GTA News Media

Top Info Bar
22.1°C Toronto Loading date...
Featured India Punjab

ਕੇਜਰੀਵਾਲ ਨੇ ਮਾਈਨਿੰਗ ਸਾਈਟ ਮਾਮਲੇ ਨੂੰ ਲੈ ਕੇ ਟਵੀਟ ਕਰ CM ਚੰਨੀ ’ਤੇ ਚੁੱਕੇ ਵੱਡੇ ਸਵਾਲ

ਕੇਜਰੀਵਾਲ ਨੇ ਮਾਈਨਿੰਗ ਸਾਈਟ ਮਾਮਲੇ ਨੂੰ ਲੈ ਕੇ ਟਵੀਟ ਕਰ CM ਚੰਨੀ ’ਤੇ ਚੁੱਕੇ ਵੱਡੇ ਸਵਾਲ
Share this post via:

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਈਨਿੰਗ ਸਾਈਟ ਮਾਮਲੇ ਨੂੰ ਲੈ ਕੇ ਟਵੀਟ ਕਰ ਕੇ ਪੰਜਾਬ ਦੇ ਮੁੱਖ ਮੰਤਰੀ ’ਤੇ ਸਵਾਲ ਚੁੱਕੇ ਹਨ। ਕੇਜਰੀਵਾਲ ਨੇ ਕਿਹਾ ਕਿ ਕੀ ਇਸ ’ਚ ਸੱਚਾਈ ਹੈ ਕਿ ਮੁੱਖ ਮੰਤਰੀ ਚੰਨੀ ਅੱਜ ਇਕ ਵੱਖਰੀ ਮਾਈਨਿੰਗ ਸਾਈਟ ’ਤੇ ਗਏ ਸਨ, ਨਾ ਕਿ ਉਸ ਜਗ੍ਹਾ, ਜਿਸ ਦਾ ਕੱਲ੍ਹ ਰਾਘਵ ਚੱਢਾ ਨੇ ਦੌਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਇਸ ਮਾਈਨਿੰਗ ਸਾਈਟ ਨੂੰ ਕਾਨੂੰਨੀ ਕਰਾਰ ਦਿੱਤਾ ਹੈ, ਜਦਕਿ ਜਿਸ ਮਾਈਨਿੰਗ ਸਾਈਟ ’ਤੇ ਰਾਘਵ ਚੱਢਾ ਗਏ ਸਨ, ਉਹ ਗੈਰ-ਕਾਨੂੰਨੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਕ ਮੁੱਖ ਮੰਤਰੀ ਇੰਨਾ ਬੇਰਹਮ ਕਿਵੇਂ ਹੋ ਸਕਦਾ ਹੈ।

ਇੱਥੇ ਦੱਸਣਯੋਗ ਹੈ ਕਿ ‘ਆਪ’ ਦੇ ਆਗੂ ਰਾਘਵ ਚੱਢਾ ਨੇ ਬੀਤੇ ਦਿਨ ਮੁੱਖ ਮੰਤਰੀ ਚੰਨੀ ਦੇ ਹਲਕੇ ’ਚ ਖੱਡ ’ਤੇ ਜਾ ਕੇ ਛਾਪੇਮਾਰੀ ਕੀਤੀ ਅਤੇ ਗੈਰ-ਕਾਨੂੰਨੀ ਮਾਈਨਿੰਗ ਕਰਨ ਦੇ ਇਲਜ਼ਾਮ ਲਾਏ ਸਨ। ਜਿਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਰੋਪੜ ਵਿਖੇ ਮਾਈਨਿੰਗ ਸਾਈਟ ’ਤੇ ਜਾ ਕੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਬਿਨਾਂ ਸਾਡੀ ਇਜਾਜ਼ਤ ਦੇ ਦਿੱਲੀ ਤੋਂ ਆ ਕੇ ਪੰਜਾਬ ’ਚ ਖਲਲ ਪਾ ਰਹੇ ਹਨ।