ਵਿੱਚ ਉਪਲਬਧ ਵੈਕਸੀਨਾਂ ਫ਼ਾਈਜ਼ਰ ਅਤੇ ਮੌਡਰਨਾ ਦੁਆਰਾ ਨਿਰਮਿਤ ਹਨ।
ਦ ਕੈਨੇਡੀਅਨ ਪ੍ਰੈੱਸ