GTA News Media

Top Info Bar
22.1°C Toronto Loading date...
India Punjab

ਕਿਸਾਨ ਅਦੰਲੋਨ ਖਤਮ ਨਹੀਂ ਬਲਕਿ ਹੋਇਆ ਸਸਪੈਂਡ , ਕਿਸਾਨਾ ਦੀ ਇਤਿਹਾਸਕ ਜਿੱਤ, ਕਿਸਾਨ ਪਰਤਣਗੇ ਘਰਾ ਨੂੰ

ਕਿਸਾਨ ਅਦੰਲੋਨ ਖਤਮ ਨਹੀਂ ਬਲਕਿ ਹੋਇਆ ਸਸਪੈਂਡ , ਕਿਸਾਨਾ ਦੀ ਇਤਿਹਾਸਕ ਜਿੱਤ, ਕਿਸਾਨ ਪਰਤਣਗੇ ਘਰਾ ਨੂੰ
Share this post via:

ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ ਅੰਦੋਲਨ ਖਤਮ ਨਹੀਂ ਹੋਇਆ ਸਗੋਂ ਸਸਪੈਡ ਹੋਇਆ ਹੈ। ਕਿਸਾਨ ਆਗੂ ਬਲਵੀਰ ਰਾਜੇਵਾਲ ਨੇ ਸਪਸ਼ਟ ਕੀਤਾ ਕਿ ਅੰਦਲੋਨ ਖਤਮ ਨਹੀਂ ਬਲਕਿ ਸਸਪੈਂਡ ਹੋਇਆ ਹੈ। ਕਿਸਾਨ ਮੋਰਚਾ ਹਰੇਕ ਮਹੀਨੇ ਮੀਟਿੰਗ ਕਰਿਆ ਕਰੇਗਾ ਤੇ ਇਸ ਮੀਟਿੰਗ ‘ਚ ਸਾਰੇ ਮੁੱਦਿਆਂ ਤੇ ਚਰਚਾ ਵੀ ਹੋਇਆ ਕਰੇਗੀ।ਅਤੇ ਸਭ ਤੋ ਪਹਿਲੀ ਮੀਟਿੰਗ 15 ਜਨਵਰੀ ਨੂੰ ਦਿੱਲੀ ‘ਚ ਹੋਏਗੀ।

ਗੁਰਨਾਮ ਚੜੂਨੀ ਨੇ ਦੱਸਿਆ ਕਿ 15 ਜਨਵਰੀ ਨੂੰ ਮੀਟਿੰਗ ਬੁਲਾਈ ਗਈ ਹੈ।ਜਿਸ ‘ਚ ਸਰਕਾਰ ਵੱਲੋਂ ਕੀਤੇ ਵਾਅਦਿਆਂ ਦੀ ਸਮੀਖਿਆ ਕੀਤੀ ਜਾਵੇਗੀ, ਤੇ ਜੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਅਸੀਂ ਮੁੜ ਅੰਦੋਲਨ ਕਰ ਸਕਦੇ ਹਾਂ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕਿਸਾਨ ਅਜੇ ਸਰਗਰਮ ਰਹਿਣਗੇ ਤੇ ਅੰਦੋਲਨ ਜਾਰੀ ਰਹੇਗਾ।

ਦੱਸ ਦਈਏ ਕਿ ਅੱਜ ਪੂਰੇ ਦੇਸ਼ ‘ਚ ਕਿਸਾਨਾਂ ਅੰਦਰ ਖੁਸ਼ੀ ਦੀ ਲਹਿਰ ਹੈ। ਦਿੱਲੀ ਦੀਆਂ ਸਰਹੱਦਾਂ ਉੱਪਰ ਕਿਸਾਨ ਭੰਗੜੇ ਪਾ ਰਹੇ ਹਨ। ਕਿਸਾਨ ਆਗੂਆ ਨੇ ਕਿਹਾ ਕਿ  11 ਦਸੰਬਰ ਨੂੰ ਸਵੇਰੇ 9-10 ਵਜੇ ਦਿੱਲੀ ਤੋ ਰਵਾਨਗੀ ਹੋਏਗੀ।  ਸਿੰਘੂ ਬਾਰਡਰ ਵਾਲੇ ਕਿਸਾਨ 11 ਦਸੰਬਰ ਦੀ ਰਾਤ ਨੂੰ ਫਤਿਹਗੜ੍ਹ ਸਾਹਿਬ ‘ਚ ਰੁਕਣਗੇ।ਅਤੇ ਬੋਹਾ ਮਾਨਸਾ ‘ਚ ਟਿੱਕਰੀ ਬਾਰਡਰ ਵਾਲੇ ਕਿਸਾਨ ਰੁਕਣਗੇ  ਤੇ ਸਾਰੇ ਅੰਦੋਲਕਾਰੀ 13 ਦਸੰਬਰ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਜਾਣਗੇ।

ਬਲਵੀਰ ਰਾਜੇਵਾਲ ਨੇ ਕਿਹਾ ਕਿ ਕਰਜ਼ਾ ਮੁਆਫੀ ਲਈ ਪੰਜਾਬ ਸਰਕਾਰ ਨਾਲ ਗੱਲਬਾਤ ਕਰਨਗੇ। ਕਿਸਾਨ ਲੀਡਰਾ  ਨੇ ਕਿਹਾ ਕਿ ਅੰਦੋਲਨ ਖਤਮ ਨਹੀਂ ਹੋਇਆ, ਮੁਲਤਵੀ ਕੀਤਾ ਗਿਆ ਹੈ।