GTA News Media

Top Info Bar
22.1°C Toronto Loading date...
India Punjab

ਕਿਸਾਨ ਅੰਦੋਲਨ ਖਤਮ ਹੋਣ ਤੋ ਬਾਅਦ ਕਿਸਾਨ ਜਥੇਬੰਦੀਆਂ ਲੜ ਸਕਦੀਆਂ ਚੋਣਾਂ :ਕੁਲਵੰਤ ਸੰਧੂ

ਕਿਸਾਨ ਅੰਦੋਲਨ ਖਤਮ ਹੋਣ ਤੋ ਬਾਅਦ ਕਿਸਾਨ ਜਥੇਬੰਦੀਆਂ ਲੜ ਸਕਦੀਆਂ ਚੋਣਾਂ :ਕੁਲਵੰਤ ਸੰਧੂ
Share this post via:

ਪੰਜਾਬ ਕਿਸਾਨ ਯੂਨੀਅਨ ਦੇ ਲੀਡਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਹੈ ਕਿ ਅੰਦੋਲਨ ਖਤਮ ਹੋਣ ਤੋਂ ਬਾਅਦ ਕਿਸਾਨ ਸਾਂਝਾ ਮੰਚ ਬਣਾ ਕੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਉੱਤਰ ਸਕਦੇ ਹਨ। ਪਹਿਲੀ ਵਾਰ ਕਿਸੇ ਕਿਸਾਨ ਲੀਡਰ ਨੇ ਚੋਣ ਲੜਨ ਦੀ ਗੱਲ ਆਖੀ ਹੈ। ਪੰਜਾਬ ਸਮੇਤ ਪੰਜ ਰਾਜਾਂ ‘ਚ ਅਗਲੇ ਸਾਲ ਦੇ ਸ਼ੁਰੂ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਕਿਸਾਨ ਲੀਡਰ ਕੁਲਵੰਤ ਸੰਧੂ ਨੇ ਕਿਹਾ ਕਿ ਜ਼ਿਆਦਾਤਰ ਕਿਸਾਨ ਚਾਹੁੰਦੇ ਹਨ ਕਿ ਧਰਨਾ ਖਤਮ ਕਰਕੇ ਸੂਬਿਆਂ ਵਿੱਚ ਚਲੇ ਜਾਣਾ ਚਾਹੀਦਾ ਹੈ।ਤੇ ਉੱਥੇ ਹੀ ਚੋਣ ਲੜਨੀ ਚਾਹੀਦੀ ਹੈ।ਤਾ ਜੋ ਕਿਸਾਨਾਂ ਦੀਆਂ ਬਾਕੀ ਮੰਗਾਂ ਦੀ ਪੂਰਤੀ ਲਈ ਆਵਾਜ਼ ਉਠਾਉਣੀ ਜਾਰੀ ਰੱਖੀ ਜਾਵੇ।ਕਿਉਕਿ ਇੱਕ ਥਾਂ ਬੈਠ ਭਾਜਪਾ ਨੂੰ ਹਰਾਉਣਾ ਸੰਭਵ ਨਹੀਂ ਹੈ। ਅਸੀਂ ਪੰਜ ਰਾਜਾਂ ‘ਚ ਭਾਜਪਾ ਨੂੰ ਹਰਾਉਣਾ ਹੈ।ਤੇ ਜੇ ਭਾਜਪਾ ਹਾਰਦੀ ਹੈ ਤਾਂ ਸਾਡੀਆਂ ਕਈ ਮੰਗਾਂ ਪੂਰੀਆਂ ਹੋ ਜਾਣਗੀਆਂ।

ਅੰਦੋਲਨ ਖਤਮ ਕਰਨ ਦੇ ਸਵਾਲ ਤੇ ਕੁਲਵੰਤ ਸੰਧੂ ਨੇ ਕਿਹਾ ਕਿ ”ਸਾਡੀ 4 ਦਸੰਬਰ ਨੂੰ ਅਹਿਮ ਮੀਟਿੰਗ ਹੈ।ਤੇ ਜੇ ਅਸੀਂ ਸਹਿਮਤ ਹੁੰਦੇ ਹਾਂ ਤਾਂ ਧਰਨਾ ਖਤਮ ਹੋ ਜਾਵੇਗਾ। ਧਰਨਾ ਖ਼ਤਮ ਹੋਣ ਤੋਂ ਤਰੁੰਤ ਬਾਅਦ ਚੋਣ ਲੜਨ ਦੀ ਰਣਨੀਤੀ ਤੇ ਵਿਚਾਰ ਕੀਤਾ ਜਾਵੇਗਾ। ਅਤੇ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਇਕੱਠੀਆਂ ਚੋਣਾਂ ਲੜ ਸਕਦੀਆਂ ਹਨ।